Shilpa Shetty and Raj Kundra 'ਤੇ ਲੱਗੇ 60.4 ਕਰੋੜ ਦੀ ਧੋਖਾਧੜੀ ਦੇ ਇਲਜ਼ਾਮ
Published : Aug 14, 2025, 11:44 am IST
Updated : Aug 14, 2025, 11:44 am IST
SHARE ARTICLE
Shilpa Shetty and Raj Kundra Accused of Fraud of Rs 60.4 Crore Latest News in Punjabi
Shilpa Shetty and Raj Kundra Accused of Fraud of Rs 60.4 Crore Latest News in Punjabi

ਅਣਪਛਾਤੇ ਵਿਅਕਤੀ ਨਾਲ ਮਿਲ ਕੇ ਕੀਤੀ ਧੋਖਾਧੜੀ : ਸ਼ਿਕਾਇਤਕਰਤਾ 

Shilpa Shetty and Raj Kundra Accused of Fraud of Rs 60.4 Crore Latest News in Punjabi ਮਹਾਰਾਸ਼ਟਰ : ਬਾਲੀਵੁੱਡ ਅਦਾਕਾਰਾ ਸ਼ਿਲਪਾ ਸ਼ੈੱਟੀ ਅਤੇ ਉਨ੍ਹਾਂ ਦੇ ਪਤੀ ਰਾਜ ਕੁੰਦਰਾ ਇਕ ਵਾਰ ਫਿਰ ਮੁਸੀਬਤ ਵਿਚ ਫਸ ਗਏ ਹਨ। ਸ਼ਿਲਪਾ ਤੇ ਰਾਜ ਕੁੰਦਰਾ ’ਤੇ ਇਕ ਅਣਪਛਾਤੇ ਵਿਅਕਤੀ ਨਾਲ ਮਿਲ ਕੇ 60 ਕਰੋੜ ਰੁਪਏ ਦੀ ਧੋਖਾਧੜੀ ਦੇ ਇਲਜ਼ਾਮ ਲਗਾਏ ਗਏ ਹਨ। ਇਸ ਸਬੰਧ ਵਿਚ ਆਰਥਕ ਅਪਰਾਧ ਸ਼ਾਖਾ ਨੇ ਸ਼ਿਲਪਾ ਸ਼ੈੱਟੀ ਤੇ ਰਾਜ ਕੁਦਰਾ ਵਿਰੁਧ ਮੁੰਬਈ ਦੇ ਇਕ ਕਾਰੋਬਾਰੀ ਨਾਲ 60.4 ਕਰੋੜ ਰੁਪਏ ਦੀ ਧੋਖਾਧੜੀ ਕਰਨ ਦਾ ਮਾਮਲਾ ਦਰਜ ਕੀਤਾ ਹੈ।

ਇਹ ਧੋਖਾਧੜੀ ਉਨ੍ਹਾਂ ਦੀ ਹੁਣ ਬੰਦ ਹੋ ਚੁੱਕੀ ਕੰਪਨੀ ਬੈਸਟ ਡੀਲ ਟੀ.ਵੀ. ਪ੍ਰਾਈਵੇਟ ਲਿਮਟਡ ਨਾਲ ਜੁੜੇ ਇਕ ਕਰਜ਼ਾ-ਕਮ-ਨਿਵੇਸ਼ ਸੌਦੇ ਦੇ ਸਬੰਧ ਵਿਚ ਕੀਤੀ ਗਈ ਸੀ, ਜਿਸ ਕਾਰਨ ਹੁਣ ਅਦਾਕਾਰਾ ਅਤੇ ਉਨ੍ਹਾਂ ਦੇ ਪਤੀ ਵਿਰੁਧ ਜੁਹੂ ਪੁਲਿਸ ਸਟੇਸ਼ਨ ਵਿਚ ਧੋਖਾਧੜੀ ਅਤੇ ਜਾਅਲਸਾਜ਼ੀ ਦੀਆਂ ਧਾਰਾਵਾਂ ਤਹਿਤ ਕੇਸ ਦਰਜ ਕੀਤਾ ਗਿਆ ਹੈ। ਹਾਲਾਂਕਿ, ਇਸ ਵਿਚ ਸ਼ਾਮਲ ਰਕਮ 10 ਕਰੋੜ ਰੁਪਏ ਤੋਂ ਵੱਧ ਹੈ, ਇਸ ਲਈ ਕੇਸ ਨੂੰ ਈ.ਓ.ਡਬਲਿਯੂ ਵਿਚ ਤਬਦੀਲ ਕਰ ਦਿਤਾ ਗਿਆ। ਇਹ ਪੂਰਾ ਮਾਮਲਾ ਦੀਪਕ ਕੋਠਾਰੀ ਦੁਆਰਾ ਦਰਜ ਕਰਵਾਈ ਗਈ ਸ਼ਿਕਾਇਤ ਦੀ ਮੁੱਢਲੀ ਜਾਂਚ ਤੋਂ ਬਾਅਦ ਦਰਜ ਕੀਤਾ ਗਿਆ ਹੈ। 

ਦੀਪਕ ਕੋਠਾਰੀ ਜੁਹੂ ਨਿਵਾਸੀ ਹੈ ਅਤੇ ਇਕ ਲੋਟਸ ਕੈਪੀਟਲ ਫਾਈਨੈਂਸ਼ੀਅਲ ਸਰਵਿਸਿਜ਼ ਦਾ ਡਾਇਰੈਕਟਰ ਹੈ। ਸ਼ਿਕਾਇਤਕਰਤਾ ਦੀਪਕ ਕੋਠਾਰੀ ਨੇ ਕਿਹਾ ਕਿ ਰਾਜੇਸ਼ ਆਰੀਆ ਨਾਮ ਦੇ ਇਕ ਵਿਅਕਤੀ ਨੇ ਉਸ ਨੂੰ ਰਾਜ ਕੁੰਦਰਾ ਅਤੇ ਸ਼ਿਲਪਾ ਸ਼ੈੱਟੀ ਨਾਲ ਮਿਲਾਇਆ, ਜੋ ਕਿ ਘਰੇਲੂ ਖ਼ਰੀਦਦਾਰੀ ਅਤੇ ਆਨਲਾਈਨ ਰਿਟੇਲ ਪਲੇਟਫ਼ਾਰਮ ਬੈਸਟ ਡੀਲ ਟੀ.ਵੀ. ਪ੍ਰਾਈਵੇਟ ਲਿਮਟਡ ਦੇ ਡਾਇਰੈਕਟਰ ਸਨ। ਉਸ ਸਮੇਂ ਸ਼ਿਲਪਾ ਅਤੇ ਰਾਜ ਕੁੰਦਰਾ ਕਥਿਤ ਤੌਰ ’ਤੇ ਕੰਪਨੀ ਦੇ 87.6% ਸ਼ੇਅਰਾਂ ਦੇ ਮਾਲਕ ਸਨ। ਮੁਲਜ਼ਮ ਨੇ ਕਥਿਤ ਤੌਰ ’ਤੇ 12 ਫ਼ੀ ਸਦੀ ਵਿਆਜ ’ਤੇ 75 ਕਰੋੜ ਰੁਪਏ ਦਾ ਕਰਜ਼ਾ ਮੰਗਿਆ, ਪਰ ਬਾਅਦ ਵਿਚ ਉਸ ਨੂੰ ਵੱਧ ਟੈਕਸ ਤੋਂ ਬਚਣ ਲਈ ਨਿਵੇਸ਼ ਵਜੋਂ ਪੈਸੇ ਨਿਵੇਸ਼ ਕਰਨ ਲਈ ਮਨਾ ਲਿਆ ਅਤੇ ਉਸ ਨੂੰ ਮਹੀਨਾਵਾਰ ਰਿਟਰਨ ਅਤੇ ਮੂਲਧਨ ਦਾ ਵੀ ਭਰੋਸਾ ਦਿਤਾ ਗਿਆ।

ਸ਼ਿਕਾਇਤਕਰਤਾ ਨੇ ਦਾਅਵਾ ਕੀਤਾ ਕਿ ਉਸ ਨੇ ਅਪ੍ਰੈਲ 2015 ਵਿਚ ਇਕ ਸ਼ੇਅਰ ਸਬਸਕ੍ਰਿਪਸ਼ਨ ਸਮਝੌਤੇ ਤਹਿਤ 31.9 ਕਰੋੜ ਰੁਪਏ ਅਤੇ ਸਤੰਬਰ 2015 ਵਿਚ ਇਕ ਪੂਰਕ ਸਮਝੌਤੇ ਤਹਿਤ 28.53 ਕਰੋੜ ਰੁਪਏ ਟਰਾਂਸਫ਼ਰ ਕੀਤੇ। ਐਫ਼.ਆਈ.ਆਰ. ਵਿਚ ਕਿਹਾ ਗਿਆ ਹੈ ਕਿ ਅਪ੍ਰੈਲ 2016 ਵਿਚ ਨਿੱਜੀ ਗਰੰਟੀ ਦੇਣ ਦੇ ਬਾਵਜੂਦ, ਸ਼ਿਲਪਾ ਸ਼ੈੱਟੀ ਨੇ ਸਤੰਬਰ 2016 ਵਿਚ ਡਾਇਰੈਕਟਰ ਦੇ ਅਹੁਦੇ ਤੋਂ ਅਸਤੀਫ਼ਾ ਦੇ ਦਿਤਾ। ਕੋਠਾਰੀ ਨੂੰ ਬਾਅਦ ਵਿਚ ਪਤਾ ਲੱਗਾ ਕਿ 2017 ਵਿਚ ਇਕ ਹੋਰ ਸਮਝੌਤੇ ’ਤੇ ਡਿਫਾਲਟ ਹੋਣ ਕਾਰਨ ਕੰਪਨੀ ਵਿਰੁਧ ਦੀਵਾਲੀਆਪਨ ਦੀ ਕਾਰਵਾਈ ਚੱਲ ਰਹੀ ਸੀ। ਇਸ ਸਮੇਂ ਪੂਰਾ ਮਾਮਲਾ ਜਾਂਚ ਅਧੀਨ ਹੈ।

(For more news apart from Shilpa Shetty and Raj Kundra Accused of Fraud of Rs 60.4 Crore Latest News in Punjabi stay tuned to Rozana Spokesman.)

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

'CA ਸਤਿੰਦਰ ਕੋਹਲੀ ਤੋਂ ਚੰਗੀ ਤਰ੍ਹਾਂ ਪੁੱਛਗਿੱਛ ਹੋਵੇ, ਫਿਰ ਹੀ ਸੱਚ ਸਿੱਖ ਕੌਮ ਦੇ ਸਾਹਮਣੇ ਆਏਗਾ'

03 Jan 2026 1:55 PM

Enforcement Team vs Mohali Shopkeepers Clash: 'ਤੁਸੀਂ ਉੱਚੀ ਨਹੀਂ ਬੋਲਣਾ, ਤੈਨੂੰ ਬੋਲਣ ਦੀ ਤਮੀਜ਼ ਨੀ

03 Jan 2026 1:54 PM

328 pawan saroop ਦੇ ਮਾਮਲੇ 'ਚ Sukhbir Badal ਨੂੰ Sri Akal Takht Sahib ਤਲਬ ਕਰਨ ਦੀ ਮੰਗ |Satinder Kohli

02 Jan 2026 3:08 PM

Raen Basera Reality Check: ਰੈਣ ਬਸੇਰਾ ਵਾਲੇ ਕਰਦੇ ਸੀ ਮਨਮਰਜ਼ੀ,ਗਰੀਬਾਂ ਨੂੰ ਨਹੀ ਦਿੰਦੇ ਸੀ ਵੜ੍ਹਨ, ਦੇਖੋ..

01 Jan 2026 2:35 PM

ਨਵੇਂ ਸਾਲ ਤੇ ਜਨਮਦਿਨ ਦੀਆਂ ਖੁਸ਼ੀਆਂ ਮਾਤਮ 'ਚ ਬਦਲੀਆਂ

01 Jan 2026 2:34 PM
Advertisement