
ਰਿਐਲਿਟੀ ਸ਼ੋਅ ਦੀ ਦੁਨੀਆ ਵਿੱਚ ਧਮਾਕਾ
New season of India's Got Talent: ਇੰਡੀਆਜ਼ ਗੌਟ ਟੈਲੇਂਟ ਦਾ ਨਵਾਂ ਸੀਜ਼ਨ 4 ਅਕਤੂਬਰ ਤੋਂ ਸ਼ੁਰੂ ਹੋ ਰਿਹਾ ਹੈ, ਜਿਸ ਵਿੱਚ ਨਵਜੋਤ ਸਿੰਘ ਸਿੱਧੂ ਜੱਜ ਵਜੋਂ ਨਜ਼ਰ ਆਉਣਗੇ। ਸ਼ੋਅ ਦੀ ਟੈਗਲਾਈਨ 'ਜੋ ਅਜਬ ਹੈ, ਵੋ ਗਜਬ ਹੈ' ਰੱਖੀ ਗਈ ਹੈ। ਇਨ੍ਹੀਂ ਦਿਨੀਂ ਟੀਵੀ 'ਤੇ ਰਿਐਲਿਟੀ ਸ਼ੋਅਜ਼ ਦੀ ਭਰਮਾਰ ਹੈ। 'ਬਿੱਗ ਬੌਸ', 'ਛੋਰੀਆਂ ਚਲੀ ਗਾਓਂ', 'ਸੁਪਰ ਡਾਂਸਰ' ਵਰਗੇ ਰਿਐਲਿਟੀ ਸ਼ੋਅ ਟੈਲੀਵਿਜ਼ਨ 'ਤੇ ਧਮਾਲ ਮਚਾ ਰਹੇ ਹਨ। ਇਸ ਦੌਰਾਨ, ਇੱਕ ਹੋਰ ਮਸ਼ਹੂਰ ਸ਼ੋਅ 'ਇੰਡੀਆਜ਼ ਗੌਟ ਟੈਲੇਂਟ' ਵੀ ਵਾਪਸੀ ਕਰ ਰਿਹਾ ਹੈ। ਸ਼ੋਅ ਦਾ ਪ੍ਰੋਮੋ ਰਿਲੀਜ਼ ਹੋ ਗਿਆ ਹੈ, ਜਿਸ ਵਿੱਚ ਨਵਜੋਤ ਸਿੰਘ ਸਿੱਧੂ ਨਜ਼ਰ ਆ ਰਹੇ ਹਨ।