
Diljit Dosanjh's 'Punjab 95': 7 ਫ਼ਰਵਰੀ ਨੂੰ ਦੁਨੀਆਂ ਭਰ 'ਚ ਬਿਨ੍ਹਾਂ ਕਿਸੇ ਕੱਟ ਤੋਂ ਰਿਲੀਜ਼ ਹੋਵੇਗੀ ਫ਼ਿਲਮ
Diljit Dosanjh's 'Punjab 95' Release Not in India Latest News: ਅਭਿਨੇਤਾ-ਗਾਇਕ ਦਿਲਜੀਤ ਦੋਸਾਂਝ ਨੇ ਮਨੁੱਖੀ ਅਧਿਕਾਰ ਕਾਰਕੁਨ ਜਸਵੰਤ ਸਿੰਘ ਖਾਲੜਾ ਦੇ ਜੀਵਨ 'ਤੇ ਆਧਾਰਿਤ ਆਪਣੀ ਬਹੁਤ ਹੀ ਉਡੀਕੀ ਜਾ ਰਹੀ ਫ਼ਿਲਮ 'ਪੰਜਾਬ 95' ਦੀ ਅੰਤਰਰਾਸ਼ਟਰੀ ਰਿਲੀਜ਼ ਦਾ ਐਲਾਨ ਕੀਤਾ ਹੈ।
ਫਿਲਮ, ਹਨੀ ਤ੍ਰੇਹਨ ਦੁਆਰਾ ਨਿਰਦੇਸ਼ਤ ਅਤੇ ਰੋਨੀ ਸਕ੍ਰੂਵਾਲਾ ਦੀ ਆਰਐਸਵੀਪੀ ਮੂਵੀਜ਼ ਦੇ ਅਧੀਨ ਬਣਾਈ ਗਈ, ਬਿਨਾਂ ਕਿਸੇ ਕੱਟ ਦੇ 7 ਫ਼ਰਵਰੀ, 2024 ਨੂੰ ਗਲੋਬਲ ਸਿਨੇਮਾਘਰਾਂ ਵਿੱਚ ਆਉਣ ਲਈ ਤਿਆਰ ਹੈ।
ਜਦੋਂ ਕਿ 'ਪੰਜਾਬ 95' ਦਾ ਅੰਤਰਰਾਸ਼ਟਰੀ ਪੱਧਰ 'ਤੇ ਪ੍ਰੀਮੀਅਰ ਹੋਵੇਗਾ, ਫਿਲਹਾਲ ਇਸ ਨੂੰ ਭਾਰਤ ਵਿੱਚ ਰਿਲੀਜ਼ ਨਹੀਂ ਕੀਤਾ ਜਾਵੇਗਾ। ਕੇਂਦਰੀ ਫ਼ਿਲਮ ਸਰਟੀਫਿਕੇਸ਼ਨ ਬੋਰਡ (ਸੀਬੀਐਫਸੀ) ਤੋਂ ਇਸ ਨੂੰ ਭਾਰਤ ਵਿਚ ਰਿਲੀਜ਼ ਕਰਨ ਲਈ ਮਨਜ਼ੂਰੀ ਨਹੀਂ ਮਿਲੀ ਹੈ। ਇਹਨਾਂ ਰੈਗੂਲੇਟਰੀ ਰੁਕਾਵਟਾਂ ਨੇ ਭਾਰਤੀ ਸਿਨੇਮਾਘਰਾਂ ਵਿੱਚ ਫ਼ਿਲਮ ਦੀ ਉਪਲਬਧਤਾ ਵਿੱਚ ਦੇਰੀ ਕਰ ਦਿੱਤੀ ਹੈ
ਇਸ ਫ਼ਿਲਮ ਵਿਚ ਅਰਜੁਨਰਾਮਪਾਲ ਅਤੇ ਸੁਵਿੰਦਰ ਵਿੱਕੀ ਵੀ ਨਜ਼ਰ ਆਉਣਗੇ। ਸ਼ੁੱਕਰਵਾਰ ਨੂੰ, ਦਿਲਜੀਤ ਦੋਸਾਂਝ ਨੇ ਖਾਲੜਾ ਦੀ ਭੂਮਿਕਾ ਨੂੰ ਪ੍ਰਦਰਸ਼ਿਤ ਕਰਦੇ ਹੋਏ, ਸੋਸ਼ਲ ਮੀਡੀਆ 'ਤੇ ਪੰਜਾਬ 95 ਲਈ ਟੀਜ਼ਰ ਰਿਲੀਜ਼ ਕੀਤਾ।