
ਤੁਹਾਨੂੰ ਦੱਸ ਦੇਈਏ ਕਿ ਅਪੂਰਵ ਮੁਖੀਜਾ ਕਾਮੇਡੀਅਨ ਸਮਯ ਰੈਨਾ ਦੇ ਸ਼ੋਅ 'ਇੰਡੀਆਜ਼ ਗੌਟ ਲੇਟੈਂਟ' ਦੇ ਪੈਨਲ 'ਤੇ ਮੌਜੂਦ ਸੀ,
Apoorva Mukhija Controversy: ਇੰਟਰਨੈੱਟ ਸ਼ਖ਼ਸੀਅਤ ਅਪੂਰਵਾ ਮੁਖੀਜਾ ਉਰਫ਼ 'ਦ ਰਿਬੇਲ ਕਿਡ' ਅੱਜ, 12 ਫ਼ਰਵਰੀ ਨੂੰ ਮੁੰਬਈ ਦੇ ਖਾਰ ਪੁਲਿਸ ਸਟੇਸ਼ਨ ਪਹੁੰਚੀ। ਯੂਟਿਊਬਰ-ਸੋਸ਼ਲ ਮੀਡੀਆ ਪ੍ਰਭਾਵਕ ਰਣਵੀਰ ਇਲਾਹਾਬਾਦੀਆ ਵੱਲੋਂ 'ਇੰਡੀਆਜ਼ ਗੌਟ ਲੇਟੈਂਟ' ਵਿੱਚ ਕੀਤੀ ਗਈ ਵਿਵਾਦਤ ਟਿੱਪਣੀ ਦੇ ਸੰਬੰਧ ਵਿੱਚ ਉਸ ਨੂੰ ਪੁਲਿਸ ਸਟੇਸ਼ਨ ਬੁਲਾਇਆ ਗਿਆ ਹੈ।
ਅਪੂਰਵਾ ਮੁਖੀਜਾ, ਜਿਸ ਨੂੰ 'ਦਿ ਰਿਬੇਲ ਕਿਡ' ਵੀ ਕਿਹਾ ਜਾਂਦਾ ਹੈ, ਬੁੱਧਵਾਰ ਨੂੰ ਆਪਣੇ ਵਕੀਲ ਨਾਲ ਮੁੰਬਈ ਦੇ ਖਾਰ ਪੁਲਿਸ ਸਟੇਸ਼ਨ ਪਹੁੰਚੀ, ਜਿੱਥੇ ਉਸ ਨੂੰ ਦੁਬਾਰਾ ਆਪਣਾ ਬਿਆਨ ਦਰਜ ਕਰਵਾਉਣ ਲਈ ਬੁਲਾਇਆ ਗਿਆ ਹੈ। ਇਹ ਮਾਮਲਾ ਚਲ ਰਹੇ 'ਇੰਡੀਆਜ਼ ਗੌਟ ਲੇਟੈਂਟ' ਵਿਵਾਦ ਨਾਲ ਜੁੜਿਆ ਹੋਇਆ ਹੈ, ਅਧਿਕਾਰੀ ਇਸ ਮਾਮਲੇ ਦੀ ਹੋਰ ਜਾਂਚ ਕਰ ਰਹੇ ਹਨ।
ਅਪੂਰਵਾ ਵੀ ਪਿਛਲੇ ਮੰਗਲਵਾਰ ਯਾਨੀ 11 ਫ਼ਰਵਰੀ ਨੂੰ ਖਾਰ ਪੁਲਿਸ ਸਟੇਸ਼ਨ ਪਹੁੰਚੀ ਸੀ। ਜਿਸ ਸਟੂਡੀਓ ਵਿੱਚ 'ਇੰਡੀਆਜ਼ ਗੌਟ ਲੇਟੈਂਟ' ਸ਼ੋਅ ਫਿਲਮਾਇਆ ਗਿਆ ਹੈ, ਉਹ ਖਾਰ ਪੁਲਿਸ ਸਟੇਸ਼ਨ ਦੇ ਅਧਿਕਾਰ ਖੇਤਰ ਵਿੱਚ ਆਉਂਦਾ ਹੈ।
ਤੁਹਾਨੂੰ ਦੱਸ ਦੇਈਏ ਕਿ ਅਪੂਰਵ ਮੁਖੀਜਾ ਕਾਮੇਡੀਅਨ ਸਮਯ ਰੈਨਾ ਦੇ ਸ਼ੋਅ 'ਇੰਡੀਆਜ਼ ਗੌਟ ਲੇਟੈਂਟ' ਦੇ ਪੈਨਲ 'ਤੇ ਮੌਜੂਦ ਸੀ, ਜਿੱਥੇ ਪੋਡਕਾਸਟਰ ਰਣਵੀਰ ਇਲਾਹਾਬਾਦੀਆ ਨੇ ਇੱਕ ਭੱਦੀ ਟਿੱਪਣੀ ਕੀਤੀ, ਜਿਸ ਕਾਰਨ ਕਾਫ਼ੀ ਵਿਵਾਦ ਹੋਇਆ ਹੈ। ਉਸ ਦਾ ਨਾਮ ਵੀ ਐਫ਼ਆਈਆਰ ਵਿੱਚ ਸ਼ਾਮਲ ਹੈ।
ਮੀਡੀਆ ਰਿਪੋਰਟਾਂ ਅਨੁਸਾਰ, ਮੰਗਲਵਾਰ ਨੂੰ ਮੁੰਬਈ ਪੁਲਿਸ ਨੇ 'ਇੰਡੀਆਜ਼ ਗੌਟ ਲੇਟੈਂਟ' ਮਾਮਲੇ ਵਿੱਚ ਰਣਵੀਰ ਇਲਾਹਾਬਾਦੀਆ, ਸਮਯ ਰੈਨਾ ਸਮੇਤ 5 ਲੋਕਾਂ ਨੂੰ ਸੰਮਨ ਭੇਜਿਆ ਸੀ।