ਪਵਨਦੀਪ ਰਾਜਨ ਇੰਡੀਅਨ ਆਈਡਲ 12 ਦੇ ਜੇਤੂ ਬਣੇ, ਮਿਲਿਆ 25 ਲੱਖ ਰੁਪਏ ਦਾ ਇਨਾਮ
Published : Aug 16, 2021, 7:33 am IST
Updated : Aug 16, 2021, 7:44 am IST
SHARE ARTICLE
Pawandeep Rajan
Pawandeep Rajan

ਫਾਈਨਲ ਵਿੱਚ ਪਵਨਦੀਪ ਦਾ ਦੂਜੇ ਪ੍ਰਤੀਯੋਗੀਆਂ ਨਾਲ ਸੀ ਸਖਤ ਮੁਕਾਬਲਾ

 

ਨਵੀਂ ਦਿੱਲੀ: ਸੋਨੀ ਟੀਵੀ 'ਤੇ ਪ੍ਰਸਾਰਿਤ ਹੋਣ ਵਾਲੇ ਸਿੰਗਿੰਗ ਰਿਐਲਿਟੀ ਸ਼ੋਅ ਇੰਡੀਅਨ ਆਈਡਲ 12 ਦਾ ਗ੍ਰੈਂਡ ਫਿਨਾਲੇ ਸਮਾਪਤ ਹੋ ਗਿਆ। 15 ਅਗਸਤ ਨੂੰ, ਇੰਡੀਅਨ ਆਈਡਲ ਨੂੰ ਆਪਣਾ 12 ਵਾਂ ਜੇਤੂ ਮਿਲਿਆ। ਪਵਨਦੀਪ ਰਾਜਨ ਇੰਡੀਅਨ ਆਈਡਲ 12 ਦੇ ਜੇਤੂ ਬਣੇ।

Pawandeep RajanPawandeep Rajan

 

ਫਾਈਨਲ ਵਿੱਚ ਪਵਨਦੀਪ ਰਾਜਨ ਦਾ ਅਰੁਣਿਤਾ ਕਾਂਜੀਲਾਲ, ਮੁਹੰਮਦ ਦਾਨਿਸ਼, ਸ਼ਾਨਮੁਖ ਪ੍ਰਿਆ, ਨਿਹਾਲ ਤਾਰੋ ਅਤੇ ਸਯਾਲੀ ਕਾਂਬਲੇ ਨਾਲ ਸਖਤ ਮੁਕਾਬਲਾ ਸੀ। ਸ਼ੋਅ ਦੇ ਫਿਨਾਲੇ ਵਿੱਚ ਜੱਜ ਵਿਸ਼ਾਲ ਡਡਲਾਨੀ ਆਏ। ਉਨ੍ਹਾਂ ਕਿਹਾ ਕਿ ਜਦੋਂ ਮੈਂ ਤੁਹਾਨੂੰ ਪਹਿਲੀ ਵਾਰ ਸੁਣਿਆ, ਉਦੋਂ ਮਹਿਸੂਸ ਹੋਇਆ ਕਿ ਉਹ ਇੱਕ ਸਟਾਰ ਕਲਾਕਾਰ ਹਨ।

 

Pawandeep RajanPawandeep Rajan

 

ਦੱਸ ਦੇਈਏ ਕਿ ਸ਼ੋਣਮੁਖ ਪ੍ਰਿਆ ਸ਼ੋਅ ਵਿੱਚ ਛੇਵੇਂ ਨੰਬਰ ਤੇ ਰਹੀ। ਉਸ ਤੋਂ ਬਾਅਦ ਨਿਹਾਲ ਟੋਰੋ ਪੰਜਵੇਂ ਸਥਾਨ 'ਤੇ, ਨੰਬਰ 4 'ਤੇ ਮੁਹੰਮਦ ਦਾਨਿਸ਼, ਸਯਾਲੀ ਕਾਂਬਲੇ ਦੂਜੀ ਰਨਰਅਪ ਬਣੀ ਅਤੇ ਅਰੁਣਿਤਾ ਫਸਟ ਰਨਰਅਪ ਵਜੋਂ ਜਿੱਤ ਤੋਂ ਸਿਰਫ ਇੱਕ ਕਦਮ ਦੂਰ ਸੀ।

 

Pawandeep RajanPawandeep Rajan

 

ਦੂਜੇ ਪਾਸੇ ਪਵਨਦੀਪ ਦੀ ਜਿੱਤ 'ਤੇ ਉਸਦੇ ਦਰਸ਼ਕਾਂ ਵਿੱਚ ਬੈਠੀ ਉਸਦੀ ਮਾਂ ਬਹੁਤ ਭਾਵੁਕ ਹੋ ਗਈ। ਪਵਨਦੀਪ ਨੂੰ ਸਵਿਫਟ ਕਾਰ ਤੋਂ ਇਲਾਵਾ 'ਇੰਡੀਅਨ ਆਈਡਲ 12' ਦੀ ਟਰਾਫੀ ਅਤੇ ਇਨਾਮ ਵਜੋਂ 25 ਲੱਖ ਰੁਪਏ ਮਿਲ ਰਹੇ ਹਨ। 

Location: India, Delhi, New Delhi

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਸਰਕਾਰ ਦੀ ਸ਼ਹਿ ‘ਤੇ ਵਿੱਕ ਰਿਹਾ ਨਸ਼ਾ, ਨਸ਼ੇ ਦੇ ਮੁੱਦੇ ‘ਤੇ ਪੰਜਾਬ ਸਰਕਾਰ ਦਾ ਹਰਿਆਣਾ ‘ਤੇ ਵੱਡਾ ਇਲਜ਼ਾਮ

25 Feb 2026 2:12 PM

'ਮੈਂ ਹੈਰਾਨ ਹਾਂ, Chandigarh ਦੇ ਸੈਕਟਰ 32 Hospital ਦਾ ਸਾਢੇ 500 ਕਰੋੜ ਦਾ ਬਜਟ, ਪਰ ਸੁਵਿਧਾਵਾਂ ਬਿਲਕੁਲ ਜ਼ੀਰੋ'

25 Feb 2026 2:11 PM

ਮੁੱਖ ਮੰਤਰੀ ਭਗਵੰਤ ਮਾਨ ਦਾ ਵੱਡਾ ਐਲਾਨ, 8 ਮਾਰਚ ਨੂੰ ਪੇਸ਼ ਹੋਵੇਗਾ ਪੰਜਾਬ ਦਾ ਬਜਟ

23 Feb 2026 3:02 PM

ਟੈਰਿਫ਼ 'ਚ ਬਦਲਾਅ ਕਾਰਨ ਭਾਰਤ-ਅਮਰੀਕਾ ਵਪਾਰ ਸਮਝੌਤੇ ਦੀ ਮੀਟਿੰਗ ਟਲੀ

23 Feb 2026 3:01 PM

'ਸਿੱਖਿਆ ਕੋਈ ਤਰਸ ਦੀ ਭਾਵਨਾ ਨਹੀਂ, ਇਹ ਹਰ ਇੱਕ ਇਨਸਾਨ ਦਾ ਹੱਕ ਹੈ'

22 Feb 2026 1:38 PM
Advertisement