Sagar Di Vohti Song lyrics in Punjabi: ਟਰੈਂਡ ਕਰ ਰਹੇ ਸਾਗਰ ਦੀ ਵਹੁਟੀ ਗਾਣੇ ਦੇ ਇਹ ਨੇ ਬੋਲ
Published : Mar 15, 2024, 3:53 pm IST
Updated : Mar 15, 2024, 3:53 pm IST
SHARE ARTICLE
sagar di vohti lendi indica chala
sagar di vohti lendi indica chala

ਲੋੜ ਤੇਰੀ ਪੈ ਗਈ ਡਰਾਈਵਰਾ ਵੇ ਮੈਨੂੰ, ਲਗਦਾ ਏ ਪੂਰਾ ਤਜ਼ਰਬਾ ਵੇ ਤੈਨੂੰ 

Sagar Di Vohti Song lyrics in Punjabi -  'ਸਾਗਰ ਦੀ ਵਹੁਟੀ ਲੈਂਦੀ ਇੰਡੀਕਾ ਚਲਾ' ਗੀਤ ਸੋਸ਼ਲ ਮੀਡੀਆ 'ਤੇ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ। 
ਹਾਲ ਹੀ ਵਿਚ Sagar Di Vohti ਗੀਤ ਨੂੰ ਆਵਾਜ ਦੇਣ ਵਾਲੇ ਗਾਇਕ ਸਤਨਾਮ ਸਾਗਰ ਹੁਰਾਂ ਕੈਮਰੇ ਦੇ ਸਾਹਮਣੇ ਆਏ ਹਨ। ਇਸ ਗੀਤ ਉੱਤੇ ਹੁਣ ਤੱਕ ਬਹੁਤ ਸਾਰੀਆਂ ਰੀਲ ਬਣ ਚੁੱਕੀਆਂ ਹਨ ਅਤੇ ਲੋਕ ਇਸ ਗਾਣੇ ਨੂੰ ਬਹੁਤ ਪਸੰਦ ਕਰ ਰਹੇ ਹਨ। ਇਸ ਗਾਣੇ 'ਤੇ ਕਈ ਅਦਾਕਾਰਾ ਨੇ ਵੀ ਰੀਲਜ਼ ਬਣਾਈਆਂ ਹਨ। 
ਗਾਣੇ ਦੇ ਲੀਰਕਸ ਕੁੱਝ ਇਸ ਤਰ੍ਹਾਂ ਹਨ  

ਲੋੜ ਤੇਰੀ ਪੈ ਗਈ ਡਰਾਈਵਰਾ ਵੇ ਮੈਨੂੰ,
ਲਗਦਾ ਏ ਪੂਰਾ ਤਜ਼ਰਬਾ ਵੇ ਤੈਨੂੰ 
ਲੋੜ ਤੇਰੀ ਪੈ ਗਈ ਡਰਾਈਵਰਾ ਵੇ ਮੈਨੂੰ,
ਲਗਦਾ ਏ ਪੂਰਾ ਤਜ਼ਰਬਾ ਵੇ ਤੈਨੂੰ 
ਫੀਸ ਕਿੰਨੀ ਚਾਹੀਦੀ ਵੇ ਛੇਤੀ ਸਮਝਾ,
ਫੀਸ ਕਿੰਨੀ ਚਾਹੀਦੀ ਵੇ ਛੇਤੀ ਸਮਝਾ
ਇਮੀਡੇਟਲੀ ਹੈ ਕੋਈ ਮੇਰੀ ਮਜਬੂਰੀ,
ਮੈਨੂੰ ਛੇਤੀ ਦੇ ਡਰਾਈਵਰੀ ਸਿਖਾ,
ਇਮੀਡੇਟਲੀ ਹੈ ਕੋਈ ਮੇਰੀ ਮਜਬੂਰੀ,
ਮੈਨੂੰ ਛੇਤੀ ਦੇ ਡਰਾਈਵਰੀ ਸਿਖਾ।

ਪਹਿਲਾ ਗੇਰ ਲਾ ਕੇ ਜ਼ਰਾ ਹੌਲੀ ਹੌਲੀ ਤੋਰ
ਪੋਲ ਪੋਲ ਰੇਸ ਦੇਵੀ ਲਾਵੀ ਨਾ ਤੂੰ ਜੋਰ,
ਪਹਿਲਾ ਗੇਰ ਲਾ ਕੇ ਜ਼ਰਾ ਹੌਲੀ ਹੌਲੀ ਤੋਰ
ਪੋਲ ਪੋਲ ਰੇਸ ਦੇਵੀ ਲਾਵੀ ਨਾ ਤੂੰ ਜੋਰ,
ਲਾਲ ਬੱਤੀ ਆ ਗਈ ਜ਼ਰਾ ਆਸੇ ਪਾਸੇ ਦੇਖ,
ਲਾਲ ਬੱਤੀ ਆ ਗਈ ਜ਼ਰਾ ਆਸ ਪਾਸ ਦੇਖ।
ਖੱਬੇ ਨਾਲ ਦੱਬ ਕੇ ਕਲੱਚ ਕੁੜੀਏ ਨੀ,
ਸੱਜੇ ਪੈਰ ਨਾਲ ਮਾਰ ਦੇ ਬਰੇਕ
ਖੱਬੇ ਨਾਲ ਦੱਬ ਕੇ ਕਲੱਚ ਕੁੜੀਏ ਨੀ,
ਸੱਜੇ ਪੈਰ ਨਾਲ ਮਾਰ ਦੇ ਬਰੇਕ
ਇਮੀਡੇਟਲੀ ਹੈ ਕੋਈ ਮੇਰੀ ਮਜਬੂਰੀ,
ਮੈਨੂੰ ਛੇਤੀ ਦੇ ਡਰਾਈਵਰੀ ਸਿਖਾ।
ਇਮੀਡੇਟਲੀ ਹੈ ਕੋਈ ਮੇਰੀ ਮਜਬੂਰੀ,
ਮੈਨੂੰ ਛੇਤੀ ਦੇ ਡਰਾਈਵਰੀ ਸਿਖਾ।
ਸਾਗਰ ਦੀ ਵਹੁਟੀ ਲੈਂਦੀ ਇੰਡੀਕਾ ਚਲਾ 


 

SHARE ARTICLE

ਏਜੰਸੀ

Advertisement

ਸਰਕਾਰ ਦੀ ਸ਼ਹਿ ‘ਤੇ ਵਿੱਕ ਰਿਹਾ ਨਸ਼ਾ, ਨਸ਼ੇ ਦੇ ਮੁੱਦੇ ‘ਤੇ ਪੰਜਾਬ ਸਰਕਾਰ ਦਾ ਹਰਿਆਣਾ ‘ਤੇ ਵੱਡਾ ਇਲਜ਼ਾਮ

25 Feb 2026 2:12 PM

'ਮੈਂ ਹੈਰਾਨ ਹਾਂ, Chandigarh ਦੇ ਸੈਕਟਰ 32 Hospital ਦਾ ਸਾਢੇ 500 ਕਰੋੜ ਦਾ ਬਜਟ, ਪਰ ਸੁਵਿਧਾਵਾਂ ਬਿਲਕੁਲ ਜ਼ੀਰੋ'

25 Feb 2026 2:11 PM

ਮੁੱਖ ਮੰਤਰੀ ਭਗਵੰਤ ਮਾਨ ਦਾ ਵੱਡਾ ਐਲਾਨ, 8 ਮਾਰਚ ਨੂੰ ਪੇਸ਼ ਹੋਵੇਗਾ ਪੰਜਾਬ ਦਾ ਬਜਟ

23 Feb 2026 3:02 PM

ਟੈਰਿਫ਼ 'ਚ ਬਦਲਾਅ ਕਾਰਨ ਭਾਰਤ-ਅਮਰੀਕਾ ਵਪਾਰ ਸਮਝੌਤੇ ਦੀ ਮੀਟਿੰਗ ਟਲੀ

23 Feb 2026 3:01 PM

'ਸਿੱਖਿਆ ਕੋਈ ਤਰਸ ਦੀ ਭਾਵਨਾ ਨਹੀਂ, ਇਹ ਹਰ ਇੱਕ ਇਨਸਾਨ ਦਾ ਹੱਕ ਹੈ'

22 Feb 2026 1:38 PM
Advertisement