
'ਮੈਨੂੰ ਬਹੁਤ ਖੁਸ਼ੀ ਹੈ ਕਿ ਮੇਰੀ ਫਿਲਮ 'ਚ ਵਿਜੈ ਰਾਜ ਅਤੇ ਸੁਨੀਲ ਗਰੋਵਰ ਵਰਗੇ ਕਲਾਕਾਰਾਂ ਦੀ ਐਂਟਰੀ ਹੋਈ ਹੈ''
ਕਪਿਲ ਸ਼ਰਮਾ ਦੇ ਸ਼ੋਅ ਤੋਂ ਸੁਰਖੀਆਂ 'ਚ ਆਏ ਕਾਮੇਡੀਅਨ ਤੇ ਅਦਾਕਾਰ ਸੁਨੀਲ ਗਰੋਵਰ ਪਿਛਲੇ ਲੰਮੇ ਸਮੇਂ ਤੋਂ ਟੀਵੀ ਅਤੇ ਫਿਲਮ ਇੰਡਸਟਰੀ 'ਚ ਕੰਮ ਕਰ ਰਹੇ ਹਨ। ਉਨ੍ਹਾਂ ਦੀ ਪ੍ਰਸਿੱਧੀ 'ਚ ਕਪਿਲ ਸ਼ਰਮਾ ਦੇ ਕਾਮੇਡੀ ਸ਼ੋਅ ਦਾ ਬਹੁਤ ਵੱਡਾ ਯੋਗਦਾਨ ਹੈ। ਜਿਸ ਵਿਚ ਉਨ੍ਹਾਂ ਨੇ ਗੁਥੀ ਅਤੇ ਡਾਕਟਰ ਗੁਲਾਟੀ ਦਾ ਕਿਰਦਾਰ ਨਿਭਾਇਆ ਸੀ। ਜਿਸ ਤੋਂ ਬਾਅਦ ਉਹ ਲੋਕਾਂ ਦੇ ਦਿਲ ਅਤੇ ਦਿਮਾਗ ਚ ਵੱਸ ਗਏ ਹਨ। ਦਸ ਦੀਏ ਕਿ ਇਨ੍ਹੀਂ ਦਿਨੀਂ ਸੁਨੀਲ ਆਪਣੇ ਨਵੇਂ ਸ਼ੋਅ 'ਧਨ ਧਨਾ ਧਨ' ਦੇ ਚਲਦਿਆਂ ਖੂਬ ਸੁਰਖੀਆਂ 'ਚ ਹਨ। ਇਸ ਸ਼ੋਅ ਦੇ ਨਾਲ-ਨਾਲ ਹੁਣ ਸੁਨੀਲ ਗਰੋਵਰ ਜਲਦ ਹੀ ਬਾਲੀਵੁੱਡ ਦੇ ਮਸ਼ਹੂਰ ਨਿਰਦੇਸ਼ਕ ਵਿਸ਼ਾਲ ਭਾਰਦਵਾਜ ਨਾਲ ਕੰਮ ਕਰਨ ਦੀ ਤਿਆਰੀ 'ਚ ਹਨ।Sunil Grover's massage for kapilਸੂਤਰਾਂ ਮੁਤਾਬਕ ਵਿਸ਼ਾਲ ਭਾਰਦਵਾਜ ਨੇ ਸੁਨੀਲ ਨੂੰ ਆਪਣੀ ਨਵੀਂ ਫਿਲਮ 'ਛੁਰੀਆਂ' ਲਈ ਸਾਈਨ ਕੀਤਾ ਹੈ। ਫਿਲਮ 'ਛੁਰੀਆਂ' 'ਚ ਸਾਨਿਆ ਮਲਹੋਤਰਾ, ਵਿਜੈ ਰਾਜ ਅਤੇ ਰਾਧਿਕਾ ਮਦਨ ਵਰਗੇ ਸਟਾਰਜ਼ ਅਹਿਮ ਭੂਮਿਕਾ 'ਚ ਹਨ। ਇਸ ਬਾਰੇ ਮੀਡੀਆ ਨਾਲ ਗੱਲਬਾਤ ਦੌਰਾਨ ਵਿਸ਼ਾਲ ਭਾਰਦਵਾਜ ਨੇ ਦੱਸਿਆ ਕਿ 'ਮੈਨੂੰ ਬਹੁਤ ਖੁਸ਼ੀ ਹੈ ਕਿ ਮੇਰੀ ਫਿਲਮ 'ਚ ਵਿਜੈ ਰਾਜ ਅਤੇ ਸੁਨੀਲ ਗਰੋਵਰ ਵਰਗੇ ਕਲਾਕਾਰਾਂ ਦੀ ਐਂਟਰੀ ਹੋਈ ਹੈ''। ਫਿਲਮ 'ਛੁਰੀਆਂ' 'ਚ ਸੁਨੀਲ ਦਾ ਕਿਰਦਾਰ ਅਹਿਮ ਹੈ। ਹਾਲਾਂਕਿ ਮੈਨੂੰ ਇਹ ਗੱਲ ਜਾਣ ਕੇ ਕਾਫੀ ਹੈਰਾਨੀ ਹੋਈ ਕਿ ਸੁਨੀਲ ਗਰੋਵਰ ਇੰਨੇ ਵੱਡੇ ਸਟਾਰ ਹਨ। ਉਹ ਦਿੱਲ ਤੋਂ ਬਹੁਤ ਚੰਗੇ ਸਨ। ਮੈਂ ਇਹ ਦੇਖਿਆ ਹੈ ਕਿ ਹਰ ਕੋਈ ਉਨ੍ਹਾਂ ਨਾਲ ਕੰਮ ਕਰਨ ਲਈ ਉਤਸ਼ਾਹਿਤ ਰਹਿੰਦਾ ਹੈ ਅਤੇ ਹੁਣ ਮੈਂ ਉਨ੍ਹਾਂ ਨਾਲ ਸ਼ੂਟ ਕਰਨ ਲਈ ਕਾਫੀ ਉਤਸ਼ਾਹਿਤ ਹਾਂ।
Sunil Grover's digital show ਜ਼ਿਕਰਯੋਗ ਹੈ ਕਿ ਕਾਫੀ ਸਮੇਂ ਤੋਂ ਬਾਅਦ ਟੀਵੀ 'ਚ ਵਾਪਸੀ ਕਰਨ ਵਾਲੇ ਕਪਿਲ ਸ਼ਰਮਾ ਆਪਣੇ ਨਵੇਂ ਸ਼ੋਅ 'ਫੈਮਿਲੀ ਟਾਈਮ ਵਿਦ ਕਪਿਲ' ਨਾਲ ਭਾਵੇਂ ਹੁਣ ਤੱਕ ਬੇਸ਼ੱਕ ਕੋਈ ਰੰਗ ਨਾ ਦਿਖਾ ਸਕੇ ਅਤੇ ਉਨ੍ਹਾਂ ਦੇ ਸ਼ੋਅ ਨੂੰ ਸਸਪੈਂਡ ਕਰ ਦਿਤਾ ਗਿਆ ਹੈ ਪਰ ਉਸ ਦੀ ਟੀਮ ਮੈਂਬਰ ਰਹੇ ਸੁਨੀਲ ਗਰੋਵਰ ਪ੍ਰੋਫੈਸਰ ਐੱਲ. ਬੀ. ਡਬਲ. ਯੂ. ਦੇ ਅੰਦਾਜ਼ 'ਚ ਹਿੱਟ ਹੋ ਗਿਆ ਹੈ। 'ਧਨ ਧਨਾ ਧਨ' 'ਚ ਸੁਨੀਲ ਗਰੋਵਰ ਤੇ ਸ਼ਿਲਪਾ ਸ਼ਿੰਦੇ ਦੀ ਜੁਗਲਬੰਦੀ ਨੂੰ ਕਾਫੀ ਪਸੰਦ ਕੀਤਾ ਜਾ ਰਿਹਾ ਹੈ ਤੇ ਕ੍ਰਿਕਟ ਕਾਮੇਡੀ ਦਾ ਇਹ ਕੌਕਟੇਲ ਕਾਫੀ ਹਿੱਟ ਵੀ ਹੋ ਰਿਹਾ ਹੈ। ਉਂਝ ਵੀ ਸੁਨੀਲ ਗਰੋਵਰ ਜੋਕ ਕ੍ਰੈਕ ਕਰਨ ਦੇ ਮਾਹਿਰ ਹੈ ਤੇ ਜਿਵੇਂ ਉਹ ਲੋਕਾਂ ਦਾ ਮਨੋਰੰਜਨ ਕਰ ਰਿਹਾ ਹੈ। ਉਮੀਦ ਹੈ ਕਿ ਸੁਨੀਲ ਦੇ ਦਿਨ ਹੁਣ ਦਿਨ ਦਿਨ ਦਿਨ ਬੋਲਣਗੇ।