Sidhu Moosewala News : ਸਿੱਧੂ ਮੂਸੇਵਾਲਾ ਦੇ ਫੈਸ਼ਨ ਲਈ ਖੁਸ਼ਖ਼ਬਰੀ, World Tour ਦਾ ਐਲਾਨ ! ਹੋਲੋਗ੍ਰਾਮ 3D ਤਕਨੀਕ ਨਾਲ ਆਵੇਗਾ ਸਾਹਮਣੇ

By : BALJINDERK

Published : Jul 15, 2025, 6:53 pm IST
Updated : Jul 15, 2025, 6:53 pm IST
SHARE ARTICLE
Sidhu Moosewala
Sidhu Moosewala

Sidhu Moosewala News : ਇਸ ਪੋਸਟ ਵਿੱਚ "Signed to God" ਦਾ motion poster ਵੀ ਸਾਂਝਾ ਕੀਤਾ ਗਿਆ ਹੈ

Sidhu Moosewala News in Punjabi : ਮਰਹੂਮ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਅਧਿਕਾਰਤ ਸੋਸ਼ਲ ਮੀਡੀਆ ਅਕਾਊਂਟ ‘ਤੇ ਸ਼ੇਅਰ ਕੀਤੀ ਗਈ ਇੱਕ ਪੋਸਟ ਚਰਚਾ ਦਾ ਵਿਸ਼ਾ ਬਣ ਗਈ ਹੈ।  ਇਸਨੂੰ ਵੇਖ ਕੇ ਫੈਨਜ਼ ਇਕ ਪਾਸੇ ਤਾਂ ਬਹੁਤ ਇਮੋਸ਼ਨਲ ਹੋਏ, ਪਰ ਨਾਲ ਹੀ ਖੁਸ਼ ਵੀ ਹੋਏ। ਕਿਉਂਕਿ 2026 ਵਿਚ Sidhu Moose Wala ਦਾ "World Tour" ਐਲਾਨ ਕੀਤਾ ਗਿਆ ਹੈ।

ਇਸ ਪੋਸਟ ਵਿੱਚ "Signed to God" ਦਾ motion poster ਵੀ ਸਾਂਝਾ ਕੀਤਾ ਗਿਆ ਹੈ ਤੇ ਕਿਹਾ ਜਾ ਰਿਹਾ ਹੈ ਕਿ ਇਹ 3D hologram ਰਾਹੀਂ ਵੀ ਕੀਤਾ ਜਾ ਸਕਦਾ ਹੈ।

ਹੁਣ ਤੁਸੀਂ ਸੋਚ ਰਹੇ ਹੋਵੋਗੇ ਕਿ ਹੋਲੋਗ੍ਰਾਮ ਹੁੰਦਾ ਕੀ ਹੁੰਦਾ ਤੇ ਕਿਵੇਂ ਕੰਮ ਕਰਦਾ ਏ?

ਆਓ ਜਾਣਦੇ ਹਾਂ ਹੋਲੋਗ੍ਰਾਮ ਬਾਰੇ  

ਹੋਲੋਗ੍ਰਾਮ ਇੱਕ ਤਿੰਨ-ਡਾਇਮੇਂਸ਼ਨ (3D) ਵਿਚਕਾਰ ਦੀ ਵਰਚੁਅਲ ਤਸਵੀਰ ਹੁੰਦੀ ਹੈ ਜੋ ਰੋਸ਼ਨੀ ਦੀ ਵਰਤੋਂ ਨਾਲ ਬਣਾਈ ਜਾਂਦੀ ਹੈ। ਇਹ ਤਸਵੀਰ ਅਸਲ ਵਰਗੀ ਲੱਗਦੀ ਹੈ, ਜਿਵੇਂ ਕੋਈ ਬੰਦਾ ਜਾਂ ਚੀਜ਼ ਤੁਹਾਡੇ ਸਾਹਮਣੇ ਖੜੀ ਹੋਵੇ।

ਹੋਲੋਗ੍ਰਾਫੀ ਵਿੱਚ ਲੇਜ਼ਰ ਦੀ ਰੋਸ਼ਨੀ ਦੀ ਵਰਤੋਂ ਕੀਤੀ ਜਾਂਦੀ ਹੈ। ਪਹਿਲਾਂ ਇੱਕ ਲੇਜ਼ਰ ਦੀ ਕਿਰਨ ਨੂੰ ਦੋ ਹਿੱਸਿਆਂ ’ਚ ਵੰਡਿਆ ਜਾਂਦਾ ਹੈ। ਇੱਕ ਰਿਫਰੈਂਸ ਬੀਮ ’ਤੇ ਇੱਕ ਆਬਜੈਕਟ ਬੀਮ ਇਹ ਕਿਰਨਾਂ ਵੱਖ-ਵੱਖ ਐਂਗਲਾਂ ਤੋਂ ਤਸਵੀਰ ਨੂੰ ਰੋਸ਼ਨ ਕਰਦੀਆਂ ਹਨ। ਜਦੋਂ ਇਹ ਦੋਵੇਂ ਕਿਰਨਾਂ ਮਿਲਦੀਆਂ ਹਨ, ਤਾਂ ਉਹ ਤਿੰਨ-ਡਾਇਮੇਂਸ਼ਨ ਤਸਵੀਰ ਬਣਾਉਂਦੀਆਂ ਹਨ।

ਇਹ ਤਕਨੀਕ ਬਹੁਤ ਸਾਰੀਆਂ ਫੀਲਡਾਂ ਵਿੱਚ ਵਰਤੀ ਜਾਂਦੀ ਹੈ। ਸਿਕਓਰਿਟੀ ਵਿਚ (ਜਿਵੇਂ ATM ਕਾਰਡ), ਤਾਲੀਮ ਵਿਚ, ਸਿਹਤ ਵਿਚ (ਡਾਕਟਰ 3D ਤਸਵੀਰ ਵੇਖ ਕੇ ਚੈੱਕ ਕਰ ਸਕਦੇ ਹਨ) ਤੇ ਮਨੋਰੰਜਨ ਵਿਚ ਵੀ। ਹੁਣ ਤਾਂ ਹੋਲੋਗ੍ਰਾਮ ਟੈਕਨੋਲੋਜੀ ਨਾਲ ਹੋਰ ਵੀ ਨਵੀਆਂ ਚੀਜ਼ਾਂ ਬਣ ਰਹੀਆਂ ਹਨ। ਜਿਵੇਂ holographic meetings ਜਾਂ shows।

ਸਿੱਧੂ ਮੂਸੇਵਾਲਾ ਖੁਦ ਦੇ ਮੋਸ਼ਨ ਪੋਸਟਰ 'ਚ ਵੀ ਜੇ 3D hologram ਵਰਤਿਆ ਗਿਆ ਤਾਂ ਉਹ ਇਸ ਤਰ੍ਹਾਂ ਹੋ ਸਕਦਾ ਹੈ। ਫੈਨਜ਼ ਨੂੰ ਲੱਗੇਗਾ ਕਿ ਉਹ ਸਿਰਫ਼ ਤਸਵੀਰ ਨਹੀਂ ਵੇਖ ਰਹੇ, ਸਗੋਂ ਸਿੱਧੂ ਮੂਸੇਵਾਲਾ ਖੁਦ ਉਹਨਾਂ ਦੇ ਸਾਹਮਣੇ ਮੌਜੂਦ ਹਨ।

(For more news apart from Sidhu Moosewala World Tour announced! Hologram will come out with 3D technology Punjabi News News in Punjabi, stay tuned to Rozana Spokesman)

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Punjab Flood Emotional Video : ਮੀਂਹ ਨਾਲ ਚੋਂਦੀ ਛੱਤ ਥੱਲੇ ਬੈਠੀ ਬਜ਼ੁਰਗ ਮਾਤਾ, ਹਾਲਾਤ ਦੱਸਦਿਆਂ ਰੋ ਪਈ

29 Aug 2025 3:12 PM

Flood News : Madhopur ਹੈੱਡ ਵਰਕਸ ਦੇ ਕਿਉਂ ਟੁੱਟੇ Flood Gate? ਹੁਣ ਕਿੰਝ ਕਾਬੂ ਹੋਵੇਗਾ Ravi River ਦਾ ਪਾਣੀ ?

29 Aug 2025 3:11 PM

kartik baggan murder Case : ਦੇਖੋ ਕਿਵੇਂ ਕੀਤਾ ਗਿਆ Ludhiana Influencer Kartik Baggan ਦਾ murder

28 Aug 2025 2:56 PM

Punjab Flood Rescue Operation : ਲੋਕਾਂ ਦੀ ਜਾਨ ਬਚਾਉਣ ਲਈ ਪਾਣੀ 'ਚ ਉਤਰਿਆ ਫੌਜ ਦਾ 'HULK'

28 Aug 2025 2:55 PM

Gurdwara Sri Kartarpur Sahib completely submerged in water after heavy rain Pakistan|Punjab Floods

27 Aug 2025 3:16 PM
Advertisement