
ਬਾਲੀਵੁੱਡ ਦੀ ਮਸ਼ਹੂਰ ਅਦਾਕਾਰਾ ਸ਼ਬਾਨਾ ਆਜਮੀ ਸਵਾਈਨ ਫਲੂ ਦੀ ਚਪੇਟ 'ਚ ਹਨ। ਇਸ ਗੱਲ ਦਾ ਖੁਲਾਸਾ ਅਦਾਕਾਰਾ ਦੇ ਰੁਟੀਨ ਚੈਕਅਪ ਦੇ ਦੌਰਾਨ ਹੋਇਆ। ਰਿਪੋਰਟ ਦੇ ...
ਮੁੰਬਈ : ਬਾਲੀਵੁੱਡ ਦੀ ਮਸ਼ਹੂਰ ਅਦਾਕਾਰਾ ਸ਼ਬਾਨਾ ਆਜਮੀ ਸਵਾਈਨ ਫਲੂ ਦੀ ਚਪੇਟ 'ਚ ਹਨ। ਇਸ ਗੱਲ ਦਾ ਖੁਲਾਸਾ ਅਦਾਕਾਰਾ ਦੇ ਰੁਟੀਨ ਚੈਕਅਪ ਦੇ ਦੌਰਾਨ ਹੋਇਆ। ਰਿਪੋਰਟ ਦੇ ਮੁਤਾਬਿਕ ਸ਼ਬਾਨਾ ਸਰਦੀ ਹੋਣ ਤੋਂ ਬਾਅਦ ਚੈਕਅਪ ਲਈ ਗਈ ਸੀ, ਉਥੇ ਹੀ ਉਨ੍ਹਾਂ ਨੂੰ ਸਵਾਈਨ ਫਲੂ ਹੋਣ ਦੀ ਗੱਲ ਦਾ ਪਤਾ ਚੱਲਿਆ। ਉਨ੍ਹਾਂ ਨੂੰ ਮੁੰਬਈ ਦੇ ਇਕ ਹਸਪਤਾਲ ਵਿਚ ਇਲਾਜ ਲਈ ਐਡਮਿਟ ਕੀਤਾ ਗਿਆ ਹੈ।
Shabana Azmi
ਖਾਂਸੀ ਅਤੇ ਸਰਦੀ ਹੋਣ ਤੇ ਇਕ ਰੋਜ਼ਾਨਾ ਜਾਂਚ ਦੌਰਾਨ ਸ਼ਬਾਨਾ ਦੇ ਫ਼ਲੂ ਨਾਲ ਪੀੜਤ ਹੋਣ ਦੀ ਪੁਸ਼ਟੀ ਹੋਈ ਹੈ। ਸ਼ਬਾਨਾ ਹਾਲੇ ਹਸਪਤਾਲ 'ਚ ਜ਼ੇਰੇ ਇਲਾਜ ਹਨ। ਸ਼ਬਾਨਾ ਨੇ ਕਿਹਾ ਕਿ ਮੁਸ਼ਕਲ ਨਾਲ ਮੈਨੂੰ ਸਵੈ-ਮੁਆਇਨਾ ਕਰਨ ਦਾ ਮੌਕਾ ਮਿਲਿਆ ਹੈ। ਇਸ ਲਈ ਇਹ ਮੇਰੇ ਲਈ ਇਕ ਬ੍ਰੇਕ ਦੀ ਤਰ੍ਹਾਂ ਹੈ। ਉਨ੍ਹਾਂ ਕਿਹਾ ਕਿ ਮੈਂ ਹਸਪਤਾਲ 'ਚ ਭਰਤੀ ਹਾਂ ਤੇ ਮੇਰੀ ਸਿਹਤ 'ਚ ਤੇਜ਼ੀ ਨਾਲ ਸੁਧਾਰ ਹੋ ਰਿਹਾ ਹੈ।
Shabana Azmi
ਇਸ ਤੋਂ ਇਲਾਵਾ ਕੇਂਦਰੀ ਸਿਹਤ ਮੰਤਰਾਲਾ ਦੇ ਅੰਕੜਿਆਂ ਮੁਤਾਬਕ ਹੁਣ ਤੱਕ ਐਚ1ਐਨ1 ਮਹਾਵਾਰੀ ਕਾਰਨ 9000 ਤੋਂ ਜ਼ਿਆਦਾ ਲੋਕ ਇਸ ਬੀਮਾਰੀ ਨਾਲ ਪੀੜਤ ਹਨ। ਦੱਸਣਯੋਗ ਹੈ ਕਿ ਦੇਸ਼ ਚ ਸਵਾਈਨ ਫ਼ਲੂ ਦਾ ਕਹਿਰ ਘੱਟ ਨਹੀਂ ਰਿਹਾ ਹੈ। ਇਸ ਬੀਮਾਰੀ ਨੇ ਪਿਛਲੇ ਹਫਤੇ ਹੀ 86 ਲੋਕਾਂ ਨੂੰ ਮੌਤ ਦੇ ਘਾਟ ਉਤਾਰ ਦਿਤਾ। ਇਸ ਬੀਮਾਰੀ ਕਾਰਨ ਪੂਰੇ ਦੇਸ਼ 'ਚ ਐਚ1ਐਨ1 ਮਹਾਵਾਰੀ ਨਾਲ ਮਰਨ ਵਾਲਿਆਂ ਦੀ ਗਿਣਤੀ ਵੱਧ ਕੇ 312 ਹੋ ਗਈ ਹੈ।
Shabana Azmi
ਸ਼ਬਾਨਾ ਆਜਮੀ ਦੇ ਵਰਕਫਰੰਟ 'ਤੇ ਨਜ਼ਰ ਮਾਰੀਏ ਤਾਂ ਅਦਾਕਾਰਾ ਫਿਲਮੀ ਪਰਦੇ 'ਤੇ 'ਦ ਬਲੈਕ ਪ੍ਰਿੰਸ' ਵਿਚ ਸਾਲ 2017 ਵਿਚ ਨਜ਼ਰ ਆਈ ਸੀ। ਇਸ ਫਿਲਮ ਨੂੰ ਪੰਜਾਬੀ, ਇੰਗਲਿਸ਼ ਅਤੇ ਹਿੰਦੀ ਤਿੰਨ ਭਾਸ਼ਾਵਾਂ ਵਿਚ ਰਿਲੀਜ ਕੀਤਾ ਗਿਆ ਸੀ। ਸ਼ਬਾਨਾ ਸੋਸ਼ਲ ਮੀਡੀਆ 'ਤੇ ਕਾਫ਼ੀ ਐਕਟਿਵ ਰਹਿੰਦੀ ਹੈ। ਬੀਤੇ ਕਈ ਦਿਨਾਂ ਤੋਂ ਸ਼ਬਾਨਾ ਅਪਣੇ ਪਿਤਾ ਕੈਫੀ ਆਜਮੀ ਨਾਲ ਜੁੜੇ ਇਵੇਂਟ 'ਚ ਨਜ਼ਰ ਆਈ ਹੈ।