
ਸ਼ੂਜੀਤ ਸਰਕਾਰ ਹੁਣ ਤਕ ਫ਼ਿਲਮ ਵਿਕੀ ਡੋਨਰ, ਪੀਕੂ ,ਅਤੇ ਪਿੰਕ ਵਰਗੀਆਂ ਵੱਖਰੀਆਂ ਫ਼ਿਲਮਾਂ ਬਣਾ ਚੁਕੇ ਹਨ।
ਕਰਨ ਜੌਹਰ ਦੀ ਡਾਇਰੈਕਸ਼ਨ ਹੇਠ ਬਣਨ ਵਾਲੀ ਫਿਲਮ 'ਸਟੂਡੈਂਟ ਆਫ ਦਿ ਈਅਰ' ਨਾਲ ਬਾਲੀਵੁੱਡ 'ਚ ਕਦਮ ਰੱਖਣ ਵਾਲੇ ਵਰੁਣ ਧਵਨ ਨੇ ਅਪਣੀ ਮੇਹਨਤ ਸਦਕਾ ਹੁਣ ਤੱਕ ਕਈ ਹਿੱਟ ਫ਼ਿਲਮਾਂ ਬਾਲੀਵੁੱਡ ਦੀ ਝੋਲੀ ਪਾਈਆਂ ਹਨ। 'ਜੁੜਵਾ 2' ਹੋਵੇ ਜਾਂ ਫਿਰ 'ਬਦਰੀਨਾਥ ਕੀ ਦੁਲਹਨੀਆ' ਵਰੁਣ ਆਪਣੀਆਂ ਫਿਲਮਾਂ 'ਚ ਵੱਖਰੇ-ਵੱਖਰੇ ਕਿਰਦਾਰਾਂ 'ਚ ਨਜ਼ਰ ਆ ਚੁੱਕਾ ਹੈ। ਉਥੇ ਹੀ ਅੱਜ ਰਲੀਜ਼ ਹੋਈ ਫ਼ਿਲਮ ਦੀ ਬੀਤੇ ਦਿਨੀ ਸਪੈਸ਼ਲ ਸਕਰੀਨਿੰਗ ਰੱਖੀ ਗਈ ਸੀ ਜਿਥੇ ਬਾਲੀਵੁੱਡ ਦੀਆਂ ਕਈ ਮਹਾਨ ਹਸਤੀਆਂ ਨੇ ਸ਼ਿਰਕਤ ਕੀਤੀ। Octoberਉਥੇ ਹੀ ਇਸ ਮੌਕੇ ਵਰੁਣ ਦੀ ਗਰਲਫ੍ਰੈਂਡ ਨਤਾਸ਼ਾ ਵੀ ਪਹੁੰਚੀ ਜੋ ਕਿ ਪਾਰਟੀ 'ਚ ਸਭ ਤੋਂ ਵੱਧ ਖਿੱਚ ਦਾ ਕੇਂਦਰ ਰਹੀ। ਦੱਸਣਯੋਗ ਹੈ ਕਿ ਨਤਾਸ਼ਾ ਅਕਸਰ ਹੀ ਵਰੁਣ ਦੇ ਨਾਲ ਕਈ ਜਗ੍ਹਾ ਤੇ ਸਪਾਟ ਕੀਤੀ ਗਈ ਹੈ। ਅਤੇ ਬਹੁਤ ਜਲਦੀ ਹੀ ਦੋਹਾਂ ਦਾ ਵਿਆਹ ਹੋਣ ਦੀਆਂ ਗੱਲਾਂ ਸਾਹਮਣੇ ਆਉਂਦੀਆਂ ਰਹਿੰਦੀਆਂ ਹਨ।
Octoberਇਨ੍ਹਾਂ ਵਿਚ ਵਰੁਣ ਦੇ ਪਿਤਾ ਸਮੇਤ ਸੌਫੀ ਚੌਧਰੀ, ਵਰੁਣ ਧਵਨ, ਸ਼ੁਜੀਤ ਸਰਕਾਰ, ਮੌਨੀ ਰਾਏ, ਮੀਕਾ ਸਿੰਘ, ਅਰਜੁਨ ਕਪੂਰ ਤੇ ਤਾਪਸੀ ਪਨੂੰ ਸਮੇਤ ਕਈ ਹਸਤੀਆਂ ਨੇ ਸ਼ਿਰਕਤ ਕੀਤੀ। ਜਿਨ੍ਹਾਂ ਨੇ ਫਿਲਮ ਨੂੰ ਕਾਫੀ ਸਰਾਹਿਆ।
Octoberਦਸ ਦੀਏ ਕਿ ਇਹ ਫ਼ਿਲਮ ਇਕ ਲਵ ਸਟੋਰੀ ਹੈ, ਜਿਸ 'ਚ ਕਈ ਦਿਲਚਸਪ ਮੋੜ ਆਉਂਦੇ ਹਨ ਇਨ੍ਹਾਂ ਮੋੜ ਦੇ ਹਿਸਾਬ ਨਾਲ ਹੀ ਬਦਲਦੇ ਹੈ ਵਰੁਣ ਧਵਨ ਦੇ ਕਿਰਦਾਰ ਨਿਭਾਉਣ ਦੇ ਤਰੀਕੇ। ਤੁਹਾਨੂੰ ਦਸ ਦਈਏ ਕਿ ਫਿਲਮ ਮਸ਼ਹੂਰ ਨਿਰਦੇਸ਼ਕ ਸ਼ੁਜੀਤ ਸਰਕਾਰ ਨੇ ਕੀਤਾ ਹੈ।
Octoberਜ਼ਿਕਰਯੋਗ ਹੈ ਕਿ ਸ਼ੂਜੀਤ ਸਰਕਾਰ ਹੁਣ ਤਕ ਫ਼ਿਲਮ ਵਿਕੀ ਡੋਨਰ, ਪੀਕੂ , ਅਤੇ ਪਿੰਕ ਵਰਗੀਆਂ ਵੱਖਰੀਆਂ ਫ਼ਿਲਮਾਂ ਬਣਾ ਚੁਕੇ ਹਨ।
October