Gurdas Maan : ਪੰਜਾਬੀ ਗਾਇਕ ਗੁਰਦਾਸ ਮਾਨ ਨੇ ਪਤਨੀ ਨਾਲ ਮੀਕਾ ਦੇ ਘਰ ਇੱਕਠਿਆਂ ਖਾਧਾ ਖਾਣਾ

By : BALJINDERK

Published : May 17, 2024, 1:16 pm IST
Updated : May 17, 2024, 3:48 pm IST
SHARE ARTICLE
 Punjabi singer Gurdas Maan and wife
Punjabi singer Gurdas Maan and wife

Gurdas Maan : ਮੀਕਾ ਸਿੰਘ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਸਾਂਝੀ ਕੀਤੀ ਵੀਡੀਓ 

Gurdas Maan : ਬਾਲੀਵੁੱਡ ਤੇ ਪੰਜਾਬੀ ਗਾਇਕ ਮੀਕਾ ਸਿੰਘ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਇੱਕ ਵੀਡੀਓ ਸਾਂਝੀ ਕੀਤੀ ਹੈ, ਜਿਸ 'ਚ ਉਹ ਪੰਜਾਬੀ ਇੰਡਸਟਰੀ ਦੇ ਮਸ਼ਹੂਰ ਗਾਇਕ ਗੁਰਦਾਸ ਮਾਨ ਤੇ ਉਨ੍ਹਾਂ ਦੀ ਪਤਨੀ ਨਾਲ ਖਾਣੇ ਦਾ ਅਨੰਦ ਮਾਣਦੇ ਨਜ਼ਰ ਆ ਰਹੇ ਹਨ। ਮੀਕਾ ਸਿੰਘ ਨੇ ਵੀਡੀਓ ਨੂੰ ਸਾਂਝਾ ਕਰਦਿਆਂ ਗੁਰਦਾਸ ਮਾਨ ਲਈ ਆਪਣੇ ਦਿਲ ਦੇ ਜਜ਼ਬਾਤ ਸਾਂਝੇ ਕਰਦਿਆਂ ਲਿਖਿਆ ਹੈ, ''ਮੈਂ ਲੀਵਿੰਗ ਲੀਜੈਂਡ ਗੁਰਦਾਸ ਮਾਨ ਤੋਂ ਬਹੁਤ ਕੁਝ ਸਿੱਖਿਆ ਹੈ ਅਤੇ ਉਹ 40 ਸਾਲਾਂ ਤੋਂ ਸਾਡਾ ਮਨੋਰੰਜਨ ਕਰਦੇ ਆ ਰਹੇ ਹਨ। ਭਾਜੀ ਤੁਹਾਡੇ ਕੀਮਤੀ ਸਮੇਂ ਲਈ ਬਹੁਤ-ਬਹੁਤ ਧੰਨਵਾਦ। ਪੰਜਾਬੀ ਸ਼ੇਰਾਂ ਦੀ ਚਾਲ ਵਾਂਗ ਤੁਰਦੇ ਰਹੋ ਤੇ ਰੌਕ ਕਰਦੇ ਰਹੋ।'' ਜ਼ਿਕਰਯੋਗ ਹੈ ਕਿ ਗੁਰਦਾਸ ਮਾਨ ਪਿਛਲੇ ਕਈ ਸਾਲਾਂ ਤੋਂ ਪੰਜਾਬੀ ਮਾਂ ਬੋਲੀ ਦੀ ਸੇਵਾ ਕਰਦੇ ਆ ਰਹੇ ਹਨ। ਉਨ੍ਹਾਂ ਦੀ ਗਾਇਕੀ ਦਾ ਹਰ ਕੋਈ ਕਾਇਲ ਹੈ ਕਿਉਂਕਿ ਉਨ੍ਹਾਂ ਦਾ ਹਰ ਗੀਤ ਸਮਾਜ ਨੂੰ ਸੇਧ ਦੇਣ ਵਾਲਾ ਹੁੰਦਾ ਹੈ। ਗੁਰਦਾਸ ਮਾਨ ਦੇ ਇਸ ਵੀਡੀਓ ਨੂੰ ਸੋਸ਼ਲ ਮੀਡੀਆ 'ਤੇ ਕਾਫ਼ੀ ਪਸੰਦ ਕੀਤਾ ਜਾ ਰਿਹਾ ਹੈ।

ਇਹ ਵੀ ਪੜੋ:Agriculture News : ਬਸੰਤ ਰੁੱਤ ਦੀ ਮੱਕੀ ਬੀਜਣ ਪ੍ਰਤੀ ਕਿਸਾਨਾਂ ਦਾ ਵੱਧ ਰਿਹਾ ਹੈ ਰੁਝਾਨ 

ਗੁਰਦਾਸ ਮਾਨ ਭਾਵੇਂ ਉਹ ਹੱਕ ਹਲਾਲ ਦੀ ਰੋਟੀ ਕਮਾਉਣ ਦੀ ਗੱਲ ਕਰਦਾ ਗੀਤ ‘ਰੋਟੀ ਹੱਕ ਖਾਈਏ ਜੀ ਭਾਵੇਂ ਬੂਟ ਪਾਲਸ਼ਾਂ ਕਰੀਏ’, ਭਾਵੇਂ ਆਪਣੇ ਦੇਸ਼ ਨਾਲ ਪਿਆਰ ਦੀ ਗੱਲ ਕਰਦਾ ਗੀਤ 'ਲੱਖ ਪ੍ਰਦੇਸੀ ਹੋਈਏ ਆਪਣਾ ਮੁਲਕ ਨੀ ਭੰਡੀਦਾ' ਹੋਵੇ ਹਰ ਗੀਤ ‘ਚ ਉਨ੍ਹਾਂ ਨੇ ਸਰੋਤਿਆਂ ਨੂੰ ਕੋਈ ਨਾ ਕੋਈ ਸੁਨੇਹਾ ਦੇਣ ਦੀ ਕੋਸ਼ਿਸ਼ ਕੀਤੀ ਹੈ। ਗੁਰਦਾਸ ਮਾਨ ਜਿੱਥੇ ਚੋਟੀ ਦੇ ਗਾਇਕ ਹਨ, ਉੱਥੇ ਹੀ ਉਨ੍ਹਾਂ ਨੇ ਆਪਣੀ ਅਦਾਕਾਰੀ ਦੇ ਨਾਲ ਵੀ ਹਮੇਸ਼ਾ ਹੀ ਦਰਸ਼ਕਾਂ ਦਾ ਦਿਲ ਜਿੱਤਿਆ ਹੈ। 
ਦੱਸਣਯੋਗ ਹੈ ਕਿ ਭਾਰਤੀ ਤੇ ਪੰਜਾਬੀ ਗਾਇਕ ਗੁਰਦਾਸ ਮਾਨ ਦਾ ਜਨਮ 4 ਜਨਵਰੀ 1957 ਨੂੰ ਪੰਜਾਬ ਦੇ ਮੁਕਤਸਾਰ ਜ਼ਿਲ੍ਹੇ 'ਚ ਸਥਿਤ ਪਿੰਡ ਗਿੱਦੜਬਾਹਾ 'ਚ ਹੋਇਆ। ਗੁਰਦਾਸ ਮਾਨ ਪੰਜਾਬੀ ਗਾਇਕ, ਗੀਤਕਾਰ, ਕੋਰੀਓਗਰਾਫ਼ਰ ਅਤੇ ਉੱਘੇ ਅਦਾਕਾਰ ਹਨ। ਸਾਲ 1980 'ਚ ਗਾਏ ਗੀਤ 'ਦਿਲ ਦਾ ਮਾਮਲਾ ਹੈ' ਨਾਲ ਰਾਸ਼ਟਰੀ ਪਛਾਣ ਹਾਸਲ ਕਰਨ ਵਾਲੇ ਗੁਰਦਾਸ ਮਾਨ ਨੇ ਹਣ ਤੱਕ ਕਰੀਬ 34 ਕੈਸਟਾਂ ਰਿਲੀਜ ਕੀਤੀਆਂ ਹਨ ਅਤੇ ਕਈ ਹਿੰਦੀ ਫ਼ਿਲਮਾਂ 'ਚ ਵੀ ਗੀਤ ਗਾ ਚੁੱਕੇ ਹਨ।

a

ਇਹ ਵੀ ਪaaੜੋ:Chandigarh News : ਚੰਡੀਗੜ੍ਹ ’ਚ ਵਿਦੇਸ਼ ਭੇਜਣ ਦੇ ਨਾਂਅ 'ਤੇ ਮਾਰੀ 22.72 ਲੱਖ ਦੀ ਠੱਗੀ

ਸਤੰਬਰ 2010 'ਚ ਬ੍ਰਿਟੇਨ ਦੇ ਵੋਲਵਰਹੈਂਪਟਨ ਯੂਨੀਵਰਸਿਟੀ ਨੇ ਗੁਰਦਾਸ ਮਾਨ ਨੂੰ ਵਿਸ਼ਵ ਸੰਗੀਤ 'ਚ ਡਾਕਟਰ ਦੀ ਉਪਾਧੀ ਨਾਲ ਸਨਮਾਨਿਤ ਕੀਤਾ ਸੀ। ਉਨ੍ਹਾਂ ਨਾਲ ਪਾਲ, ਬਿਲ ਕਸਬੀ ਤੇ ਬੌਬ ਡਾਲਟਨ ਨੂੰ ਵੀ ਇਸ ਸਨਮਾਨ ਨਾਲ ਨਿਵਾਜਿਆ ਗਿਆ। ਇਸ ਤੋਂ ਇਲਾਵਾ 14 ਦਸੰਬਰ 2012 'ਚ ਯੂਨੀਵਰਸਿਟੀ ਪਟਿਆਲਾ ਦੇ 36ਵੇਂ ਕਨਵੋਕੇਸ਼ਨ ਸਮਾਰੋਹ 'ਚ ਰਾਜਪਾਲ ਨੇ 'ਡਾਕਟਰ ਆਫ ਲਿਟਰੇਚਰ' ਦੀ ਉਪਾਧੀ ਨਾਲ ਸਨਮਾਨਿਤ ਕੀਤਾ।

(For more news apart from   Punjabi singer Gurdas Maan and his wife eating together Mika's house News in Punjabi, stay tuned to Rozana Spokesman)
 

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਵੱਡੀਆਂ ਤੋਂ ਵੱਡੀਆਂ ਬਿਮਾਰੀਆਂ ਨੂੰ ਠੀਕ ਕਰ ਦਿੰਦੇ ਹਨ ਇਹ ਬੂਟੇ ਪਹਿਲੀ ਵਾਰ ਦੇਖੋ 10 ਤਰ੍ਹਾਂ ਦਾ ਪੁਦੀਨਾ

26 Jul 2024 9:31 AM

Big Breaking:ਸਿੱਧੂ ਮੂਸੇਵਾਲਾ ਕ.ਤ.ਲ.ਕਾਂ.ਡ ਨਾਲ ਜੁੜੀ ਅਹਿਮ ਖ਼ਬਰ! ਅੱਜ ਕੋਰਟ ਸੁਣਾ ਸਕਦੀ ਹੈ ਵੱਡਾ ਫੈਸਲਾ

26 Jul 2024 9:25 AM

ਸੋਨੇ ਦੇ ਗਹਿਣੇ ਖਰੀਦਣ ਦਾ ਹੁਣ ਸਹੀ ਸਮਾਂ ! ਸੋਨੇ-ਚਾਂਦੀ ਦੀਆਂ ਕੀਮਤਾਂ 'ਚ ਲਗਾਤਾਰ ਤੀਜੇ ਦਿਨ ਆਈ ਕਮੀ

26 Jul 2024 9:21 AM

ਸੋਨੇ ਦੇ ਗਹਿਣੇ ਖਰੀਦਣ ਦਾ ਹੁਣ ਸਹੀ ਸਮਾਂ ! ਸੋਨੇ-ਚਾਂਦੀ ਦੀਆਂ ਕੀਮਤਾਂ 'ਚ ਲਗਾਤਾਰ ਤੀਜੇ ਦਿਨ ਆਈ ਕਮੀ

26 Jul 2024 9:19 AM

Beadbi ਮਗਰੋਂ ਹੋਏ Goli kand 'ਚ ਗੋ/ਲੀ/ਆਂ ਦੇ ਖੋਲ ਚੁੱਕ ਲੈ ਗੀਆ ਸੀ ਇਕ Leader, ਕਿਹੜੇ ਅਫ਼ਸਰਾਂ ਤੋ ਲੈਕੇ ਲੀਡਰ

26 Jul 2024 9:15 AM
Advertisement