
ਅਕਸ਼ੈ ਨੇ ਪਹਿਲਾਂ ਵੀ ਆਪਣੇ ਸੋਸ਼ਲ ਅਕਾਊਂਟ ਤੇ ਸਾਂਝਾ ਕੀਤਾ ਸੀ
ਬਹੁਤ ਜਲਦੀ ਵੱਡੇ ਪਰਦੇ 'ਤੇ ਫ਼ਿਲਮ ਕੇਸਰੀ ਲੈ ਕੇ ਆ ਰਹੇ ਬਾਲੀਵੁਡ ਅਦਾਕਾਰ ਅਕਸ਼ੈ ਕੁਮਾਰ ਨੇ ਆਪਣੇ ਕੇਸਰੀ ਅਵਤਾਰ ਵਿਚ ਹੀ ਅੱਜ ਸਾਰੇ ਫੈਨਸ ਨੂੰ ਵਿਸਾਖੀ ਦੀ ਵਧਾਈ ਦਿਤੀ। ਦਸ ਦਈਏ ਕਿ ਅਕਸ਼ੇ ਨੇ ਸੋਸ਼ਲ ਮੀਡੀਆ ਅਕਾਊਂਟ 'ਤੇ ਆਪਣੀ ਫ਼ਿਲਮ ਕੇਸਰੀ ਦੀ ਇਕ ਤਸਵੀਰ ਸਾਂਝੀ ਕੀਤੀ ਜਿਥੇ ਅਕਸ਼ੈ ਨੇ ਲਿਖਿਆ, ''ਤੁਹਾਨੂੰ ਸਾਰਿਆ ਨੂੰ ਵਿਸਾਖੀ ਦੀ ਵਧਾਈ। ਤੁਸੀਂ ਸਭ ਇੰਝ ਹੀ ਹੱਸਦੇ ਰਹੋ।'' ਦਸ ਦਈਏ ਕਿ ਤਸਵੀਰ ਵਿਚ ਅਕਸ਼ੇ ਲੰਬੀ ਦਾੜ੍ਹੀ ਰੱਖੇ ਹੋਏ ਸਿਰ 'ਤੇ ਪੱਗੜੀ ਬੰਨ੍ਹੇ ਇਕ ਸਿੱਖ ਦੇ ਰੂਪ 'ਚ ਨਜ਼ਰ ਆ ਰਹੇ ਹਨ । ਅਕਸ਼ੈ ਦੀ ਇਹ ਲੁੱਕ ਉਨ੍ਹਾਂ ਦੇ ਇਸ ਫਿਲਮ ਦਾ ਅਹਿਮ ਹਿਸਾ ਹੈ। ਇਸ ਤਰ੍ਹਾਂ ਦਾ ਇਕ ਪੋਸਟਰ ਅਕਸ਼ੈ ਨੇ ਪਹਿਲਾਂ ਵੀ ਆਪਣੇ ਸੋਸ਼ਲ ਅਕਾਊਂਟ ਤੇ ਸਾਂਝਾ ਕੀਤਾ ਸੀ। ਜਦੋਂ ਇਸ ਫਿਲਮ ਦਾ ਐਲਾਨ ਕੀਤਾ ਗਿਆ ਸੀ। Akshay kumar , Kesriਜ਼ਿਕਰਯੋਗ ਹੈ ਕਿ ਅਕਸ਼ੈ ਕੁਮਾਰ ਦਾ ਪੰਜਾਬ ਨਾਲ ਹਮੇਸ਼ਾ ਹੀ ਪਿਆਰ ਬਣਿਆ ਰਹਿੰਦਾ ਹੈ ਅਤੇ ਹੁਣ ਤਕ ਉਹ ਕਈ ਬਾਲੀਵੁਡ ਫ਼ਿਲਮਾਂ ਵਿਚ ਇਕ ਸਰਦਾਰ ਦਾ ਕਿਰਦਾਰ ਨਿਭਾਅ ਚੁਕੇ ਹਨ। ਅਤੇ ਜਲਦ ਹੀ ਅਨੁਰਾਗ ਸਿੰਘ ਦੀ ਫ਼ਿਲਮ 'ਕੇਸਰੀ' 'ਚ ਨਜ਼ਰ ਆਉਣਗੇ ਜਿਸ ਵਿਚ ਉਨ੍ਹਾਂ ਦੇ ਪਰਿਣੀਤੀ ਚੋਪੜਾ ਅਤੇ ਪਵਨ ਮਲਹੋਤਰਾ ਵੀ ਨਜ਼ਰ ਆਉਣਗੇ।
Akshay kumar in Goldਇਸ ਫਿਲਮ ਨੂੰ ਕਰਨ ਜੌਹਰ, ਈਸ਼ਾ ਅੰਬਾਨੀ ਅਤੇ ਟਵਿੰਕਲ ਖੰਨਾ ਮਿਲ ਕੇ ਪ੍ਰੋਡਿਊਸ ਕਰ ਰਹੇ ਹਨ। ਇਹ ਫਿਲਮ 1897 ਦੇ ਸਾਰਾਗੜ੍ਹ ਦੀ ਲੜ੍ਹਾਈ 'ਤੇ ਆਧਾਰਿਤ ਹੈ, ਜਿਸ 'ਚ 21 ਸਿੱਖਾਂ ਨੇ 10,000 ਅਫਗਾਨੀਆਂ ਨਾਲ ਯੁੱਧ ਕੀਤਾ ਸੀ। ਇਹ ਫਿਲਮ ਉਨ੍ਹਾਂ ਸਿੱਖਾਂ ਦੇ ਹੌਸਲੇ ਅਤੇ ਬਹਾਦਰੀ ਨੂੰ ਦਰਸਾਉਂਦੀ ਹੈ। ਅਕਸ਼ੈ ਅੱਜਕਲ ਆਪਣੀ ਫਿਲਮ 'ਗੋਲਡ' 'ਤੇ ਵੀ ਕੰਮ ਕਰ ਰਹੇ ਹਨ। ਇਸ ਤੋਂ ਇਲਾਵਾ ਉਹ 'ਹਾਊਸਫੁੱਲ 4', '2.0' ਅਤੇ 'ਮੋਗੁਲ' 'ਚ ਵੀ ਨਜ਼ਰ ਆਉਣਗੇ। 'ਕੇਸਰੀ' 22 ਮਾਰਚ 2019 'ਚ ਰਿਲੀਜ਼ ਹੋਵੇਗੀ।