ਬਾਲੀਵੁੱਡ ਅਦਾਕਾਰ ਮਨਜੋਤ ਸਿੰਘ ਨੇ ਬਿਆਨਿਆ ਦਰਦ, ਸਿੱਖ ਅਦਾਕਾਰ ਨੂੰ ਦਿੱਤਾ ਜਾਂਦੈ ਮਜ਼ਾਕੀਆ ਰੋਲ
Published : Jul 14, 2019, 4:17 pm IST
Updated : Jul 15, 2019, 1:17 pm IST
SHARE ARTICLE
Manjot Singh
Manjot Singh

‘ਫੁਕਰੇ’ ਫ਼ਿਲਮ ਦੇ ਐਕਟਰ ਮਨਜੋਤ ਸਿੰਘ ਦਾ ਕਹਿਣਾ ਹੈ ਕਿ ਸਰਦਾਰ ਹੋਣ ਕਾਰਨ ਉਹਨਾਂ ਨੂੰ ਬਾਲੀਵੁੱਡ ਵਿਚ ਕਈ ਵਾਰ ਫ਼ਿਲਮ ਵਿਚ ਤਵੱਜੋ ਨਹੀਂ ਦਿੱਤੀ ਗਈ।

ਨਵੀਂ ਦਿੱਲੀ: ‘ਫੁਕਰੇ’ ਫ਼ਿਲਮ ਦੇ ਐਕਟਰ ਮਨਜੋਤ ਸਿੰਘ ਦਾ ਕਹਿਣਾ ਹੈ ਕਿ ਸਰਦਾਰ ਹੋਣ ਕਾਰਨ ਉਹਨਾਂ ਨੂੰ ਬਾਲੀਵੁੱਡ ਵਿਚ ਕਈ ਵਾਰ ਫ਼ਿਲਮ ਵਿਚ ਤਵੱਜੋ ਨਹੀਂ ਦਿੱਤੀ ਗਈ। ਦਿਬਾਕਰ ਬੈਨਰਜੀ ਦੀ ‘ਓਏ ਲੱਕੀ! ਲੱਕੀ ਓਏ!’ ਤੋਂ ਬਾਲੀਵੁੱਡ ਵਿਚ ਸ਼ੁਰੂਆਤ ਕਰਨ ਵਾਲੇ ਬਾਲੀਵੁੱਡ ਅਦਾਕਾਰ ਮਨਜੋਤ ਸਿਰਫ਼ ਕਮੇਡੀਅਨ ਦੀ ਭੂਮਿਕਾ ਮਿਲਣ ਤੋਂ ਦੁਖੀ ਹਨ। ਮਨਜੋਤ ਸਿੰਘ ਨੇ ਇਕ ਇੰਟਰਵਿਊ ਵਿਚ ਕਿਹਾ ਕਿ ਉਹਨਾਂ ਨੂੰ ਇਸ ਲਈ ਖਾਰਜ ਕਰ ਦਿੱਤਾ ਗਿਆ ਕਿ ਉਹ ਸਰਦਾਰ ਹਨ। ਅਜਿਹਾ ਮੰਨਿਆ ਜਾਂਦਾ ਹੈ ਕਿ ਜੇਕਰ ਕੋਈ ਪੱਗ ਬੰਨਦਾ ਹੈ ਤਾਂ ਉਹ ਪਰਦੇ ‘ਤੇ ਸੀਰੀਅਸ ਨਹੀਂ ਦਿਖ ਸਕਦਾ ਅਤੇ ਨਾ ਹੀ ਐਕਸ਼ਨ ਅਤੇ ਡਰਾਮਾ ਕਰ ਸਕਦਾ ਹੈ।

 

 
 
 
 
 
 
 
 
 
 
 
 
 

Jinhe Fikkar Thi Kal Ki Vo Roye Raat Bhar! Jinhe Yakeen Tha Rab Par Vo Soye Raat Bhar!! Styled by- @pyumishra

A post shared by Manjot (@oyemanjot) on

 

ਉਹਨਾਂ ਕਿਹਾ ਕਿ ਇਹ ਦੇਖ ਕੇ ਉਹਨਾਂ ਨੂੰ ਕਾਫ਼ੀ ਦੁੱਖ ਹੁੰਦਾ ਹੈ ਕਿਉਂਕਿ ਅਜਿਹੀ ਧਾਰਨਾ ਬਣਾਈ ਗਈ ਹੈ ਕਿ ਪੱਗ ਬੰਨਣ ਵਾਲੇ ਵਿਅਕਤੀ ਲੋਕਾਂ ਨੂੰ ਸਿਰਫ਼ ਹਸਾ ਹੀ ਸਕਦੇ ਹਨ। ਮਨਜੋਤ ਸਿੰਘ ਦਾ ਮੰਨਣਾ ਹੈ ਕਿ ਇਹ ਫਿਲਮ ਨਿਰਮਾਤਾਵਾਂ ਦੀ ਅਸਮਰੱਥਾ ਹੈ ਕਿ ਉਹ ਇਸ ਤੋਂ ਇਲਾਵਾ ਸੋਚ ਨਹੀਂ ਸਕਦੇ, ਜਿਸ ਕਾਰਨ ਉਹਨਾਂ ਵਰਗੇ ਕਲਾਕਾਰ ਇਕ ਹੀ ਰੋਲ ਵਿਚ ਕੈਦ ਹੋ ਕੇ ਰਹਿ ਗਏ ਹਨ। ਉਹਨਾਂ ਕਿਹਾ ਕਿ ਸਰਦਾਰ ਐਕਸ਼ਨ ਸੀਨ, ਰੋਮੈਂਟਿਕ ਸੀਨ ਅਤੇ ਸੀਰੀਅਸ ਸੀਨ ਵੀ ਕਰ ਸਕਦੇ ਹਨ।

Manjot SinghManjot Singh

ਮਨਜੋਤ ਦਾ ਕਹਿਣਾ ਹੈ ਕਿ ਉਹ ਇਸ ਧਾਰਨਾ ਨੂੰ ਤੋੜਨ ਦੀ ਕੋਸ਼ਿਸ਼ ਕਰ ਰਹੇ ਹਨ। ਇਸ ਸਾਲ ਮਨਜੋਤ ਸਿੰਘ ‘ਸਟੂਡੇਂਟਸ ਆਫ ਦ ਈਅਰ 2’ ਵਿਚ ਗੈਸਟ ਰੋਲ ਵਿਚ ਨਜ਼ਰ ਆਏ ਸਨ ਅਤੇ ਉਹ 13 ਸਤੰਬਰ ਨੂੰ ਰੀਲੀਜ਼ ਹੋਣ ਵਾਲੀ ਅਪਣੀ ਫ਼ਿਲਮ ‘ਡਰੀਮ ਗਰਲ’ ਦਾ ਇੰਤਜ਼ਾਰ ਕਰ ਰਹੇ ਹਨ। ਫ਼ਿਲਮ ‘ਫੁਕਰੇ’ ਵਿਚ ਮਨਜੋਤ ਸਿੰਘ ਨੇ ਲਾਲੀ ਸਿੰਘ ਦੀ ਭੂਮਿਕਾ ਨਿਭਾਈ ਸੀ, ਜਿਸ ਨੂੰ ਦਰਸ਼ਕਾਂ ਨੇ ਕਾਫ਼ੀ ਪਸੰਦ ਕੀਤਾ ਸੀ।

Location: India, Delhi, New Delhi

SHARE ARTICLE

ਏਜੰਸੀ

Advertisement

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM

ਅਮਿਤਾਭ ਦੇ ਪੈਰੀ ਹੱਥ ਲਾਉਣ ਨੂੰ ਲੈ ਕੇ ਦੋਸਾਂਝ ਦਾ ਕੀਤਾ ਜਾ ਰਿਹਾ ਵਿਰੋਧ

01 Nov 2025 3:09 PM
Advertisement