
ਇਸ ਤੋਂ ਪਹਿਲਾਂ ਅਰਜੁਨ ਰਾਮਪਾਲ ਨੂੰ 12 ਨਵੰਬਰ ਨੂੰ ਪੁੱਛਗਿੱਛ ਲਈ ਬੁਲਾਇਆ ਗਿਆ ਸੀ। ਅ
ਮੁੰਬਈ- ਬਾਲੀਵੁੱਡ ਅਦਾਕਾਰ ਅਰਜੁਨ ਰਾਮਪਾਲ ਨੇ ਨਾਰਕੋਟਿਕਸ ਕੰਟਰੋਲ ਬਿਊਰੋ (ਐਨ. ਸੀ. ਬੀ.) ਅੱਗੇ ਪੇਸ਼ ਹੋਣ ਲਈ 21 ਦਸੰਬਰ ਤੱਕ ਦਾ ਸਮਾਂ ਮੰਗਿਆ ਹੈ। ਇੱਥੇ ਦੱਸ ਦੇਈਏ ਕਿ ਬਾਲੀਵੁੱਡ 'ਚ ਡਰੱਗ ਕੁਨੈਕਸ਼ਨ ਮਾਮਲੇ ਦੀ ਜਾਂਚ ਕਰ ਰਹੀ ਐਨ. ਸੀ. ਬੀ. ਨੇ ਬੀਤੇ ਦਿਨ ਅਰਜੁਨ ਰਾਮਪਾਲ ਨੂੰ ਸੰਮਨ ਭੇਜ ਕੇ 16 ਦਸੰਬਰ ਨੂੰ ਬੁਲਾਇਆ ਸੀ।
ਬੀਤੇ ਦਿਨੀ ਇਸ ਤੋਂ ਪਹਿਲਾਂ ਅਰਜੁਨ ਰਾਮਪਾਲ ਨੂੰ 12 ਨਵੰਬਰ ਨੂੰ ਪੁੱਛਗਿੱਛ ਲਈ ਬੁਲਾਇਆ ਗਿਆ ਸੀ। ਅਰਜੁਨ ਨੇ ਸਪੱਸ਼ਟ ਕਰ ਦਿੱਤਾ ਸੀ ਕਿ ਨਸ਼ਿਆਂ ਨਾਲ ਉਸ ਦਾ ਕੋਈ ਲੈਣਾ ਦੇਣਾ ਨਹੀਂ ਹੈ। ਰਾਮਪਾਲ ਨੇ ਕਥਿਤ ਤੌਰ 'ਤੇ ਕਿਹਾ, "ਮੈਂ ਜਾਂਚ ਵਿਚ ਪੂਰਨ ਤੌਰ' ਤੇ ਸਹਿਯੋਗ ਕਰ ਰਿਹਾ ਹਾਂ। ਨਸ਼ਿਆਂ ਨਾਲ ਮੇਰਾ ਕੋਈ ਲੈਣਾ ਦੇਣਾ ਨਹੀਂ ਹੈ। ਮੇਰੇ ਘਰ ਵਿਚ ਜੋ ਦਵਾਈ ਮਿਲੀ ਹੈ, ਉਹ ਮੈਨੂੰ ਦੱਸੀ ਗਈ ਹੈ, ਨੁਸਖ਼ਾ ਦਿੱਤਾ ਗਿਆ ਹੈ।"ਜਿਕਰਯੋਗ ਹੈ ਕਿ ਸੁਸ਼ਾਂਤ ਸਿੰਘ ਰਾਜਪੂਤ ਦੀ ਮੌਤ ਤੋਂ ਬਾਅਦ ਐਨਸੀਬੀ ਬਾਲੀਵੁੱਡ ਡਰੱਗਜ਼ ਕਨੈਕਸ਼ਨ ਦੀ ਜਾਂਚ ਕਰ ਰਹੀ ਹੈ।