"ਮੇਰੇ ਪਤੀ ਨੇ ਸਤੀਸ਼ ਕੌਸ਼ਿਕ ਨੂੰ ਮਾਰਿਆ ਹੋਵੇਗਾ" - ਕਾਰੋਬਾਰੀ ਦੀ ਪਤਨੀ ਨੇ ਕੀਤਾ ਦਾਅਵਾ

By : GAGANDEEP

Published : Mar 12, 2023, 3:17 pm IST
Updated : Mar 12, 2023, 3:17 pm IST
SHARE ARTICLE
photo
photo

ਪੁਲਿਸ ਨੇ ਜਾਂਚ ਕੀਤੀ ਸ਼ੁਰੂ

 

ਮੁੰਬਈ: ਅਦਾਕਾਰ ਸਤੀਸ਼ ਕੌਸ਼ਿਕ ਦੀ ਮੌਤ 'ਤੇ ਦਿੱਲੀ ਦੀ ਇੱਕ ਔਰਤ ਨੇ ਵੱਡਾ ਦਾਅਵਾ ਕੀਤਾ ਹੈ। ਸਾਨਵੀ ਮਾਲੂ ਨਾਂ ਦੀ ਔਰਤ ਨੇ ਆਪਣੇ ਪਤੀ ਸਤੀਸ਼ ਕੌਸ਼ਿਕ 'ਤੇ ਹੱਤਿਆ ਦਾ ਦੋਸ਼ ਲਗਾਇਆ ਹੈ। ਸਾਨਵੀ ਕੁਬੇਰ ਗਰੁੱਪ ਦੇ ਡਾਇਰੈਕਟਰ ਵਿਕਾਸ ਮਾਲੂ ਦੀ ਦੂਜੀ ਪਤਨੀ ਹੈ। ਸਤੀਸ਼ ਕੌਸ਼ਿਕ ਦੀ 9 ਮਾਰਚ ਨੂੰ ਮੌਤ ਹੋ ਗਈ ਸੀ। ਜਿਸ ਫਾਰਮ ਹਾਊਸ 'ਤੇ ਸਤੀਸ਼ ਇਕ ਦਿਨ ਪਹਿਲਾਂ ਹੋਲੀ ਪਾਰਟੀ 'ਚ ਸ਼ਾਮਲ ਹੋਏ ਸਨ ਉਹ ਵਿਕਾਸ ਮਾਲੂ ਦਾ ਹੈ। ਸਾਨਵੀ ਮਾਲੂ ਨੇ ਦਿੱਲੀ ਪੁਲਿਸ ਕਮਿਸ਼ਨਰ ਨੂੰ ਪੱਤਰ ਲਿਖ ਕੇ ਆਪਣੇ ਪਤੀ 'ਤੇ ਦੋਸ਼ ਲਗਾਏ ਹਨ।

ਇਹ ਵੀ ਪੜ੍ਹੋ : ਲੁਧਿਆਣਾ 'ਚ ਬਿਊਟੀ ਅਕੈਡਮੀ ਨੂੰ ਚੋਰਾਂ ਨੇ ਬਣਾਇਆ ਨਿਸ਼ਾਨਾ, ਸਮਾਨ ਚੋਰੀ ਕਰਕੇ ਹੋਏ ਫਰਾਰ

ਹੁਣ ਤੱਕ ਪੁਲਿਸ ਨੇ ਦੱਸਿਆ ਹੈ ਕਿ ਸਤੀਸ਼ ਕੌਸ਼ਿਕ ਦੀ ਮੌਤ ਦਿਲ ਦਾ ਦੌਰਾ ਪੈਣ ਕਾਰਨ ਹੋਈ ਹੈ ਅਤੇ ਪੋਸਟ ਮਾਰਟਮ ਰਿਪੋਰਟ ਵਿੱਚ ਵੀ ਇਸ ਗੱਲ ਦੀ ਪੁਸ਼ਟੀ ਹੋਈ ਹੈ। ਇਸ ਤੋਂ ਪਹਿਲਾਂ ਸਾਨਵੀ ਨੇ ਵਿਕਾਸ ਮਾਲੂ 'ਤੇ ਵੀ ਬਲਾਤਕਾਰ ਦਾ ਦੋਸ਼ ਲਗਾਇਆ ਸੀ। ਸਾਨਵੀ ਦੇ ਦੋਸ਼ਾਂ ਤੋਂ ਬਾਅਦ ਹੁਣ ਦਿੱਲੀ ਪੁਲਿਸ ਨੇ ਕਿਹਾ ਹੈ ਕਿ ਮਹਿਲਾ ਦੇ ਦਾਅਵਿਆਂ ਦੀ ਜਾਂਚ ਕੀਤੀ ਜਾ ਰਹੀ ਹੈ। ਇਸ ਦੀ ਜਾਂਚ ਲਈ ਇੰਸਪੈਕਟਰ ਪੱਧਰ ਦੇ ਅਧਿਕਾਰੀ ਨੂੰ ਕਿਹਾ ਗਿਆ ਹੈ। ਔਰਤ ਨੂੰ ਬਿਆਨ ਦਰਜ ਕਰਵਾਉਣ ਲਈ ਬੁਲਾਇਆ ਜਾਵੇਗਾ। ਹਾਲਾਂਕਿ ਸਤੀਸ਼ ਕੌਸ਼ਿਕ ਦੇ ਪਰਿਵਾਰ ਨੇ ਅਜੇ ਤੱਕ ਅਜਿਹਾ ਕੋਈ ਦੋਸ਼ ਨਹੀਂ ਲਗਾਇਆ ਹੈ।

ਇਹ ਵੀ ਪੜ੍ਹੋ : ਪਾਕਿਸਤਾਨ : ਨਹਿਰ 'ਚ ਡਿੱਗੀ ਟਰਾਲੀ, 10 ਲੋਕਾਂ ਦੀ ਮੌਤ 

ਰਿਪੋਰਟ ਮੁਤਾਬਕ ਸਾਨਵੀ ਮਾਲੂ ਨੇ ਪੱਤਰ ਵਿੱਚ ਦਾਅਵਾ ਕੀਤਾ ਹੈ ਕਿ ਸਤੀਸ਼ ਕੌਸ਼ਿਕ ਇੱਕ ਵਾਰ ਵਿਕਾਸ ਤੋਂ 15 ਕਰੋੜ ਰੁਪਏ ਲੈਣ ਲਈ ਵਿਦੇਸ਼ ਆਏ ਸਨ। ਇਸ ਗੱਲ ਨੂੰ ਲੈ ਕੇ ਦੋਵਾਂ ਵਿਚਾਲੇ ਬਹਿਸ ਹੋ ਗਈ। ਬਾਅਦ ਵਿੱਚ ਵਿਕਾਸ ਨੇ ਕਿਹਾ ਸੀ ਕਿ ਉਹ 15 ਕਰੋੜ ਰੁਪਏ ਦੇਵੇਗਾ। ਸਾਨਵੀ ਨੇ ਈਮੇਲ ਵਿੱਚ ਲਿਖਿਆ
"ਹੁਣ ਮੈਨੂੰ ਪਤਾ ਲੱਗਾ ਹੈ ਕਿ ਮੇਰੇ ਪਤੀ ਵਿਕਾਸ ਦੇ ਫਾਰਮ ਹਾਊਸ 'ਤੇ ਸਤੀਸ਼ ਕੌਸ਼ਿਕ ਦੀ ਮੌਤ ਹੋ ਗਈ ਹੈ। ਮੈਨੂੰ ਸ਼ੱਕ ਹੈ ਕਿ 15 ਕਰੋੜ ਵਾਪਸ ਨਾ ਕਰਨ 'ਤੇ ਸਤੀਸ਼ ਕੌਸ਼ਿਕ ਨੂੰ ਦਵਾਈ ਦੇ ਕੇ ਮਾਰਿਆ ਗਿਆ ਹੈ। ਇਸ ਦੀ ਜਾਂਚ ਹੋਣੀ ਚਾਹੀਦੀ ਹੈ।"

Location: India, Maharashtra

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਸਰਕਾਰ ਦੀ ਸ਼ਹਿ ‘ਤੇ ਵਿੱਕ ਰਿਹਾ ਨਸ਼ਾ, ਨਸ਼ੇ ਦੇ ਮੁੱਦੇ ‘ਤੇ ਪੰਜਾਬ ਸਰਕਾਰ ਦਾ ਹਰਿਆਣਾ ‘ਤੇ ਵੱਡਾ ਇਲਜ਼ਾਮ

25 Feb 2026 2:12 PM

'ਮੈਂ ਹੈਰਾਨ ਹਾਂ, Chandigarh ਦੇ ਸੈਕਟਰ 32 Hospital ਦਾ ਸਾਢੇ 500 ਕਰੋੜ ਦਾ ਬਜਟ, ਪਰ ਸੁਵਿਧਾਵਾਂ ਬਿਲਕੁਲ ਜ਼ੀਰੋ'

25 Feb 2026 2:11 PM

ਮੁੱਖ ਮੰਤਰੀ ਭਗਵੰਤ ਮਾਨ ਦਾ ਵੱਡਾ ਐਲਾਨ, 8 ਮਾਰਚ ਨੂੰ ਪੇਸ਼ ਹੋਵੇਗਾ ਪੰਜਾਬ ਦਾ ਬਜਟ

23 Feb 2026 3:02 PM

ਟੈਰਿਫ਼ 'ਚ ਬਦਲਾਅ ਕਾਰਨ ਭਾਰਤ-ਅਮਰੀਕਾ ਵਪਾਰ ਸਮਝੌਤੇ ਦੀ ਮੀਟਿੰਗ ਟਲੀ

23 Feb 2026 3:01 PM

'ਸਿੱਖਿਆ ਕੋਈ ਤਰਸ ਦੀ ਭਾਵਨਾ ਨਹੀਂ, ਇਹ ਹਰ ਇੱਕ ਇਨਸਾਨ ਦਾ ਹੱਕ ਹੈ'

22 Feb 2026 1:38 PM
Advertisement