
ਦੋਹੇਂ ਇਕੱਠਿਆਂ ਹੀ ਸ਼ੋਪਿੰਗ ਕਰਦੇ ਨਜ਼ਰ ਆ ਰਹੇ ਹਨ
ਬਾਲੀਵੁਡ ਅਦਾਕਾਰਾ ਅਤੇ ਫੈਸ਼ਨ ਡੀਵਾ ਸੋਨਮ ਕਪੂਰ ਇਨ੍ਹੀਂ ਦਿਨੀਂ ਆਨੰਦ ਆਹੂਜਾ ਦੇ ਨਾਲ ਵਿਆਹ ਨੂੰ ਲੈ ਕੇ ਕਾਫੀ ਚਰਚਾ 'ਚ ਹੈ। ਦੋਹਾਂ ਦੇ ਵਿਆਹ ਦੀ ਤਰੀਕ ਤੈਅ ਹੋ ਚੁਕੀ ਹੈ ਜਿਸ ਤੋਂ ਬਾਅਦ ਖਬਰਾਂ ਮੁਤਾਬਕ ਦੋਵੇਂ 6-7 ਮਈ ਨੂੰ ਵਿਆਹ ਦੇ ਬੰਧਨ 'ਚ ਬੱਝ ਸਕਦੇ ਹਨ। ਵਿਆਹ ਦੀਆਂ ਖਬਰਾਂ ਵਿਚਕਾਰ ਦੋਹਾਂ ਨੂੰ ਕਈ ਵਾਰ ਕੀਤੇ ਨਾ ਕੀਤੇ ਦੇਖਿਆ ਜਾ ਰਿਹਾ ਹੈ ਦੋਹੇਂ ਇਕੱਠਿਆਂ ਹੀ ਸ਼ੋਪਿੰਗ ਕਰਦੇ ਨਜ਼ਰ ਆ ਰਹੇ ਹਨ ਅਤੇ ਹਾਲ ਹੀ 'ਚ ਦੋਹੇਂ ਇਕੱਠੇ ਹੀ ਇਕ ਕਲੀਨਿਕ ਦੇ ਬਾਹਰ ਵੀ ਨਜ਼ਰ ਆਏ। ਇਸ ਦੌਰਾਨ ਸੋਨਮ ਪਿੰਕ ਕਲਰ ਦੀ ਟ੍ਰਰਡੀਸ਼ਨਲ ਡਰੈੱਸ 'ਚ ਨਜ਼ਰ ਆਈ, ਉੱਥੇ ਹੀ ਆਨੰਦ ਆਹੂਜਾ ਨੇ ਬਲੈਕ ਟੀ-ਸ਼ਰਟ ਅਤੇ ਡੇਨਿਮ 'ਚ ਦਿਖਾਈ ਦਿੱਤੇ।Sonam Kapoorਦਸ ਦਈਏ ਕਿ ਪਹਿਲਾਂ ਤਾਂ ਕਿਹਾ ਜਾ ਰਿਹਾ ਸੀ ਕਿ ਸੋਨਮ ਅਤੇ ਅਨੰਦ ਅਹੂਜਾ ਸਵਿਟਜਰਲੈਂਡ 'ਚ ਡੇਸਟੀਨੇਸ਼ਨ ਵੈਡਿੰਗ ਕਰਵਾਉਣਗੇ ਪਰ ਕਪੂਰ ਖਾਨਦਾਨ ਕਾਫੀ ਵੱਡਾ ਹੈ, ਇਸ ਲਈ ਸਾਰਿਆਂ ਨੂੰ ਸਵਿਟਜਰਲੈਂਡ ਲੈ ਜਾਣ 'ਚ ਕਾਫੀ ਮੁਸ਼ਕਿਲਾਂ ਆ ਰਹੀਆਂ ਸਨ, ਜਿਸ ਕਰਕੇ ਕਪੂਰ ਪਰਿਵਾਰ ਨੇ ਵਿਆਹ ਮੁੰਬਈ 'ਚ ਹੀ ਕਰਨ ਦਾ ਫੈਸਲਾ ਕੀਤਾ। ਇਸ ਦੇ ਪਿੱਛੇ ਇਕ ਵਜ੍ਹਾ ਹਾਲ ਹੀ 'ਚ ਹੋਈ ਸ਼੍ਰੀ ਦੇਵੀ ਦੀ ਮੌਤ ਨੂੰ ਵੀ ਦੱਸਿਆ ਜਾ ਰਿਹਾ ਹੈ ਜਿਸ ਤੋਂ ਬਾਅਦ ਵਿਆਹ ਬਹੁਤ ਜ਼ਿਆਦਾ ਧੂਮ ਧਾਮ ਨਾਲ ਨਾ ਹੋ ਕੇ ਸਿੰਪਲ ਰੱਖਿਆ ਗਿਆ ਹੈ।
Sonam Kapoorਉਥੇ ਹੀ ਵਿਆਹ ਦੀਆਂ ਖ਼ਬਰਾਂ ਵਿਚ ਇਹ ਵੀ ਗੱਲ ਸਾਹਮਣੇ ਆਈ ਹੈ ਕਿ ਸੋਨਮ ਤੇ ਆਨੰਦ ਆਹੂਜਾ ਨੇ ਲੰਡਨ ਵਿਚ 2 ਬੈੱਡਰੂਮ ਦਾ ਇਕ ਅਪਾਰਟਮੈਂਟ ਵੀ ਖਰੀਦਿਆ ਹੈ। ਇਹ ਅਪਾਰਟਮੈਂਟ ਲੰਡਨ ਦੇ ਨਾਟਿੰਗ ਹਿੱਲ 'ਚ ਹੈ। ਜਿਥੇ ਇਹ ਦੋਹੇਂ ਹੀ ਵਿਆਹ ਤੋਂ ਬਾਅਦ ਸ਼ਿਫਟ ਹੋ ਜਾਣਗੇ । ਹਾਲਾਂਕਿ ਇਸ ਦੀ ਕੋਈ ਆਧਿਕਾਰਿਤ ਪੁਸ਼ਟੀ ਅਜੇ ਤੱਕ ਨਹੀਂ ਹੋਈ ਹੈ ਪਰ ਵਿਆਹ ਤੋਂ ਠੀਕ ਪਹਿਲਾਂ ਅਪਾਰਟਮੈਂਟ ਖਰੀਦਣ ਦਾ ਅਨੁਮਾਨ ਲਾਇਆ ਜਾ ਰਿਹਾ ਹੈ।
Sonam Kapoorਜ਼ਿਕਰਯੋਗ ਹੈ ਕਿ ਲੰਡਨ ਸੋਨਮ ਦੀ ਪਸੰਦੀਦਾ ਜਗ੍ਹਾ ਹੈ ਅਤੇ ਅਕਸਰ ਹੀ ਸੋਨਮ ਘੁੰਮਣ ਲਈ ਅਤੇ ਕੰਮ ਦੇ ਸਿਲਸਿਲੇ 'ਚ ਲੰਡਨ ਜਾਂਦੀ ਰਹਿੰਦੀ ਹੈ। ਦਸ ਦਈਏ ਕਿ ਵਿਆਹ ਦੇ ਕੁਝ ਦਿਨ ਬਾਅਦ ਹੀ ਸੋਨਮ ਦੁਬਾਰਾ ਕੰਮ 'ਤੇ ਪਰਤ ਆਵੇਗੀ ਕਿਉਂਕਿ ਉਹ ਆਪਣੀ ਫਿਲਮ 'ਵੀਰੇ ਦੀ ਵੈਡਿੰਗ' ਦਾ ਪ੍ਰਮੋਸ਼ਨ ਵੀ ਕਰਨਾ ਚਾਹੁੰਦੀ ਹੈ। ਇਸ ਤੋਂ ਬਾਅਦ ਉਸ ਨੇ ਕਾਨਸ ਫਿਲਮ ਫੈਸਟੀਵਲ 'ਚ ਵੀ ਹਿੱਸਾ ਲੈਣਾ ਹੈ। ਦੱਸਣਯੋਗ ਹੈ ਕਿ ਵਿਆਹ ਤੋਂ ਬਾਅਦ ਸੋਨਮ ਅਗਲੀ ਫਿਲਮ 'ਦਿ ਜ਼ੋਯਾ ਫੈਕਟਰ' ਦੀ ਸ਼ੂਟਿੰਗ ਸ਼ੁਰੂ ਕਰੇਗੀ।