
ਸਵਰਵਾਸੀ ਅਦਾਕਾਰ ਵਿਨੋਦ ਖੰਨਾ ਦੀ ਪਹਿਲੀ ਪਤਨੀ ਗੀਤਾਂਜਲੀ ਖੰਨਾ ਦਾ 70 ਸਾਲ ਦੀ ਉਮਰ ਵਿਚ ਦੇਹਾਂਤ ਹੋ ਗਿਆ ਹੈ। ਸੂਤਰਾਂ ਮੁਤਾਬਕ ਗੀਤਾਂਜਲੀ ਨੂੰ ਕੁੱਝ ਬੇਚੈਨੀ ਹੋਣ ...
ਸਵਰਵਾਸੀ ਅਦਾਕਾਰ ਵਿਨੋਦ ਖੰਨਾ ਦੀ ਪਹਿਲੀ ਪਤਨੀ ਗੀਤਾਂਜਲੀ ਖੰਨਾ ਦਾ 70 ਸਾਲ ਦੀ ਉਮਰ ਵਿਚ ਦੇਹਾਂਤ ਹੋ ਗਿਆ ਹੈ। ਸੂਤਰਾਂ ਮੁਤਾਬਕ ਗੀਤਾਂਜਲੀ ਨੂੰ ਕੁੱਝ ਬੇਚੈਨੀ ਹੋਣ 'ਤੇ ਪਰਵਾਰ ਵਾਲੇ ਹਸਪਤਾਲ ਲੈ ਕੇ ਗਏ ਜਿੱਥੇ ਉਨ੍ਹਾਂ ਨੂੰ ਮ੍ਰਿਤਕ ਐਲਾਨ ਕਰ ਦਿਤਾ ਗਿਆ। ਦਸਿਆ ਜਾ ਰਿਹਾ ਹੈ ਕਿ ਉਨ੍ਹਾਂ ਦੀ ਮੌਤ ਦਿਲ ਦਾ ਦੌਰਾ ਪੈਣ ਨਾਲ ਹੋਈ ਹੈ।
Geetanjali khanna Dead
ਮੀਡੀਆ ਰਿਪੋਰਟਸ ਮੁਤਾਬਕ ਗੀਤਾਂਜਲੀ ਮਾਂਡਵਾ 'ਚ ਅਪਣੇ ਵੱਡੇ ਬੇਟੇ ਅਕਸ਼ੇ ਦੇ ਨਾਲ ਅਪਣੇ ਫ਼ਾਮ ਹਾਉਸ ਵਿਚ ਰਹਿੰਦੀ ਸਨ। ਸ਼ਨੀਵਾਰ ਰਾਤ ਨੂੰ ਗੀਤਾਂਜਲੀ ਨੂੰ ਕੁੱਝ ਤਕਲੀਫ ਮਹਿਸੂਸ ਹੋਈ ਜਿਸ ਤੋਂ ਬਾਅਦ ਉਨ੍ਹਾਂ ਨੂੰ ਅਲੀਬਾਗ ਸਿਵਲ ਹਸਪਤਾਲ ਲੈ ਜਾਇਆ ਗਿਆ ਪਰ ਉਦੋਂ ਤੱਕ ਬਹੁਤ ਦੇਰ ਹੋ ਚੁੱਕੀ ਸੀ ਅਤੇ ਡਾਕਟਰਾਂ ਨੇ ਉਨ੍ਹਾਂ ਨੂੰ ਮ੍ਰਿਤਕ ਐਲਾਨ ਕਰ ਦਿਤਾ। ਦੱਸ ਦਈਏ ਕਿ ਗੀਤਾਂਜਲੀ ਦਾ ਅੰਤਮ ਸੰਸਕਾਰ ਐਤਵਾਰ ਸਵੇਰੇ ਹੋਇਆ।
ਜ਼ਿਕਰਯੋਗ ਹੈ ਕਿ 1971 ਵਿਚ ਵਿਨੋਦ ਖੰਨਾ ਨੇ ਗੀਤਾਂਜਲੀ ਨਾਲ ਵਿਆਹ ਕੀਤਾ ਸੀ ਅਤੇ ਦੋਨਾਂ ਦੇ ਅਕਸ਼ੇ ਅਤੇ ਰਾਹੁਲ ਖੰਨਾ ਦੋ ਬੱਚੇ ਹਨ। ਵਿਨੋਦ ਖੰਨਾ ਜਦੋਂ ਅਪਣੇ ਕਰੀਅਰ ਦੇ ਖਾਸ ਮੁਕਾਮ 'ਤੇ ਸਨ ਉਦੋਂ ਉਸੀ ਦੌਰਾਨ ਉਹ ਓਸ਼ੋ ਦੇ ਭਗਤ ਬੰਣ ਗਏ ਸਨ। ਜਿਸ ਤੋਂ ਬਾਅਦ ਉਨ੍ਹਾਂ ਨੇ ਅਪਣਾ ਘਰ, ਪਰਵਾਰ, ਪਤਨੀ ਅਤੇ ਬੱਚੇ ਨਾਲ ਹੀ ਕਰੀਅਰ ਛੱਡ ਕੇ ਓਸ਼ੋ ਦੀ ਸ਼ਰਨ ਵਿਚ ਜਾਣ ਦਾ ਫੈਸਲਾ ਕੀਤਾ।
ਅਜਿਹਾ ਕਿਹਾ ਜਾਂਦਾ ਹੈ ਕਿ ਸਾਲ 1984 'ਚ ਗੀਤਾਂਜਲੀ ਅਤੇ ਵਿਨੋਦ ਖੰਨਾ ਦੇ ਵਿਚ ਦੂਰੀਆਂ ਆ ਗਈਆਂ ਅਤੇ ਦੋਨੇ 14 ਸਾਲ ਤੋਂ ਬਾਅਦ ਵੱਖ ਹੋ ਗਏ।