
Pavitra Jayaram Accident: ਕਾਰ ਦੇ ਬੱਸ ਨਾਲ ਟਕਰਾਉਣ ਕਾਰਨ ਵਾਪਰਿਆ ਹਾਦਸਾ
Pavitra Jayaram Accident news in punjabi : ਤੇਲਗੂ ਟੀਵੀ ਇੰਡਸਟਰੀ ਦੀ ਮਸ਼ਹੂਰ ਅਦਾਕਾਰਾ ਪਵਿੱਤਰਾ ਜੈਰਾਮ ਨੂੰ ਲੈ ਕੇ ਵੱਡੀ ਖਬਰ ਆ ਰਹੀ ਹੈ। ਅਦਾਕਾਰਾ ਦੀ ਇੱਕ ਭਿਆਨਕ ਸੜਕ ਹਾਦਸੇ ਵਿੱਚ ਮੌਤ ਹੋ ਗਈ। ਇਹ ਖਬਰ ਆਉਂਦੇ ਹੀ ਟੀਵੀ ਇੰਡਸਟਰੀ 'ਚ ਸੋਗ ਦੀ ਲਹਿਰ ਦੌੜ ਗਈ। ਮੀਡੀਆ ਰਿਪੋਰਟਾਂ ਮੁਤਾਬਕ ਪਵਿੱਤਰਾ ਜੈਰਾਮ ਆਪਣੀ ਕਾਰ 'ਚ ਕਰਨਾਟਕ ਵੱਲ ਆ ਰਹੀ ਸੀ। ਫਿਰ ਉਸ ਦੀ ਕਾਰ ਹੈਦਰਾਬਾਦ ਤੋਂ ਵਨਪਾਰਥੀ ਵੱਲ ਆ ਰਹੀ ਬੱਸ ਨਾਲ ਟਕਰਾ ਗਈ।
ਇਹ ਵੀ ਪੜ੍ਹੋ: Amritsar News: ਅੰਮ੍ਰਿਤਸਰ ਵਿਚ SGPC ਮੁਲਾਜ਼ਮ ਵਲੋਂ ਖ਼ੁਦਕੁਸ਼ੀ, ਬੀਤੇ ਦਿਨੀਂ ਉੱਚ ਅਧਿਕਾਰੀਆਂ ਤੋਂ ਤੰਗ ਆ ਕੇ ਪੀਤਾ ਸੀ ਤੇਜ਼ਾਬ
ਇਹ ਦਰਦਨਾਕ ਹਾਦਸਾ ਕਰਨਾਟਕ ਦੇ ਮਾਂਡਿਆ ਜ਼ਿਲੇ ਦੇ ਹਾਨਾਕੇਰੇ ਨੇੜੇ ਵਾਪਰਿਆ, ਜਿਸ 'ਚ ਅਭਿਨੇਤਰੀ ਦੀ ਮੌਕੇ 'ਤੇ ਹੀ ਮੌਤ ਹੋ ਗਈ, ਜਦਕਿ ਉਸ ਦੀ ਚਚੇਰੀ ਭੈਣ ਅਪੇਕਸ਼ਾ, ਅਭਿਨੇਤਾ ਚੰਦਰਕਾਂਤ ਅਤੇ ਡਰਾਈਵਰ ਸ਼੍ਰੀਕਾਂਤ ਗੰਭੀਰ ਜ਼ਖਮੀ ਹੋ ਗਏ।
ਇਹ ਵੀ ਪੜ੍ਹੋ: Sirmour Car Accident: ਹਿਮਾਚਲ ਪ੍ਰਦੇਸ਼ ਵਿਚ ਘੁੰਮਣ ਗਏ ਨੌਜਵਾਨਾਂ ਦੀ ਖੱਡ ਵਿਚ ਡਿੱਗੀ ਕਾਰ, 2 ਨੌਜਵਾਨਾਂ ਦੀ ਹੋਈ ਮੌਤ
ਮੀਡੀਆ ਰਿਪੋਰਟਾਂ ਮੁਤਾਬਕ ਅਦਾਕਾਰਾ ਪਵਿੱਤਰ ਜੈਰਾਮ ਮੂਲ ਰੂਪ ਤੋਂ ਕਰਨਾਟਕ ਦੀ ਰਹਿਣ ਵਾਲੀ ਸੀ। ਐਤਵਾਰ ਸਵੇਰੇ ਮਹਿਬੂਬਨਗਰ ਜ਼ਿਲ੍ਹੇ ਦੇ ਭੂਤਪੁਰ ਨਗਰਪਾਲਿਕਾ ਦੇ ਪਿੰਡ ਸ਼ੇਰੀਪੱਲੀ (ਬੀ) ਨੇੜੇ ਉਸ ਦੀ ਕਾਰ ਅਚਾਨਕ ਕੰਟਰੋਲ ਗੁਆ ਬੈਠੀ ਅਤੇ ਡਿਵਾਈਡਰ ਨਾਲ ਟਕਰਾ ਗਈ। ਇਸ ਤੋਂ ਬਾਅਦ ਉਸ ਦੀ ਕਾਰ ਹੈਦਰਾਬਾਦ ਤੋਂ ਵਨਪਾਰਥੀ ਆ ਰਹੀ ਬੱਸ ਦੇ ਸੱਜੇ ਪਾਸੇ ਨਾਲ ਜਾ ਟਕਰਾਈ। ਇਸ ਹਾਦਸੇ ਦੇ ਸਮੇਂ ਅਭਿਨੇਤਰੀ ਪਵਿਤਰ ਜੈਰਾਮ ਦੇ ਨਾਲ ਉਨ੍ਹਾਂ ਦੀ ਚਚੇਰੀ ਭੈਣ ਅਪੇਕਸ਼ਾ ਅਤੇ ਅਭਿਨੇਤਾ ਚੰਦਰਕਾਂਤ ਵੀ ਮੌਜੂਦ ਸਨ।
ਤਾਜ਼ਾ ਅਪਡੇਟਸ ਲਈ ਸਾਡੇ Whatsapp Broadcast Channel ਨਾਲ ਜੁੜੋ।
(For more Punjabi news apart from Pavitra Jayaram Accident news in punjabi, stay tuned to Rozana Spokesman)