
Diljit Dosanjh's 'Punjab 95': ਫ਼ਿਲਮ ਨੂੰ 7 ਫ਼ਰਵਰੀ, 2025 ਨੂੰ ਅੰਤਰਰਾਸ਼ਟਰੀ ਪੱਧਰ 'ਤੇ ਕੀਤਾ ਜਾਵੇਗਾ ਰਿਲੀਜ਼
When Will Diljit Dosanjh's 'Punjab 95' Release in India? : ਦਿਲਜੀਤ ਦੋਸਾਂਝ ਦੀ ਬੇਹੱਦ ਉਡੀਕੀ ਜਾ ਰਹੀ ਫ਼ਿਲਮ 'ਪੰਜਾਬ 95' ਵਿਸ਼ਵ ਪੱਧਰ 'ਤੇ ਰਿਲੀਜ਼ ਹੋਣ ਲਈ ਤਿਆਰ ਹੈ ਪਰ ਭਾਰਤੀ ਦਰਸ਼ਕਾਂ ਨੂੰ ਇਹ ਸੋਚ ਪਰੇਸ਼ਾਨ ਕਰ ਰਹੀ ਹੈ ਕਿ ਆਖ਼ਿਰਕਾਰ ਇਹ ਭਾਰਤ ਦੇ ਸਿਨੇਮਾਘਰਾਂ 'ਚ ਕਦੋਂ ਰਿਲੀਜ਼ ਹੋਵੇਗੀ। 'ਪੰਜਾਬ 95' ਨੂੰ 7 ਫ਼ਰਵਰੀ, 2025 ਨੂੰ ਇੱਕ ਅੰਤਰਰਾਸ਼ਟਰੀ ਰਿਲੀਜ਼ ਲਈ ਤੈਅ ਕੀਤਾ ਗਿਆ। ਫ਼ਿਲਮ 'ਪੰਜਾਬ 95' ਜਸਵੰਤ ਸਿੰਘ ਖਾਲੜਾ ਦੇ ਜੀਵਨ 'ਤੇ ਆਧਾਰਿਤ ਹੈ।
ਹਾਲਾਂਕਿ ਭਾਰਤ ਵਿਚ ਪ੍ਰਸ਼ੰਸਕ ਫ਼ਿਲਮ ਦਾ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਨ, ਪਰ ਕੇਂਦਰੀ ਫ਼ਿਲਮ ਸਰਟੀਫਿਕੇਸ਼ਨ ਬੋਰਡ (ਸੀਬੀਐਫਸੀ) ਤੋਂ ਇਸ ਨੂੰ ਭਾਰਤ ਵਿਚ ਰਿਲੀਜ਼ ਕਰਨ ਲਈ ਮਨਜ਼ੂਰੀ ਨਹੀਂ ਮਿਲੀ ਹੈ। ਇਹਨਾਂ ਰੈਗੂਲੇਟਰੀ ਰੁਕਾਵਟਾਂ ਨੇ ਭਾਰਤੀ ਸਿਨੇਮਾਘਰਾਂ ਵਿੱਚ ਫ਼ਿਲਮ ਦੀ ਉਪਲਬਧਤਾ ਵਿੱਚ ਦੇਰੀ ਕਰ ਦਿੱਤੀ ਹੈ। ਜਿਸ ਨਾਲ ਦੇਸ਼ ਵਿੱਚ ਇਸ ਦੀ ਰਿਲੀਜ਼ ਦੀ ਮਿਤੀ ਅਨਿਸ਼ਚਿਤ ਹੈ।
ਜ਼ਿਕਰਯੋਗ ਹੈ ਕਿ ਸੀਬੀਐਫਸੀ ਨੇ ਫ਼ਿਲਮ ਨੂੰ ਭਾਰਤ ਵਿੱਚ ਰਿਲੀਜ਼ ਕਰਨ ਲਈ 120 ਕਟੌਤੀਆਂ ਦਾ ਸੁਝਾਅ ਦਿੱਤਾ ਸੀ ਪਰ ਅੰਤਰਰਾਸ਼ਟਰੀ ਪੱਧਰ 'ਤੇ ਫ਼ਿਲਮ ਬਿਨਾਂ ਕਿਸੇ ਕੱਟ ਦੇ ਰਿਲੀਜ਼ ਕੀਤੀ ਜਾ ਰਹੀ ਹੈ।