
ਹਾਲ ਹੀ ’ਚ IAS ਦੇ ਇਕ ਅਧਿਕਾਰੀ ਅਤੇ ਉਸ ਦੇ ਪਰਵਾਰ ’ਤੇ ਜ਼ਮੀਨ ’ਤੇ ਕਬਜ਼ਾ ਕਰਨ ਦਾ ਦੋਸ਼ ਲਾਇਆ ਸੀ
ਦਿੱਲੀ: ਮਸ਼ਹੂਰ ਗਾਇਕ ਲੱਕੀ ਅਲੀ ਨੇ ਸ਼ੁਕਰਵਾਰ ਨੂੰ ਸੋਸ਼ਲ ਮੀਡੀਆ ’ਤੇ ਇਕ ਪੋਸਟ ਵਿਚ ਕਿਹਾ ਕਿ ਅੱਜ ਦੀ ਦੁਨੀਆਂ ਵਿਚ ਮੁਸਲਮਾਨ ਹੋਣ ਦਾ ਮਤਲਬ ਅਲੱਗ-ਥਲੱਗ ਹੋਣਾ ਹੈ। ਉਨ੍ਹਾਂ ਨੇ ਅਪਣੀ ‘ਐਕਸ’ ’ਤੇ ਕੀਤੀ ਟਿਪਣੀ ਬਾਰੇ ਹਾਲਾਂਕਿ ਵਿਸਥਾਰ ਨਾਲ ਨਹੀਂ ਦਸਿਆ, ਪਰ ਬੈਂਗਲੁਰੂ ਸਥਿਤ ਗਾਇਕ ਨੇ ਕਿਹਾ ਕਿ ਮੁਸਲਮਾਨਾਂ ਨੂੰ ‘ਅਤਿਵਾਦੀ’ ਕਰਾਰ ਦਿਤਾ ਜਾਂਦਾ ਹੈ ਅਤੇ ਇੱਥੋਂ ਤਕ ਕਿ ਉਨ੍ਹਾਂ ਦੇ ਦੋਸਤਾਂ ਵਲੋਂ ਵੀ ਛੱਡ ਦਿਤਾ ਜਾਂਦਾ ਹੈ।
‘ਓ ਸਨਮ’ ਅਤੇ ‘ਏਕ ਪਾਲ ਕਾ ਜੀਨਾ’ ਵਰਗੇ ਗੀਤਾਂ ਲਈ ਜਾਣੇ ਜਾਂਦੇ ਅਲੀ ਨੇ ਲਿਖਿਆ, ‘‘ਅੱਜ ਦੁਨੀਆਂ ’ਚ ਮੁਸਲਮਾਨ ਹੋਣ ਦਾ ਮਤਲਬ ਹੈ ਅਲੱਗ-ਥਲੱਗ ਹੋਣਾ। ਪੈਗੰਬਰ ਦੀ ਸੁੰਨਤ ਦਾ ਪਾਲਣ ਕਰਨਾ ਇਕੱਲੇ ਰਹਿਣ ਦੀ ਗੱਲ ਹੈ, ਤੁਹਾਡੇ ਦੋਸਤ ਤੁਹਾਨੂੰ ਛੱਡ ਦੇਣਗੇ, ਦੁਨੀਆਂ ਤੁਹਾਨੂੰ ਅਤਿਵਾਦੀ ਕਹੇਗੀ।’’
ਮਰਹੂਮ ਕਾਮੇਡੀਅਨ ਮਹਿਮੂਦ ਦੇ ਬੇਟੇ ਲੱਕੀ ਅਲੀ ਨੇ ਹਾਲ ਹੀ ’ਚ ਭਾਰਤੀ ਪ੍ਰਸ਼ਾਸਨਿਕ ਸੇਵਾ (ਆਈ.ਏ.ਐੱਸ.) ਦੇ ਇਕ ਅਧਿਕਾਰੀ ਅਤੇ ਉਸ ਦੇ ਪਰਵਾਰ ’ਤੇ ਜ਼ਮੀਨ ’ਤੇ ਕਬਜ਼ਾ ਕਰਨ ਦਾ ਦੋਸ਼ ਲਾਇਆ ਸੀ। ਗਾਇਕ ਨੇ ਕਰਨਾਟਕ ਦੇ ਲੋਕਾਯੁਕਤ ਕੋਲ ਸ਼ਿਕਾਇਤ ਦਰਜ ਕਰਵਾਈ ਹੈ।