
ਸੋਸ਼ਲ ਮੀਡੀਆ ਤੇ ਪੋਸਟ ਪਾ ਕੇ ਦਿੱਤੀ ਜਾਣਕਾਰੀ
ਮੁੰਬਈ: ਅਦਾਕਾਰਾ ਦੀਆ ਮਿਰਜ਼ਾ ਨੇ ਸੋਸ਼ਲ ਮੀਡੀਆ 'ਤੇ ਚੰਗੀ ਖਬਰ ਸਾਂਝੀ ਕੀਤੀ ਹੈ। ਅਭਿਨੇਤਰੀ ਨੇ ਇਕ ਬੇਟੇ ਨੂੰ ਜਨਮ ਦਿੱਤਾ ਹੈ। ਇਸ ਖੁਸ਼ਖਬਰੀ ਨੂੰ ਸਾਂਝਾ ਕਰਦਿਆਂ, ਦੀਆ ਮਿਰਜ਼ਾ ਨੇ ਇੰਸਟਾਗ੍ਰਾਮ ਤੇ ਇੱਕ ਪੋਸਟ ਸਾਂਝੀ ਕੀਤੀ ਹੈ।
ਦੀਆ ਮਿਰਜ਼ਾ ਨੇ ਵੀ ਇੰਸਟਾ ‘ਤੇ ਬੱਚੇ ਦੀ ਪਹਿਲੀ ਝਲਕ ਸਾਂਝੀ ਕੀਤੀ ਹੈ। ਫੋਟੋ ਵਿਚ ਦੀਆ ਆਪਣੇ ਛੋਟੇ ਰਾਜਕੁਮਾਰ ਦਾ ਹੱਥ ਫੜੀ ਹੋਈ ਦਿਖ ਰਹੀ ਹੈ। ਦੀਆ ਮਿਰਜ਼ਾ ਨੂੰ ਸੋਸ਼ਲ ਮੀਡੀਆ 'ਤੇ ਵਧਾਈਆਂ ਮਿਲ ਰਹੀਆਂ ਹਨ।
Dia Mirza
ਦੀਆ ਮਿਰਜ਼ਾ ਨੇ ਆਪਣੀ ਪੋਸਟ ਵਿਚ ਦੱਸਿਆ ਹੈ ਕਿ ਉਸ ਦੇ ਬੇਟੇ ਦਾ ਨਾਮ ਅਵਯਾਨ ਆਜ਼ਾਦ ਰੇਖੀ ਹੈ। ਜਿਸਦਾ ਜਨਮ ਅੱਜ 14 ਮਈ ਨੂੰ ਹੋਇਆ। ਦੀਆ ਨੇ ਲਿਖਿਆ- ਸਾਡਾ ਬੇਟਾ ਸਮੇਂ ਤੋਂ ਪਹਿਲਾਂ ਪੈਦਾ ਹੋਇਆ ਸੀ। ਬੱਚੇ ਦੇ ਜਨਮ ਤੋਂ ਹੀ ਬਹੁਤ ਸਾਰੀਆਂ ਨਰਸਾਂ ਅਤੇ ਡਾਕਟਰ ਵਿੱਚ ਸਾਡੇ ਬੱਚੇ ਦੀ ਆਈਸੀਯੂ ਵਿਚ ਦੇਖਭਾਲ ਕਰ ਰਹੇ ਹਨ।
Dia Mirza