
ਖ਼ਾਨ ਵਰਗੇ ਲੋਕਾਂ ਕੋਲ ਨੌਕਰੀ ਲਈ ਦਿਮਾਗ ਨਹੀਂ ਹੁੰਦਾ, ਉਹ ਸਿਰਫ ਅੰਡੇ ਹੀ ਵੇਚ ਸਕਦੇ ਹਨ।
ਮੁੰਬਈ - ਮੱਧ ਪ੍ਰਦੇਸ਼ ਦੇ ਮੰਦਸੌਰ ਤੋਂ ਭਾਜਪਾ ਸੰਸਦ ਮੈਂਬਰ ਸੁਧੀਰ ਗੁਪਤਾ ਨੇ ਆਮਿਰ ਖ਼ਾਨ ਨੂੰ ਦੇਸ਼ ’ਚ ਜਨਸੰਖਿਆ ਅਸੰਤੁਲਨ ਲਈ ਦੋਸ਼ੀ ਠਹਿਰਾਇਆ ਹੈ। ਉਨ੍ਹਾਂ ਦੇ ਬਿਆਨ ਨਾਲ ਵਿਵਾਦ ਖੜ੍ਹਾ ਹੋ ਗਿਆ ਹੈ। ਵਿਸ਼ਵ ਜਨਸੰਖਿਆ ਦਿਵਸ ਮੌਕੇ ਸੁਧੀਰ ਗੁਪਤਾ ਨੇ ਕਿਹਾ ਕਿ ਦਾਦਾ ਬਣਨ ਦੀ ਉਮਰ ’ਚ ਆਮਿਰ ਖ਼ਾਨ ਤੀਜੀ ਪਤਨੀ ਦੀ ਭਾਲ ਕਰ ਰਹੇ ਹਨ।
Amir Khan
ਸੁਧੀਰ ਨੇ ਕਿਹਾ, ‘ਆਮਿਰ ਖ਼ਾਨ ਆਪਣੀ ਪਹਿਲੀ ਪਤਨੀ ਰੀਨਾ ਦੱਤਾ ਨੂੰ ਦੋ ਬੱਚਿਆਂ ਤੋਂ ਬਾਅਦ ਛੱਡ ਗਏ। ਕਿਰਨ ਰਾਓ ਨੂੰ ਇਕ ਬੱਚੇ ਤੋਂ ਬਾਅਦ ਛੱਡ ਦਿੱਤਾ ਤੇ ਹੁਣ ਦਾਦਾ ਬਣਨ ਦੀ ਉਮਰ ’ਚ ਤੀਜੀ ਪਤਨੀ ਦੀ ਭਾਲ ’ਚ ਹਨ।’
ਭਾਜਪਾ ਨੇਤਾ ਨੇ ਕਿਹਾ, ‘ਖ਼ਾਨ ਵਰਗੇ ਲੋਕਾਂ ਕੋਲ ਅੰਡੇ ਵੇਚਣ ਤੋਂ ਇਲਾਵਾ ਨੌਕਰੀ ਲਈ ਕੋਈ ਦਿਮਾਗ ਨਹੀਂ ਹੈ।’ ਯਾਨੀ ਖ਼ਾਨ ਵਰਗੇ ਲੋਕਾਂ ਕੋਲ ਨੌਕਰੀ ਲਈ ਦਿਮਾਗ ਨਹੀਂ ਹੁੰਦਾ, ਉਹ ਸਿਰਫ ਅੰਡੇ ਹੀ ਵੇਚ ਸਕਦੇ ਹਨ।
Aamir Khan
ਦੱਸ ਦਈਏ ਕਿ ਪਿਛਲੇ ਹਫਤੇ ਆਮਿਰ ਖ਼ਾਨ ਤੇ ਉਸ ਦੀ ਪਤਨੀ ਕਿਰਨ ਰਾਓ ਨੇ ਇਕ ਸਾਂਝੇ ਬਿਆਨ ’ਚ ਆਪਣੇ ਤਲਾਕ ਦਾ ਐਲਾਨ ਕੀਤਾ ਸੀ। ਦੋਵੇਂ ਵਿਆਹ ਤੋਂ 15 ਸਾਲ ਬਾਅਦ ਅਲੱਗ ਹੋ ਗਏ ਤੇ ਦੋਵਾਂ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਫ਼ੈਸਲਾ ਕੀਤਾ ਹੈ ਕਿ ਉਹ ਆਪਣੇ ਬੇਟੇ ਆਜ਼ਾਦ ਦੇ ਮਾਪੇ ਰਹਿਣਗੇ। ਆਮਿਰ ਤੇ ਕਿਰਨ ਨੇ 2005 ’ਚ ਵਿਆਹ ਕਰਵਾਇਆ ਸੀ।