ਜਾਇਦਾਦ ਦੇ ਲਾਲਚ ਨੇ ਉਜਾੜਿਆ ਇੱਕ ਹੋਰ ਘਰ: ਪੁੱਤਰ ਨੇ ਹੀ ਕੀਤਾ ਟੀ.ਵੀ ਅਦਾਕਾਰਾ ਵੀਨਾ ਕਪੂਰ ਦਾ ਕਤਲ 

By : KOMALJEET

Published : Dec 11, 2022, 8:07 am IST
Updated : Dec 11, 2022, 8:07 am IST
SHARE ARTICLE
Son killed TV actress Veena Kapoor
Son killed TV actress Veena Kapoor

ਬੇਸਬਾਲ ਦੇ ਬੈਟ ਨਾਲ ਕੀਤੇ ਬੇਰਹਿਮੀ ਨਾਲ ਵਾਰ ਤੇ ਦੇਹ ਨੂੰ ਨਹਿਰ ਵਿਚ ਸੁੱਟਿਆ 

ਮੁੰਬਈ : ਮਨੋਰੰਜਨ ਜਗਤ ਤੋਂ ਇਕ ਬੇਹੱਦ ਹੈਰਾਨ ਕਰਨ ਵਾਲੀ ਖ਼ਬਰ ਸਾਹਮਣੇ ਆਈ ਹੈ | ਅਦਾਕਾਰਾ ਵੀਨਾ ਕਪੂਰ ਦਾ ਕਤਲ ਕਰ ਦਿਤਾ ਗਿਆ ਹੈ | ਇਹ ਕਤਲ ਕਿਸੇ ਹੋਰ ਨੇ ਨਹੀਂ ਸਗੋਂ ਉਨ੍ਹਾਂ ਦੇ ਅਪਣੇ ਪੁੱਤਰ ਨੇ ਕੀਤਾ ਹੈ | ਰਿਪੋਰਟ ਦੀ ਮੰਨੀਏ ਤਾਂ 74 ਸਾਲਾ ਵੀਨਾ ਕਪੂਰ ਨੂੰ  ਉਨ੍ਹਾਂ ਦੇ ਪੁੱਤਰ ਨੇ ਬੈਟ ਨਾਲ ਮਾਰ ਕੇ ਕਤਲ ਦਿਤਾ ਹੈ |

ਨੀਲੂ ਕੋਹਲੀ ਨੇ ਅੱਗੇ ਲਿਖਿਆ, ''ਇਹ ਜੁਹੂ ਸਥਿਤ ਉਹੀ ਬੰਗਲਾ ਹੈ, ਜਿਥੇ ਇਹ ਦੁੱਖ ਭਰੀ ਘਟਨਾ ਵਾਪਰੀ | ਜੁਹੂ ਦੇ ਇਸ ਪੌਸ਼ ਇਲਾਕੇ 'ਚ ਇਕ ਸ਼ਖ਼ਸ ਨੇ ਅਪਣੀ ਹੀ 74 ਸਾਲ ਦੀ ਮਾਂ ਦਾ ਬੇਸਬਾਲ ਦੇ ਬੈਟ ਨਾਲ ਕਤਲ ਕਰ ਦਿਤਾ ਤੇ ਬਾਅਦ 'ਚ ਉਸ ਦੀ ਦੇਹ ਨੂੰ  ਨਹਿਰ 'ਚ ਸੁੱਟ ਦਿਤਾ | ਇਸ ਤੋਂ ਬਾਅਦ ਹੀ ਯੂ. ਐਸ. 'ਚ ਰਹਿਣ ਵਾਲੇ ਉਸ ਦੇ ਪੁੱਤਰ ਨੂੰ  ਸ਼ੱਕ ਹੋਇਆ ਤੇ ਉਸ ਨੇ ਜੁਹੂ ਪੁਲਿਸ ਨੂੰ  ਅਲਰਟ ਕਰ ਦਿਤਾ |

ਇਸ ਤੋਂ ਬਾਅਦ ਪੁਛਗਿਛ ਦੌਰਾਨ ਉਸ ਨੇ ਪਿੁਲਸ ਨੂੰ  ਦਸਿਆ ਕਿ ਉਸ ਨੇ ਅਪਣੀ ਮਾਂ ਦੇ ਸਿਰ 'ਤੇ ਬੇਸਬਾਲ ਦੇ ਬੈਟ ਨਾਲ ਇਕ ਨਹੀਂ, ਸਗੋਂ ਕਈ ਵਾਰ-ਵਾਰ ਕਰਨ ਤੋਂ ਬਾਅਦ ਗੁੱਸੇ 'ਚ ਆ ਕੇ ਉਨ੍ਹਾਂ ਦਾ ਕਤਲ ਕਰ ਦਿਤਾ | ਪੁੱਤਰ ਨੇ ਪੁਲਿਸ ਨੂੰ  ਦਸਿਆ ਕਿ ਉਸ ਦੇ ਤੇ ਉਸ ਦੀ ਮਾਂ ਵੀਨਾ ਵਿਚਾਲੇ ਜਾਇਦਾਦ ਨੂੰ  ਲੈ ਕੇ ਵਿਵਾਦ ਚਲ ਰਿਹਾ ਸੀ, ਜਿਸ ਕਾਰਨ ਉਸ ਨੇ ਇਹ ਅਪਰਾਧ ਕੀਤਾ ਤੇ ਉਸ ਦੀ ਮਿ੍ਤਕ ਦੇਹ ਨੂੰ  ਰਾਏਗੜ੍ਹ ਜ਼ਿਲ੍ਹੇ ਦੇ ਮਾਥੇਰਾਨ ਕੋਲ ਇਕ ਨਹਿਰ 'ਚ ਸੁੱਟ ਦਿਤਾ |'' ਇਸ ਖ਼ਬਰ ਦੇ ਸਾਹਮਣੇ ਆਉਣ ਤੋਂ ਬਾਅਦ ਹਰ ਕੋਈ ਹੈਰਾਨ ਹੈ |

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਸਰਕਾਰ ਦੀ ਸ਼ਹਿ ‘ਤੇ ਵਿੱਕ ਰਿਹਾ ਨਸ਼ਾ, ਨਸ਼ੇ ਦੇ ਮੁੱਦੇ ‘ਤੇ ਪੰਜਾਬ ਸਰਕਾਰ ਦਾ ਹਰਿਆਣਾ ‘ਤੇ ਵੱਡਾ ਇਲਜ਼ਾਮ

25 Feb 2026 2:12 PM

'ਮੈਂ ਹੈਰਾਨ ਹਾਂ, Chandigarh ਦੇ ਸੈਕਟਰ 32 Hospital ਦਾ ਸਾਢੇ 500 ਕਰੋੜ ਦਾ ਬਜਟ, ਪਰ ਸੁਵਿਧਾਵਾਂ ਬਿਲਕੁਲ ਜ਼ੀਰੋ'

25 Feb 2026 2:11 PM

ਮੁੱਖ ਮੰਤਰੀ ਭਗਵੰਤ ਮਾਨ ਦਾ ਵੱਡਾ ਐਲਾਨ, 8 ਮਾਰਚ ਨੂੰ ਪੇਸ਼ ਹੋਵੇਗਾ ਪੰਜਾਬ ਦਾ ਬਜਟ

23 Feb 2026 3:02 PM

ਟੈਰਿਫ਼ 'ਚ ਬਦਲਾਅ ਕਾਰਨ ਭਾਰਤ-ਅਮਰੀਕਾ ਵਪਾਰ ਸਮਝੌਤੇ ਦੀ ਮੀਟਿੰਗ ਟਲੀ

23 Feb 2026 3:01 PM

'ਸਿੱਖਿਆ ਕੋਈ ਤਰਸ ਦੀ ਭਾਵਨਾ ਨਹੀਂ, ਇਹ ਹਰ ਇੱਕ ਇਨਸਾਨ ਦਾ ਹੱਕ ਹੈ'

22 Feb 2026 1:38 PM
Advertisement