Amitabh Bachchan: ICC Final ਨੂੰ ਲੈ ਕੇ ਦੁਚਿੱਤੀ 'ਚ ਬਿਗ ਬੀ, 'ਜਾਵਾਂ ਜਾਂ ਨਾ ਜਾਵਾਂ', ਫੈਨਸ ਬੋਲੇ ਪਨੌਤੀ ਹੋ ਤਾਂ....
Published : Nov 17, 2023, 1:51 pm IST
Updated : Nov 17, 2023, 1:51 pm IST
SHARE ARTICLE
Amitabh Bachchan
Amitabh Bachchan

'ਜਦੋਂ ਮੈਂ ਮੈਚ ਨਹੀਂ ਦੇਖਦਾ, ਅਸੀਂ ਜਿੱਤ ਜਾਂਦੇ ਹਾਂ!'  - Amitabh Bachchan

Amitabh Bachchan:  ਬਿਗ ਬੀ ਯਾਨੀ ਅਮਿਤਾਭ ਬੱਚਨ ICC ਵਿਸ਼ਵ ਕੱਪ 2023 ਨੂੰ ਲੈ ਕੇ ਲਗਾਤਾਰ ਪੋਸਟਾਂ ਸ਼ੇਅਰ ਕਰ ਰਹੇ ਹਨ। 15 ਨਵੰਬਰ ਨੂੰ ਹੋਏ ਸੈਮੀਫਾਈਨਲ ਮੈਚ 'ਚ ਭਾਰਤ ਨੇ ਨਿਊਜ਼ੀਲੈਂਡ ਖਿਲਾਫ਼ ਜ਼ਬਰਦਸਤ ਪ੍ਰਦਰਸ਼ਨ ਨਾਲ ਜਿੱਤ ਦਰਜ ਕੀਤੀ ਸੀ। ਭਾਰਤ ਦੀ ਇਸ ਜਿੱਤ 'ਤੇ ਹਰ ਭਾਰਤੀ ਨੂੰ ਬਹੁਤ ਮਾਣ ਹੋਇਆ। ਉੱਥੇ ਹੀ ਬਾਲੀਵੁੱਡ ਸਿਤਾਰਿਆਂ ਨੇ ਭਾਰਤੀ ਟੀਮ ਨੂੰ ਵਧਾਈ ਦਿੱਤੀ ਅਤੇ ਸੋਸ਼ਲ ਮੀਡੀਆ 'ਤੇ ਕਾਫ਼ੀ ਪੋਸਟਾਂ ਸ਼ੇਅਰ ਕੀਤੀਆਂ।

ਅਮਿਤਾਭ ਬੱਚਨ ਨੇ ਵੀ ਟੀਮ ਇੰਡੀਆ ਨੂੰ ਵਧਾਈ ਸੰਦੇਸ਼ ਲਿਖਿਆ। ਹਾਲਾਂਕਿ, ਉਹਨਾਂ ਨੇ ਆਪਣੇ ਵਧਾਈ ਸੰਦੇਸ਼ ਵਿਚ ਕੁਝ ਅਜਿਹਾ ਲਿਖਿਆ ਸੀ ਕਿ ਕੁੱਝ ਯੂਜ਼ਰਸ ਉਹਨਾਂ ਨੂੰ ਪਨੌਤੀ ਕਹਿਣ ਲੱਗ ਪਏ। ਦਿਲਚਸਪ ਗੱਲ ਇਹ ਹੈ ਕਿ ਬਿੱਗ ਬੀ ਇਸ ਗੱਲ ਤੋਂ ਬਿਲਕੁਲ ਵੀ ਪਰੇਸ਼ਾਨ ਨਹੀਂ ਹੋਏ। ਟ੍ਰੋਲ ਹੋਣ ਤੋਂ ਬਾਅਦ ਹੁਣ ਬਿੱਗ ਬੀ ਨੇ ਫਿਰ ਤੋਂ ਇਕ ਪੋਸਟ ਸ਼ੇਅਰ ਕੀਤੀ ਹੈ, ਜਿਸ ਦੀ ਕਾਫ਼ੀ ਚਰਚਾ ਹੋ ਰਹੀ ਹੈ।      

ਅਮਿਤਾਭ ਬੱਚਨ ਦੀ ਤਾਜ਼ਾ ਪੋਸਟ ਨੂੰ ਦੇਖ ਕੇ ਲੱਗਦਾ ਹੈ ਕਿ ਉਹ ਦੁਚਿੱਤੀ 'ਚ ਹਨ। ਉਹ ਸਮਝ ਨਹੀਂ ਪਾ ਰਹੇ ਹਨ ਕਿ ਉਹਨਾਂ ਨੂੰ ਕੀ ਫੈਸਲਾ ਲੈਣਾ ਚਾਹੀਦਾ ਹੈ। ਬਿੱਗ ਬੀ ਨੇ ਆਪਣੇ ਤਾਜ਼ਾ 4832ਵੇਂ ਟਵੀਟ 'ਚ ਲਿਖਿਆ, 'ਹੁਣ ਮੈਂ ਸੋਚ ਰਿਹਾ ਹਾਂ ਕਿ ਜਾਵਾਂ ਜਾਂ ਨਹੀਂ!' ਅਮਿਤਾਭ ਦੇ ਇਸ ਟਵੀਟ ਤੋਂ ਬਾਅਦ ਕ੍ਰਿਕਟ ਪ੍ਰੇਮੀ ਹੱਥ ਜੋੜ ਕੇ ਪ੍ਰਾਰਥਨਾ ਕਰ ਰਹੇ ਹਨ ਕਿ ਉਹ ਕਿਸੇ ਵੀ ਹਾਲਤ 'ਚ ਮੈਚ ਦੇਖਣ ਨਾ ਜਾਣ ਅਤੇ ਨਾ ਹੀ ਘਰ 'ਚ ਟੀਵੀ 'ਤੇ ਮੈਚ ਦੇਖਣ। ਕਈ ਯੂਜ਼ਰਸ ਨੇ ਆਪਣੀ ਪੋਸਟ 'ਤੇ ਹੱਥ ਜੋੜ ਕੇ ਇਮੋਜੀ ਨਾਲ ਬਿੱਗ ਬੀ ਨੂੰ ਖਾਸ ਅਪੀਲ ਕੀਤੀ ਹੈ ਕਿ ਜੇਕਰ ਉਹ ਖ਼ੁਦ ਨੂੰ ਪਨੌਤੀ ਸਮਝਦੇ ਹਨ ਤਾਂ ਇਸ ਵਾਰ ਵੀ ਨਾ ਤਾਂ ਮੈਚ ਦੇਖਣ ਜਾਣ ਅਤੇ ਨਾ ਹੀ ਘਰ 'ਚ ਮੈਚ ਦੇਖਣ।  

file photo

 

ਤੁਹਾਨੂੰ ਦੱਸ ਦਈਏ ਕਿ ਵਿਸ਼ਵ ਕੱਪ ਦਾ ਸੈਮੀਫਾਈਨਲ ਮੈਚ ਜਿੱਤਣ ਤੋਂ ਬਾਅਦ ਵੀ ਅਮਿਤਾਭ ਬੱਚਨ ਨੇ ਟੀਮ ਇੰਡੀਆ ਲਈ ਇੱਕ ਟਵੀਟ ਕੀਤਾ ਸੀ। ਜਿਸ 'ਚ ਦੱਸਿਆ ਗਿਆ ਕਿ ਭਾਰਤੀ ਟੀਮ ਇਸ ਲਈ ਜਿੱਤ ਗਈ ਕਿਉਂਕਿ ਉਨ੍ਹਾਂ ਨੇ ਮੈਚ ਨਹੀਂ ਦੇਖਿਆ। ਉਹਨਾਂ ਨੇ ਲਿਖਿਆ ਕਿ 'ਜਦੋਂ ਮੈਂ ਮੈਚ ਨਹੀਂ ਦੇਖਦਾ, ਅਸੀਂ ਜਿੱਤ ਜਾਂਦੇ ਹਾਂ!'   

file photo

 

ਬਿੱਗ ਬੀ ਦੇ ਇਸ ਟਵੀਟ ਤੋਂ ਬਾਅਦ ਹੀ ਨੇਟੀਜ਼ਨਸ ਨੇ ਉਨ੍ਹਾਂ ਨੂੰ ਪਨੌਤੀ ਕਹਿਣਾ ਸ਼ੁਰੂ ਕਰ ਦਿੱਤਾ। ਇਸ ਲਈ ਉਨ੍ਹਾਂ ਦੇ ਟਵੀਟ 'ਹੁਣ ਸੋਚ ਰਿਹਾ ਹਾਂ ਕਿ ਜਾਵਾਂ ਜਾਂ ਨਹੀਂ!' 'ਤੇ ਉਨ੍ਹਾਂ ਦੇ ਪ੍ਰਸ਼ੰਸਕ ਉਨ੍ਹਾਂ ਨੂੰ ਮੈਚ ਨਾ ਦੇਖਣ ਦੀ ਅਪੀਲ ਕਰ ਰਹੇ ਹਨ। ਜੋ ਵੀ ਹੋਵੇ, ਬਿਗ ਬੀ ਚੰਗੀ ਤਰ੍ਹਾਂ ਜਾਣਦੇ ਹਨ ਕਿ ਪ੍ਰਸ਼ੰਸਕਾਂ ਦਾ ਮਨੋਰੰਜਨ ਕਿਵੇਂ ਕਰਨਾ ਹੈ। ਉਨ੍ਹਾਂ ਦਾ ਇਹ ਟਵੀਟ ਸੋਸ਼ਲ ਮੀਡੀਆ 'ਤੇ ਕਾਫ਼ੀ ਵਾਇਰਲ ਹੋ ਰਿਹਾ ਹੈ।    

SHARE ARTICLE

ਏਜੰਸੀ

Advertisement

ਨਸ਼ੇ ਦਾ ਮੁੱਦਾ ਭਾਰੀ... ਪੰਜਾਬ ਦੀ ਬਰਬਾਦੀ 'ਚਿੱਟਾ' ਲਿਆਇਆ ਕੌਣ?... ਕਿਹੜੀ ਸਰਕਾਰ ਜ਼ਿੰਮੇਵਾਰ?...

25 Jun 2025 9:00 PM

Majithia Case 'ਚ ਵੱਡਾ Update, ਪੂਰੀ ਰਾਤ Vigilance ਕਰੇਗੀ Interrogate 540 Cr ਜਾਇਦਾਦ ਦੇ ਖੁੱਲ੍ਹਣਗੇ ਭੇਤ?

25 Jun 2025 8:59 PM

'ਏਜੰਟਾਂ ਨੇ ਸਾਨੂੰ ਅਗਵਾ ਕਰਕੇ ਤਸ਼ੱਦਦ ਕੀਤਾ ਅਤੇ ਮੰਗਦੇ ਸੀ ਲੱਖਾਂ ਰੁਪਏ' Punjabi Men Missing in Iran ‘Dunki’

24 Jun 2025 6:53 PM

Encounter of the gangster who fired shots outside Pinky Dhaliwal's house — Romil Vohra killed.

24 Jun 2025 6:52 PM

Ludhiana By Election 2025 : ਗਿਣਤੀ 'ਚ ਹੋ ਗਈ ਪੂਰੀ ਟੱਕਰ, ਫੱਸ ਗਏ ਪੇਚ, ਸਟੀਕ ਨਤੀਜੇ

23 Jun 2025 2:03 PM
Advertisement