
ਬਾਗ਼ੀ-2 ਦੀ ਸਫ਼ਲਤਾ ਤੋਂ ਬਾਅਦ ਅਭਿਨੇਤਰੀ ਦਿਸ਼ਾ ਪਟਾਨੀ ਦੇ ਹੱਥ ਇਕ ਹੋਰ ਵੱਡੀ ਫ਼ਿਲਮ ਮਿਲਣ ਦੀ ਖ਼ਬਰ ਮਿਲੀ ਹੈ
ਬਾਗ਼ੀ-2 ਦੀ ਸਫ਼ਲਤਾ ਤੋਂ ਬਾਅਦ ਅਭਿਨੇਤਰੀ ਦਿਸ਼ਾ ਪਟਾਨੀ ਦੇ ਹੱਥ ਇਕ ਹੋਰ ਵੱਡੀ ਫ਼ਿਲਮ ਮਿਲਣ ਦੀ ਖ਼ਬਰ ਮਿਲੀ ਹੈ। ਦਿਸ਼ਾ ਪਟਾਨੀ ਬਾਲੀਵੁਡ ਦੇ ਸੁਪਰਹੀਰੋ ਸਲਮਾਨ ਖ਼ਾਨ ਨਾਲ ਕੰਮ ਕਰਨ ਜਾ ਰਹੀ ਹੈ। ਸੂਤਰਾਂ ਦੀ ਮੰਨੀਏ ਤਾਂ ਦਿਸ਼ਾ ਪਟਾਨੀ ਨੂੰ ਸਲਮਾਨ ਖਾਨ ਅਤੇ ਪ੍ਰਿਯੰਕਾ ਚੋਪੜਾ ਸਟਾਰਰ ਫ਼ਿਲਮ 'ਭਾਰਤ' ਲਈ ਕਾਸਟ ਕੀਤਾ ਗਿਆ ਹੈ।
salman-disha
ਜੇਕਰ ਇਹ ਖ਼ਬਰ ਸੱਚ ਨਿਕਲੀ ਤਾਂ ਦਿਸ਼ਾ ਪਟਾਨੀ ਲਈ ਕਿਸਮਤ ਬਦਲ ਜਾਵੇਗੀ। ਕਿਉਂਕਿ ਫ਼ਿਲਮ ਇੰਡਸਟਰੀ 'ਚ ਸਲਮਾਨ ਖਾਨ ਨਾਲ ਕੰਮ ਕਰਨਾ ਲੰਬੇ ਸਮੇਂ ਤੋਂ ਸਫ਼ਲ ਮੰਤਰਾ ਬਣ ਗਿਆ ਹੈ।
salman-disha
ਜ਼ਿਕਰਯੋਗ ਹੈ ਕਿ ਦਿਸ਼ਾ ਨੂੰ ਜਿਸ ਰੋਲ ਲਈ ਪੇਸ਼ ਕੀਤਾ ਗਿਆ ਹੈ ਉਸ ਰੋਲ ਲਈ ਸ਼ਰਧਾ ਕਪੂਰ ਨੂੰ ਚੁਣਿਆ ਗਿਆ ਸੀ। ਫਿਲਹਾਲ ਫ਼ਿਲਮ ਬਣਾਉਣ ਵਾਲਿਆਂ ਵਲੋਂ ਹਾਲੇ ਤਕ ਦਿਸ਼ਾ ਦਾ ਨਾਂ ਅਧਿਕਾਰਿਕ ਤੌਰ 'ਤੇ ਐਲਾਨ ਨਹੀਂ ਕੀਤਾ ਗਿਆ ਹੈ।
disha
ਭਾਰਤ-ਪਾਕਿਸਤਾਨ ਦੀ ਵੰਡ 'ਤੇ ਆਧਾਰਿਤ ਫ਼ਿਲਮ 'ਭਾਰਤ' 'ਚ 70 ਸਾਲਾਂ ਦਾ ਇਤਿਹਾਸ ਦਰਸਾਇਆ ਜਾਏਗਾ। ਫ਼ਿਲਮ ਦੀ ਸ਼ੂਟਿੰਗ ਭਾਰਤ ਸਰਹੱਦ ਦੇ ਨਾਲ ਨਾਲ ਪਾਕਿਸਤਾਨ ਸਰਹੱਦ 'ਤੇ ਵੀ ਹੋਵੇਗੀ।
salman khan with abbas
ਫਿਲਹਾਲ ਫ਼ਿਲਮ ਦੇ ਡਾਇਰੈਕਟਰ ਅਲੀ ਅੱਬਾਸ ਜਫ਼ਰ ਬਾਰਡਰ 'ਤੇ ਸਹੀ ਲੋਕੇਸ਼ਨ ਲੱਭ ਰਹੇ ਹਨ। ਫ਼ਿਲਮ ਨੂੰ ਅਗਲੇ ਸਾਲ 2019 'ਚ ਈਦ ਦੇ ਮੌਕੇ ਰਿਲੀਜ਼ ਕਰਨ ਦੀ ਯੋਜਨਾ ਹੈ।