
ਕਿਹਾ, ਮੈਨੂੰ ਉਮੀਦ ਹੈ ਕਿ ਇਹ ਪਲ ਦੂਜਿਆਂ ਨੂੰ ਅਪਣੀ ਵਿਰਾਸਤ ਨੂੰ ਗਲੇ ਲਗਾਉਣ ਅਤੇ ਮਾਣ ਨਾਲ ਮਨਾਉਣ ਲਈ ਪ੍ਰੇਰਿਤ ਕਰੇਗਾ
ਮੁੰਬਈ: ਪੰਜਾਬੀ ਗਾਇਕਾ ਸੁਨੰਦਾ ਸ਼ਰਮਾ ਨੇ 77ਵੇਂ ਕਾਨਸ ਫਿਲਮ ਫੈਸਟੀਵਲ 2024 ’ਚ ਪੰਜਾਬੀ ਸਭਿਆਚਾਰ ਨੂੰ ਉਤਸ਼ਾਹਿਤ ਕੀਤਾ। ਸ਼ਾਨਦਾਰ ਰਵਾਇਤੀ ਪੰਜਾਬੀ ਪਹਿਰਾਵੇ ’ਚ ਸੁਨੰਦਾ ਨੇ ਪੰਜਾਬ ਦੀ ਅਮੀਰ ਵਿਰਾਸਤ ਨੂੰ ਪ੍ਰਦਰਸ਼ਿਤ ਕੀਤਾ।
ਗਾਇਕਾ ਨੇ ਹਾਥੀ ਦੰਦ ਰੰਗ ਦੀ ਸਲਵਾਰ ਕਮੀਜ਼ ਪਹਿਨੀ ਹੋਈ ਸੀ। ਉਸ ਨੇ ਅਪਣੀ ਲੁੱਕ ਨੂੰ ਨੱਕ ਦੀ ਅੰਗੂਠੀ ਅਤੇ ‘ਮਾਂਗ ਟਿੱਕੇ’ ਨਾਲ ਪੂਰਾ ਕੀਤਾ। ਸੁਨੰਦਾ ਨੇ ਕਿਹਾ, ‘‘ਕਾਨਸ ਫਿਲਮ ਫੈਸਟੀਵਲ ’ਚ ਅਪਣੇ ਸਭਿਆਚਾਰ ਅਤੇ ਜੜ੍ਹਾਂ ਦੀ ਨੁਮਾਇੰਦਗੀ ਕਰਨਾ ਇਕ ਸ਼ਾਨਦਾਰ ਸਨਮਾਨ ਹੈ। ਇੱਥੇ ਆਉਣਾ ਸਿਰਫ ਇਕ ਨਿੱਜੀ ਪ੍ਰਾਪਤੀ ਨਹੀਂ ਹੈ, ਬਲਕਿ ਸਮੁੱਚੇ ਪੰਜਾਬੀ ਭਾਈਚਾਰੇ ਦੀ ਜਿੱਤ ਹੈ। ਮੈਨੂੰ ਉਮੀਦ ਹੈ ਕਿ ਇਹ ਪਲ ਦੂਜਿਆਂ ਨੂੰ ਅਪਣੀ ਵਿਰਾਸਤ ਨੂੰ ਗਲੇ ਲਗਾਉਣ ਅਤੇ ਮਾਣ ਨਾਲ ਮਨਾਉਣ ਲਈ ਪ੍ਰੇਰਿਤ ਕਰੇਗਾ।’’
ਸੁਨੰਦਾ ਨੇ ਅਪਣੀ ਗਾਇਕੀ ਦੀ ਸ਼ੁਰੂਆਤ ‘ਬਿੱਲੀ ਅੱਖ’ ਗੀਤ ਨਾਲ ਕੀਤੀ ਸੀ। ਉਨ੍ਹਾਂ ਨੇ 2018 ’ਚ ਦਿਲਜੀਤ ਦੋਸਾਂਝ ਅਤੇ ਯੋਗਰਾਜ ਸਿੰਘ ਨਾਲ ‘ਸੱਜਣ ਸਿੰਘ ਰੰਗਰੂਟ’ ਨਾਲ ਅਦਾਕਾਰੀ ’ਚ ਵੀ ਕਦਮ ਰੱਖਿਆ। 32 ਸਾਲ ਦੀ ਅਦਾਕਾਰਾ ਨੇ ਅਪਣੇ ਬਾਲੀਵੁੱਡ ਕਰੀਅਰ ਦੀ ਸ਼ੁਰੂਆਤ ‘ਤੇਰੇ ਨਾਲ ਨਚਣਾ’ ਗੀਤ ਨਾਲ ਕੀਤੀ ਸੀ।
ਫਿਰ ਉਨ੍ਹਾਂ ਨੇ ਕਾਰਤਿਕ ਆਰੀਅਨ ਦੀ ਫ਼ਿਲਮ ‘ਲੁਕਾ ਛੁਪੀ’ ਲਈ ਗਾਣੇ ‘ਪੋਸਟਰ ਲਗਵਾ ਦੋ’ ਅਤੇ ਫਿਲਮ ‘ਜੈ ਮੰਮੀ ਦੀ’ ਦੇ ਗੀਤ ‘ਮੰਮੀ ਨੂੰ ਪਸੰਦ’ ਲਈ ਅਪਣੀ ਆਵਾਜ਼ ਦਿਤੀ। 2021 ’ਚ, ਉਸ ਨੇ ਨਵਾਜ਼ੂਦੀਨ ਸਿੱਦੀਕੀ ਦੀ ਅਦਾਕਾਰੀ ਵਾਲੀ ਬੀ ਪ੍ਰਾਕ ਦੀ ਫਿਲਮ ‘ਬਾਰਿਸ਼ ਕੀ ਜਾਏ’ ਲਈ ਵੀ ਅਪਣੀ ਬੁਲੰਦ ਆਵਾਜ਼ ਦਿਤੀ।