
ਕਿਉਂਕਿ ਉਹ ਅਕਸਰ ਹੀ ਬਾਲੀਵੁਡ ਈਵੈਂਟਸ ਆਦਿ 'ਚ ਸ਼ਿਰਕਤ ਕਰਦੀ ਨਜ਼ਰ ਆਉਂਦੀ ਹੈ
ਬੱਚਨ ਪਰਿਵਾਰ ਦਾ ਕਲਾ ਜਗਤ ਨਾਲ ਪਿਆਰ ਤਾਂ ਹਰ ਕੋਈ ਜਾਣਦਾ ਹੈ ਹੈ। ਜਿਥੇ ਅਮਿਤਾਭ ਬੱਚਨ ਦੇ ਪਿਤਾ ਸ਼੍ਰੀ ਹਰਿਵੰਸ਼ ਰਾਏ ਬੱਚਨ ਇਕ ਮਹਾਨ ਕਵੀ ਸਨ ਉਥੇ ਹੀ ਖੁਦ ਅਮਿਤਾਭ ਅਤੇ ਉਨਾਂ ਦੀ ਪਤਨੀ ਜਯਾ ਬੱਚਨ ਫ਼ਿਲਮ ਜਗਤ 'ਚ ਅਪਣਾ ਵੱਖਰਾ ਮੁਕਾਮ ਹਾਸਿਲ ਕਰ ਚੁਕੇ ਹਨ ਅਤੇ ਅੱਗੋਂ ਪੁੱਤਰ ਅਤੇ ਨੂੰਹ ਵੀ ਫ਼ਿਲਮਾਂ ਵਿਚ ਆਪਣੀ ਇਕ ਅਲਗ ਪਹਿਚਾਣ ਬਣਾ ਚੁਕੇ ਹਨ। ਇਸ ਦੌਰਾ ਹੁਣ ਬੱਚਨ ਪਰਿਵਾਰ ਦਾ ਇਕ ਹੋਰ ਜੀਅ ਬਹੁਤ ਜਲਦੀ ਕਲਾ ਜਗਤ 'ਚ ਐਂਟਰੀ ਮਾਰਨ ਵਾਲਾ ਹੈ। ਇਹ ਜੀਅ ਕੋਈ ਹੋਰ ਨਹੀਂ ਬਲਕਿ ਅਮਿਤਾਭ ਬੱਚਨ ਦਾ ਦੋਹਤਾ ਅਗਸਤਿਆ ਨੰਦਾ ਹੈ। ਜੀ ਹਾਂ ਅਗਸਤਿਆ ਅਮਿਤਾਭ ਦੀ ਬੇਟੀ ਸ਼ਵੇਤਾ ਦਾ ਲਾਡਲਾ ਹੈ ਜੋ ਕਿ ਹਾਲ ਹੀ 'ਚ ਵਿਦੇਸ਼ 'ਚ ਅਪਣੀ ਪੜ੍ਹਾਈ ਪੂਰੀ ਕਰ ਹਟਿਆ ਹੈ । ਮੀਡੀਆ ਮੁਤਾਬਕ,ਅਗਸਤਿਆ ਨੇ ਖੁਦ ਬਾਲੀਵੁੱਡ 'ਚ ਕੰਮ ਕਰਨ ਦੀ ਇੱਛਾ ਜ਼ਾਹਰ ਕੀਤੀ ਹੈ ।ਅਗਸਤਿਆ ਵੀ ਨਾਨਕਿਆਂ ਵਾਂਗ ਹੀ ਬਾਲੀਵੁੱਡ 'ਚ ਆਪਣਾ ਕਰੀਅਰ ਬਣਾਉਣਾ ਚਾਹੁੰਦਾ ਹੈ।Agstya Nanndaਇੰਨਾ ਹੀ ਨਹੀਂ ਅਗਸਤਿਆ ਨੇ ਹਾਲ ਹੀ 'ਚ ਇਕ ਸ਼ਾਰਟ ਫ਼ਿਲਮ ਵੀ ਬਣਾਈ ਹੈ। ਜਿਸ ਨੂੰ ਦੇਖ ਕੇ ਉਨ੍ਹਾਂ ਦੇ ਨਾਨਾ-ਨਾਨੀ ਕਾਫ਼ੀ ਖ਼ੁਸ਼ ਹੋਏ । ਅਸਲ 'ਚ ਸ਼ਵੇਤਾ ਨੰਦਾ ਤੇ ਨਿਖਿਲ ਨੰਦਾ ਦੇ ਬੇਟੇ ਅਗਸਤਿਆ ਨੂੰ ਫ਼ਿਲਮ ਮੇਕਿੰਗ 'ਚ ਵੀ ਕਾਫੀ ਦਿਲਚਸਪੀ ਹੈ। ਦੱਸਣਯੋਗ ਹੈ ਕਿ ਅਮਿਤਾਭ ਬੱਚਨ ਇਹ ਦੇਖ ਕਾਫ਼ੀ ਖੁਸ਼ ਹੈ ਕਿ ਉਨ੍ਹਾਂ ਦੀ ਨਵੀਂ ਪੀੜ੍ਹੀ ਵੀ ਕਲਾ ਦੇ ਖੇਤਰ 'ਚ ਯੋਗਦਾਨ ਦੇਣਾ ਚਾਹੁੰਦੀ ਹੈ।ਦਸ ਦਈਏ ਕਿ ਅਗਸਤਿਆ ਨੇ ਨਾ ਸਿਰਫ਼ ਇਸ ਸ਼ਾਰਟ ਫ਼ਿਲਮ ਲਈ ਸਕ੍ਰਿਪਟ ਲਿਖੀ ਹੈ ਬਲਕਿ ਇਸ ਫ਼ਿਲਮ ਨੂੰ ਬਾਖ਼ੂਬੀ ਤਰੀਕੇ ਨਾਲ ਡਾਇਰੈਕਟ ਵੀ ਕੀਤਾ ਹੈ ।
Agstya Nanndaਜ਼ਿਕਰਯੋਗ ਹੈ ਕਿ ਪਿਛਲੇ ਕਾਫ਼ੀ ਸਮੇਂ ਤੋਂ ਕਿਆਸਰਾਈਆਂ ਲਗਾਈਆਂ ਜਾ ਰਹੀਆਂ ਸਨ ਕਿ ਬੱਚਨ ਪਰਿਵਾਰ ਦੀ ਦੋਹਤੀ ਯਾਨੀ ਨਵਯਾ ਨਵੇਲੀ ਨੰਦਾ ਫ਼ਿਲਮ ਇੰਡਸਟਰੀ ਦੇ ਵਿਚ ਐਂਟਰੀ ਕਰ ਸਕਦੀ ਹੈ। ਕਿਉਂਕਿ ਉਹ ਅਕਸਰ ਹੀ ਬਾਲੀਵੁਡ ਈਵੈਂਟਸ ਆਦਿ 'ਚ ਸ਼ਿਰਕਤ ਕਰਦੀ ਨਜ਼ਰ ਆਉਂਦੀ ਹੈ। ਪਰ ਲਗਦਾ ਹੈ ਉਨ੍ਹਾਂ ਤੋਂ ਪਹਿਲਾਂ ਊਨਾ ਦਾ ਭਰਾ ਹੀ ਬਾਲੀਵੁਡ 'ਚ ਐਂਟਰੀ ਮਾਰ ਲਵੇਗਾ।
Navya Naveli Nannda