
91 ਸਾਲ ਦੀ ਉਮਰ 'ਚ ਫ਼ਾਨੀ ਸੰਸਾਰ ਨੂੰ ਕਿਹਾ ਅਲਵਿਦਾ
ਮੁੰਬਈ : ਅਦਾਕਾਰਾ ਮਾਧੁਰੀ ਦੀਕਸ਼ਿਤ ਦੇ ਮਾਤਾ ਸਨੇਹ ਲਤਾ ਦੀਕਸ਼ਿਤ ਦਾ 12 ਮਾਰਚ ਦੀ ਸਵੇਰ ਨੂੰ ਦਿਹਾਂਤ ਹੋ ਗਿਆ ਸੀ। 91 ਸਾਲ ਦੀ ਉਮਰ 'ਚ ਉਹ ਦੁਨੀਆ ਨੂੰ ਅਲਵਿਦਾ ਕਹਿ ਗਏ। ਮਾਧੁਰੀ ਦੀਕਸ਼ਿਤ ਦੇ ਪਰਿਵਾਰਕ ਦੋਸਤ ਰਿੱਕੂ ਰਾਕੇਸ਼ ਨਾਥ ਨੇ ਇਹ ਜਾਣਕਾਰੀ ਸਾਂਝੀ ਕੀਤੀ ਹੈ।
ਇਹ ਵੀ ਪੜ੍ਹੋ: ਪੰਜਾਬ ਫੇਰੀ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਸੁਰੱਖਿਆ 'ਚ ਚੂਕ 'ਤੇ ਰਿਪੋਰਟ ਤਲਬ
ਉਧਰ ਮਾਧੁਰੀ ਅਤੇ ਉਨ੍ਹਾਂ ਦੇ ਪਤੀ ਸ਼੍ਰੀਰਾਮ ਨੇਨੇ ਨੇ ਇਹ ਦੁਖਦ ਖਬਰ ਸਾਂਝੀ ਕੀਤੀ ਹੈ। ਬਿਆਨ ਵਿੱਚ ਉਨ੍ਹਾਂ ਲਿਖਿਆ - ਸਾਡੀ ਪਿਆਰੀ ਆਈ, ਸਨੇਹ ਲਤਾ ਦੀਕਸ਼ਿਤ ਦਾ ਅੱਜ ਸਵੇਰੇ ਦਿਹਾਂਤ ਹੋ ਗਿਆ। ਮੀਡੀਆ ਰਿਪੋਰਟਾਂ ਦੀ ਮੰਨੀਏ ਤਾਂ ਉਨ੍ਹਾਂ ਦਾ ਅੰਤਿਮ ਸੰਸਕਾਰ ਵਰਲੀ ਦੇ ਸ਼ਮਸ਼ਾਨਘਾਟ 'ਚ ਬਾਅਦ ਦੁਪਹਿਰ 3 ਤੋਂ 4 ਵਜੇ ਦਰਮਿਆਨ ਕੀਤਾ ਜਾਵੇਗਾ।
ਇਹ ਵੀ ਪੜ੍ਹੋ: ਨਸ਼ੇ ਨੇ ਉਜਾੜਿਆ ਇੱਕ ਹੋਰ ਘਰ, ਨਸ਼ੇ ਦੀ ਵੱਧ ਮਾਤਰਾ ਲੈਣ ਕਾਰਨ ਨੌਜਵਾਨ ਦੀ ਮੌਤ
ਮਾਧੁਰੀ ਦੀਕਸ਼ਿਤ ਨੇ ਆਪਣੀ ਮਾਂ ਦਾ ਆਖਰੀ ਜਨਮਦਿਨ ਮਨਾਇਆ ਸੀ। ਇਸ ਦੌਰਾਨ ਉਨ੍ਹਾਂ ਨੇ ਆਪਣੀ ਮਾਂ ਲਈ ਇੱਕ ਬਹੁਤ ਹੀ ਪਿਆਰਾ ਨੋਟ ਸਾਂਝਾ ਕੀਤਾ। ਅਣਦੇਖੀਆਂ ਤਸਵੀਰਾਂ ਪੋਸਟ ਕਰਦੇ ਹੋਏ ਮਾਧੁਰੀ ਨੇ ਲਿਖਿਆ- 'ਜਨਮਦਿਨ ਮੁਬਾਰਕ ਆਈ। ਕਹਿੰਦੇ ਹਨ ਕਿ ਮਾਂ ਅਤੇ ਧੀ ਸਭ ਤੋਂ ਚੰਗੀਆਂ ਦੋਸਤ ਹਨ। ਇਸ ਵਿੱਚ ਕੋਈ ਸ਼ੱਕ ਨਹੀਂ ਹੈ। ਜੋ ਕੁਝ ਤੁਸੀਂ ਮੇਰੇ ਲਈ ਕੀਤਾ ਹੈ, ਜੋ ਸਬਕ ਤੁਸੀਂ ਮੈਨੂੰ ਸਿਖਾਇਆ ਹੈ ਉਹ ਮੇਰੇ ਲਈ ਇੱਕ ਮਹਾਨ ਤੋਹਫ਼ਾ ਹੈ। ਮੈਂ ਤੁਹਾਡੀ ਚੰਗੀ ਸਿਹਤ ਅਤੇ ਖੁਸ਼ੀ ਦੀ ਕਾਮਨਾ ਕਰਦੀ ਹਾਂ।