
ਬਾਲੀਵੁੱਡ ਅਦਾਕਾਰ ਸੰਜੇ ਦੱਤ ਨੂੰ ਫੇਫੜਿਆਂ ਦਾ ਕੈਂਸਰ ਹੋਇਆ ਹੈ।
ਮੁੰਬਈ, 12 ਅਗੱਸਤ : ਬਾਲੀਵੁੱਡ ਅਦਾਕਾਰ ਸੰਜੇ ਦੱਤ ਨੂੰ ਫੇਫੜਿਆਂ ਦਾ ਕੈਂਸਰ ਹੋਇਆ ਹੈ। ਲੀਲਾਵਤੀ ਹਸਪਤਾਲ ਤੋਂ ਇਲਾਜ ਕਰਵਾ ਕੇ ਸੰਜੇ ਦੱਤ ਹਾਲ ਹੀ 'ਚ ਡਿਸਚਾਰਜ ਹੋਏ ਸਨ। ਇਸ ਤੋਂ ਬਾਅਦ ਉਨ੍ਹਾਂ ਨੂੰ ਕੈਂਸਰ ਹੋਣ ਦੀ ਗੱਲ ਸਾਹਮਣੇ ਆਈ ਸੀ। ਫ਼ਿਲਮ ਕ੍ਰਿਟਿਕ ਕੋਮਲ ਨਾਹਟਾ ਨੇ ਸੋਸ਼ਲ ਮੀਡੀਆ 'ਤੇ ਟਵੀਟ ਜ਼ਰੀਏ ਇਸ ਦੀ ਜਾਣਕਾਰੀ ਦਿਤੀ ਹੈ। ਕੋਮਲ ਨਾਹਟਾ ਨੇ ਇਕ ਨਿੱਜੀ ਚੈਨਲ ਨੂੰ ਦਸਿਆ ਕਿ ਸੰਜੇ ਦੱਤ ਦੇ ਫੇਫੜਿਆਂ 'ਚ ਪਾਣੀ ਭਰ ਗਿਆ ਸੀ। ਉਹ ਕਢਿਆ ਗਿਆ ਅਤੇ ਫਿਰ ਟੈਸਟ ਕਰ ਕੇ ਸਟੇਜ ਚਾਰ ਦਾ ਕੈਂਸਰ ਡਿਟੈਕਟ ਕੀਤਾ ਗਿਆ। ਦਸਿਆ ਜਾ ਰਿਹਾ ਕਿ ਸੰਜੇ ਦੱਤ ਕੈਂਸਰ ਦੇ ਇਲਾਜ ਲਈ ਛੇਤੀ ਅਮਰੀਕਾ ਰਵਾਨਾ ਹੋ ਸਕਦੇ ਹਨ