
ਲਲਿਤ ਮੋਦੀ ਨੇ ਟਵੀਟ ਵਿਚ ਸੁਸ਼ਮਿਤਾ ਸੇਨ ਲਈ better half ਲਿਖਿਆ। ਜਿਸ ਤੋਂ ਬਾਅਦ ਪ੍ਰਸ਼ੰਸਕਾਂ ਨੇ ਸੋਚਿਆ ਕਿ ਦੋਵਾਂ ਦਾ ਵਿਆਹ ਹੋ ਗਿਆ ਹੈ।
ਮੁੰਬਈ: ਬਾਲੀਵੁੱਡ ਅਦਾਕਾਰਾ ਸੁਸ਼ਮਿਤਾ ਸੇਨ ਅਤੇ ਲਲਿਤ ਮੋਦੀ ਰਿਲੇਸ਼ਨਸ਼ਿਪ ਵਿਚ ਹਨ। ਲਲਿਤ ਮੋਦੀ ਨੇ ਖੁਦ ਸੋਸ਼ਲ ਮੀਡੀਆ 'ਤੇ ਇਕ ਪੋਸਟ ਰਾਹੀਂ ਇਹ ਜਾਣਕਾਰੀ ਦਿੱਤੀ ਹੈ। ਲਲਿਤ ਮੋਦੀ ਨੇ ਸੋਸ਼ਲ ਮੀਡੀਆ 'ਤੇ ਕੁਝ ਪੋਸਟਾਂ ਸਾਂਝੀਆਂ ਕੀਤੀਆਂ ਹਨ, ਜਿਸ ਤੋਂ ਪਹਿਲਾਂ ਇਹ ਅੰਦਾਜ਼ਾ ਲਗਾਇਆ ਜਾ ਰਿਹਾ ਸੀ ਕਿ ਦੋਵਾਂ ਦਾ ਵਿਆਹ ਹੋ ਗਿਆ ਹੈ ਪਰ ਕੁਝ ਸਮੇਂ ਬਾਅਦ ਉਹਨਾਂ ਨੇ ਸਪੱਸ਼ਟ ਕੀਤਾ ਕਿ ਉਹ ਰਿਲੇਸ਼ਨਸ਼ਿਪ 'ਚ ਹਨ। ਲਲਿਤ ਮੋਦੀ ਨੇ ਟਵੀਟ ਵਿਚ ਸੁਸ਼ਮਿਤਾ ਸੇਨ ਲਈ better half ਲਿਖਿਆ। ਜਿਸ ਤੋਂ ਬਾਅਦ ਪ੍ਰਸ਼ੰਸਕਾਂ ਨੇ ਸੋਚਿਆ ਕਿ ਦੋਵਾਂ ਦਾ ਵਿਆਹ ਹੋ ਗਿਆ ਹੈ।
Lalit Modi shares pictures with Sushmita Sen
ਸੋਸ਼ਲ ਮੀਡੀਆ 'ਤੇ ਪ੍ਰਸ਼ੰਸਕਾਂ ਨੇ ਉਹਨਾਂ ਨੂੰ ਵਧਾਈਆਂ ਦੇਣੀਆਂ ਸ਼ੁਰੂ ਕਰ ਦਿੱਤੀਆਂ ਹਨ ਪਰ ਇਸ ਤੋਂ ਤੁਰੰਤ ਬਾਅਦ ਉਹਨਾਂ ਨੇ ਸਪੱਸ਼ਟ ਕੀਤਾ ਕਿ ਉਹ ਫਿਲਹਾਲ ਡੇਟ ਕਰ ਰਹੇ ਹਨ ਪਰ ਜਲਦ ਹੀ ਵਿਆਹ ਕਰਨਗੇ। ਦਰਅਸਲ ਸਭ ਤੋਂ ਪਹਿਲਾਂ ਲਲਿਤ ਮੋਦੀ ਨੇ ਕੁਝ ਤਸਵੀਰਾਂ ਸ਼ੇਅਰ ਕੀਤੀਆਂ ਸਨ, ਜਿਸ 'ਚ ਉਹ ਸੁਸ਼ਮਿਤਾ ਸੇਨ ਨਾਲ ਨਜ਼ਰ ਆ ਰਹੇ ਹਨ। ਤਸਵੀਰਾਂ ਦੇ ਨਾਲ ਲਲਿਤ ਮੋਦੀ ਨੇ ਕੈਪਸ਼ਨ 'ਚ ਲਿਖਿਆ, 'ਹਾਲ ਹੀ ’ਚ ਪਰਿਵਾਰ ਦੇ ਨਾਲ ਮਾਲਦੀਵ ਅਤੇ ਸਾਰਡੀਨੀਆ ਦੇ ਗਲੋਬਲ ਟੂਰ ਤੋਂ ਪਰਤਿਆ ਹਾਂ ਅਤੇ ਮੇਰੀ better half ਸੁਸ਼ਮਿਤਾ ਸੇਨ। ਆਖਿਰਕਾਰ ਜ਼ਿੰਦਗੀ ਦੀ ਇਕ ਨਵੀਂ ਸ਼ੁਰੂਆਤ’। ਲਲਿਤ ਮੋਦੀ ਨੇ ਆਪਣੇ ਕੈਪਸ਼ਨ 'ਚ ਦਿਲ ਦੇ ਇਮੋਜੀ ਦੀ ਵੀ ਵਰਤੋਂ ਕੀਤੀ ਹੈ।
Lalit Modi shares pictures with Sushmita Sen
ਲਲਿਤ ਮੋਦੀ ਦੀ ਪਹਿਲੀ ਪੋਸਟ ਤੋਂ ਬਾਅਦ ਹੀ ਸੋਸ਼ਲ ਮੀਡੀਆ ਯੂਜ਼ਰਸ ਅਤੇ ਸੈਲੇਬਸ ਨੇ ਉਹਨਾਂ ਨੂੰ ਵਧਾਈਆਂ ਦੇਣੀਆਂ ਸ਼ੁਰੂ ਕਰ ਦਿੱਤੀਆਂ। ਇਸ ਤੋਂ ਬਾਅਦ ਲਲਿਤ ਮੋਦੀ ਦੇ ਬੈਟਰ ਹਾਫ ਤੋਂ ਲੋਕ ਸਮਝੇ ਕਿ ਉਹਨਾਂ ਨੇ ਵਿਆਹ ਕਰ ਲਿਆ ਹੈ। ਅਜਿਹੇ 'ਚ ਲਲਿਤ ਮੋਦੀ ਨੇ ਥੋੜ੍ਹੀ ਦੇਰ ਬਾਅਦ ਇਕ ਹੋਰ ਟਵੀਟ ਕੀਤਾ ਅਤੇ ਲਿਖਿਆ, 'ਮੈਂ ਸਪੱਸ਼ਟ ਕਰ ਦੇਵਾਂ ਕਿ ਕੋਈ ਵਿਆਹ ਨਹੀਂ ਹੋਇਆ ਹੈ, ਅਸੀਂ ਇਕ-ਦੂਜੇ ਨੂੰ ਡੇਟ ਕਰ ਰਹੇ ਹਾਂ। ਪਰ ਵਿਆਹ ਵੀ ਇਕ ਦਿਨ ਬਹੁਤ ਜਲਦੀ ਹੋ ਜਾਵੇਗਾ।'
ਦੱਸ ਦੇਈਏ ਕਿ ਲਲਿਤ ਮੋਦੀ ਦੀ ਇਸ ਪੋਸਟ ਤੋਂ ਸੋਸ਼ਲ ਮੀਡੀਆ ਯੂਜ਼ਰਸ ਅਤੇ ਸੁਸ਼ਮਿਤਾ ਸੇਨ ਦੇ ਪ੍ਰਸ਼ੰਸਕ ਹੈਰਾਨ ਹਨ। ਲਲਿਤ ਮੋਦੀ ਦੀ ਪੋਸਟ 'ਤੇ ਸੋਸ਼ਲ ਮੀਡੀਆ ਯੂਜ਼ਰਜ਼ ਤੇਜ਼ੀ ਨਾਲ ਪ੍ਰਤੀਕਿਰਿਆ ਦੇ ਰਹੇ ਹਨ। ਸੋਸ਼ਲ ਮੀਡੀਆ ਯੂਜ਼ਰਸ ਇਸ ਗੱਲ 'ਤੇ ਯਕੀਨ ਨਹੀਂ ਕਰ ਸਕਦੇ ਕਿ ਦੋਵੇਂ ਇਕ-ਦੂਜੇ ਨੂੰ ਡੇਟ ਕਰ ਰਹੇ ਹਨ। ਹਾਲਾਂਕਿ ਦੂਜੇ ਪਾਸੇ ਪ੍ਰਸ਼ੰਸਕ ਦੋਵਾਂ ਨੂੰ ਵਧਾਈ ਦੇ ਰਹੇ ਹਨ।