ਅੰਬਾਨੀ ਦੇ ਵਿਆਹ ’ਚ ਰਵਾਇਤੀ ਪਹਿਰਾਵਿਆਂ ਦੀ ਝਲਕ, ਦੀਪਿਕਾ ਨੇ ਪਾਏ ਸਿੱਖ ਰਾਜ ਨਾਲ ਸਬੰਧਤ ਗਹਿਣੇ, ਆਲੀਆ ਨੇ 160 ਸਾਲ ਪੁਰਾਣੀ ਗੁਜਰਾਤੀ ਸਾੜੀ
Published : Jul 13, 2024, 4:17 pm IST
Updated : Jul 13, 2024, 4:25 pm IST
SHARE ARTICLE
A glimpse of traditional dresses in Ambani's wedding
A glimpse of traditional dresses in Ambani's wedding

ਗਰਭਵਤੀ ਦੀਪਿਕਾ ਸਿੰਦੂਰੀ ਲਾਲ ਅਨਾਰਕਲੀ ’ਚ ਖੂਬਸੂਰਤ ਨਜ਼ਰ ਆ ਰਹੀ ਸੀ

 

ਮੁੰਬਈ: ਅਨੰਤ ਅੰਬਾਨੀ ਅਤੇ ਰਾਧਿਕਾ ਮਰਚੈਂਟ ਦੇ ਵਿਆਹ ’ਚ ਸ਼ਾਮਲ ਹੋਏ ਦੁਨੀਆ ਭਰ ਦੇ ਫ਼ਿਲਮੀ ਸਿਤਾਰੇ ਅਪਣੇ ਸੱਭ ਤੋਂ ਵਧੀਆ ਕਪੜੇ ਪਹਿਨ ਕੇ ਆਏ ਹੋਏ ਸਨ ਅਤੇ ਵੱਖੋ-ਵੱਖ ਪੋਸ਼ਾਕਾਂ ’ਚ ਜਚ ਰਹੇ ਸਨ ਪਰ ਦੀਪਿਕਾ ਪਾਦੁਕੋਣ ਅਤੇ ਆਲੀਆ ਭੱਟ ਅਪਣੇ ਸ਼ਾਨਦਾਰ ਰਵਾਇਤੀ ਪਹਿਰਾਵਿਆਂ ਨਾਲ ਵੱਖ ਹੀ ਦਿਸ ਰਹੀਆਂ ਸਨ। 

ਪੜ੍ਹੋ ਇਹ ਖ਼ਬਰ :  Punjab News: ਨਸ਼ੇ ਦੀ ਭੇਂਟ ਚੜ੍ਹਿਆ ਇੱਕ ਹੋਰ ਨੌਜਵਾਨ, ਓਵਰਡੋਜ਼ ਕਾਰਨ ਹੋਈ ਮੌਤ

ਗਰਭਵਤੀ ਦੀਪਿਕਾ ਸਿੰਦੂਰੀ ਲਾਲ ਅਨਾਰਕਲੀ ’ਚ ਖੂਬਸੂਰਤ ਨਜ਼ਰ ਆ ਰਹੀ ਸੀ। ਦੀਪਿਕਾ ਪਾਦੁਕੋਣ ਵਿਆਹ ’ਚ ਤੋਰਾਨੀ ਦੀ ਕਸਟਮ ਡਿਜ਼ਾਈਨ ਵਾਲੀ ਸਿੰਦੂਰੀ ਲਾਲ ਅਨਾਰਕਲੀ ਪਹਿਨ ਕੇ ਖੂਬਸੂਰਤ ਦਿਸ ਰਹੀ ਸੀ, ਜਿਸ ’ਤੇ ਮਹੀਨ ਸੁਨਹਿਰੀ ਕਢਾਈ ਸੀ। ਦੀਪਿਕਾ ਪਾਦੁਕੋਣ ਦੇ ਪਹਿਰਾਵੇ ਨੂੰ ਤੋਰਾਨੀ ਲੇਬਲ ਤੋਂ ਕਸਟਮਾਈਜ਼ ਕੀਤਾ ਗਿਆ ਸੀ ਅਤੇ ਇਸ ਵਿਚ ਫਲੇਅਰਡ ਸਲੀਵਜ਼ ਅਤੇ ਪੈਂਟ ਸਨ। ਉਸ ਨੇ ਅਪਣੇ ਪਹਿਰਾਵੇ ਨੂੰ ਮੇਲ ਖਾਂਦੇ ਦੁਪੱਟੇ ਨਾਲ ਜੋੜਿਆ। ਗਜਰਾ ਸਜਿਆ, ਸਲੀਕ ਮਿਡਲ ਪਾਰਟਡ ਬਨ ਦੇ ਨਾਲ, ਦੀਪਿਕਾ ਨੇ ਗਲੈਮਰ ਮੇਕਅਪ ਦੀ ਚੋਣ ਕੀਤੀ ਜਿਸ ’ਚ ਬੋਲਡ ਵਿੰਗਡ ਆਈਲਾਈਨਰ, ਪੀਚ ਰੰਗ ਦੀ ਲਿਪਸਟਿਕ ਅਤੇ ਲਾਲ ਬਿੰਦੀ ਸ਼ਾਮਲ ਸੀ। 

j

ਹਾਲਾਂਕਿ, ਉਸ ਦੀ ਪੋਸ਼ਾਕ ’ਚ ਮੁੱਖ ਗੱਲ ਇਕ ਆਕਰਸ਼ਕ ਹਾਰ ਸੀ, ਜੋ ਨਾ ਸਿਰਫ ਬਹੁਤ ਸੁੰਦਰ ਸੀ ਬਲਕਿ ਇਸ ਦਾ ਇਤਿਹਾਸਕ ਮਹੱਤਵ ਵੀ ਹੈ। ਇਹ ਅਸਲ ’ਚ ਇਕ ਬਾਜ਼ੂਬੰਦ ਸੀ, ਜੋ ਰਵਾਇਤੀ ਤੌਰ ’ਤੇ ਬਾਂਹ ’ਤੇ ਪਹਿਨਿਆ ਜਾਂਦਾ ਸੀ, ਜੋ ਸਿੱਖ ਸਾਮਰਾਜ ਦੇ ਬਾਦਸ਼ਾਹ ਮਹਾਰਾਜਾ ਰਣਜੀਤ ਸਿੰਘ ਦੇ ਪਰਵਾਰ ਨਾਲ ਸਬੰਧਤ ਹੈ। ਹਾਰ ਦੇ ਕੇਂਦਰ ਵਿਚ 150 ਕੈਰਟ ਦੀ ਰੂਬੀ ਹੈ, ਜੋ ਚਿੱਟੇ ਨੀਲਮਾਂ ਨਾਲ ਘਿਰੀ ਹੋਈ ਹੈ। ਇਹ ਹਾਰ ਸਿੱਖ ਦੌਰ ਦੀ ਬੇਮਿਸਾਲ ਸ਼ਿਲਪਕਾਰੀ ਨੂੰ ਦਰਸਾਉਂਦਾ ਹੈ। ਅਤੇ ਦੀਪਿਕਾ ਦੇ ਪਹਿਰਾਵੇ ਵਿਚ ਵਿਰਾਸਤ ਅਤੇ ਸ਼ਾਨਦਾਰਤਾ ਨੂੰ ਜੋੜਦਾ ਹੈ। ਇਹ ਹਾਰ ‘ਚਾਂਦ ਬੇਗਮ ਜਵੇਲਜ਼’ ਕੋਲ ਹੈ। ਦਿਲਚਸਪ ਗੱਲ ਇਹ ਹੈ ਕਿ ਕੇਂਦਰੀ ਰੂਬੀ ਮਹਾਰਾਜਾ ਰਣਜੀਤ ਸਿੰਘ ਦੇ ਸੰਗ੍ਰਹਿ ਵਿਚੋਂ ਇਕ ਹੋਰ ਗਹਿਣੇ ਪ੍ਰਸਿੱਧ ਤੈਮੂਰ ਰੂਬੀ ਨਾਲ ਮਿਲਦਾ-ਜੁਲਦਾ ਸੀ, ਜੋ ਕਦੇ ਲਾਹੌਰ ਦੇ ਖਜ਼ਾਨੇ ਵਿਚ ਰੱਖਿਆ ਗਿਆ ਸੀ।

ਤਾਜ਼ਾ ਅਪਡੇਟਸ ਲਈ ਸਾਡੇ Whatsapp Broadcast Channel ਨਾਲ ਜੁੜੋ।

ਇਸ ਦੌਰਾਨ, ਆਲੀਆ ਨੇ ਰਵਾਇਤੀ ਅਤੇ ਆਧੁਨਿਕ ਸੁਹਜ ਦੇ ਮਿਸ਼ਰਣ ਨੂੰ ਦਰਸਾਉਂਦੇ ਹੋਏ ਸਟ੍ਰੈਪਲੈਸ ਬਸਟੀਅਰ ਬਲਾਊਜ਼ ਦੇ ਨਾਲ ਸ਼ੁੱਧ ਰੇਸ਼ਮ ਸਾੜੀ ਦੀ ਚੋਣ ਕੀਤੀ। ਡਾਇਟ ਸਾਬੀਆ ਦੀ ਰੀਪੋਰਟ ਮੁਤਾਬਕ ਆਲੀਆ ਭੱਟ ਨੇ ਅਨੰਤ ਅੰਬਾਨੀ ਅਤੇ ਰਾਧਿਕਾ ਮਰਚੈਂਟ ਦੇ ਵਿਆਹ ’ਚ ਮਨੀਸ਼ ਮਲਹੋਤਰਾ ਦੇ ਆਰਕਾਈਵਲ ਵੀਵ ਕੁਲੈਕਸ਼ਨ ਦੀ ਸ਼ੁੱਧ ਰੇਸ਼ਮ ਦੀ ਸਾੜੀ ਪਹਿਨੀ ਸੀ। ਗੁਜਰਾਤ ’ਚ ਬੁਣੀ ਗਈ 160 ਸਾਲ ਪੁਰਾਣੀ ਅਸ਼ਾਵਲੀ ਸਾੜੀ ’ਚ 99 ਫੀ ਸਦੀ ਸ਼ੁੱਧ ਚਾਂਦੀ ਅਤੇ ਲਗਭਗ 6 ਗ੍ਰਾਮ ਅਸਲੀ ਸੋਨੇ ਨਾਲ ਤਿਆਰ ਕੀਤੀ ਗਈ ਅਸਲੀ ਜ਼ਰੀ ਬਾਰਡਰ ਹੈ। ਆਲੀਆ ਨੇ ਸਾੜੀ ਨੂੰ ਇਕ ਆਧੁਨਿਕ ਦਿੱਖ ਨਾਲ ਪਹਿਨਿਆ ਜਿਸ ’ਚ ਇਕ ਸਟ੍ਰੈਪਲੈਸ ਬਸਟੀਅਰ ਬਲਾਊਜ਼ ਸੀ ਜੋ ਸਦੀਵੀ ਪਰੰਪਰਾ ਅਤੇ ਸਮਕਾਲੀ ਸ਼ੈਲੀ ਦੇ ਮਿਸ਼ਰਣ ਨੂੰ ਦਰਸਾਉਂਦਾ ਹੈ, ਇਹ ਸਾਬਤ ਕਰਦਾ ਹੈ ਕਿ ਕਲਾਸਿਕ ਸੁੰਦਰਤਾ ਕਦੇ ਵੀ ਘੱਟ ਨਹੀਂ ਹੁੰਦੀ। 

੍

ਆਲੀਆ ਨੇ ਅਪਣੇ ਪਹਿਰਾਵੇ ਨੂੰ ਸੋਨੇ ਅਤੇ ਪੰਨਾ ਵਾਲੇ ਚੋਕਰ ਹਾਰ, ਰਵਾਇਤੀ ਝੁਮਕੀ, ਮਾਂਗ ਟੀਕਾ ਅਤੇ ਕਾਢੇ ਨਾਲ ਸੰਪੂਰਨ ਕੀਤਾ। ਉਸ ਦੇ ਹੇਅਰ ਸਟਾਈਲ ’ਚ ਗਜਰਾ-ਸਜਿਆ ਸੈਂਟਰ-ਪਾਰਟਡ ਬਨ ਸੀ, ਜਦਕਿ ਉਸ ਦਾ ਮੇਕਅੱਪ ਕੋਹਲ-ਲਾਈਨ ਨਾਲ ਘੱਟ ਤੋਂ ਘੱਟ ਰੱਖਿਆ ਗਿਆ ਸੀ।

​(For more Punjabi news apart from A glimpse of traditional dresses in Ambani's wedding, Deepika wears jewelry related to the Sikh state, stay tuned to Rozana Spokesman)

SHARE ARTICLE

ਏਜੰਸੀ

Advertisement

Rana Balachauria Murder : ਕਬੱਡੀ ਖਿਡਾਰੀ ਦੇ ਸਿਰ ‘ਚ ਮਾਰੀਆਂ ਗੋਲ਼ੀਆਂ, ਸਿੱਧੂ ਮੂਸੇਵਾਲਾ ਕਤਲ ਨਾਲ਼ ਸੰਪਰਕ ਨਹੀਂ

17 Dec 2025 3:28 PM

28 ਸਾਲ ਦੀ ਕੁੜੀ ਨੇ ਅਕਾਲੀ ਦਲ ਦਾ ਖੋਲ੍ਹਿਆ ਖਾਤਾ, ਅਕਾਲੀ ਦਲ ਨੂੰ ਨਵੇਂ ਨੌਜਵਾਨਾਂ ਦੀ ਲੋੜ ?

17 Dec 2025 3:27 PM

ਡਿਪਰੈਸ਼ਨ 'ਚ ਚਲੇ ਗਏ ਰਾਜਾ ਵੜਿੰਗ, ਹਾਈ ਕਮਾਨ ਦੇ ਦਬਾਅ ਹੇਠ ਨੇ ਰਾਜਾ | The Spokesman Debate

16 Dec 2025 2:55 PM

Rana balachaur Murder News : Kabaddi Coach ਦੇ ਕਤਲ ਦੀ Bambiha gang ਨੇ ਲਈ ਜ਼ਿੰਮੇਵਾਰੀ !

16 Dec 2025 2:54 PM

2 Punjabi youths shot dead in Canada : ਇੱਕ ਦੀ ਗੋ.ਲੀ.ਆਂ ਲੱਗਣ ਨਾਲ ਤੇ ਦੂਜੇ ਦੀ ਸਦਮੇ ਕਾਰਨ ਹੋਈ ਮੌਤ

15 Dec 2025 3:03 PM
Advertisement