
ਮੈਗਜ਼ੀਨ ਦੀ ਇਸ ਲੜੀ ਨੂੰ ਅਪਣੇ ਇੰਸਟਾਗਰਾਮ ਅਕਾਊਂਟ 'ਤੇ ਸਾਂਝਾ ਕੀਤਾ ਹੈ
ਮਰਹੂਮ ਅਦਾਕਾਰਾ ਸ਼੍ਰੀ ਦੇਵੀ ਨੂੰ ਦੁਨੀਆ ਤੋਂ ਗਏ ਦੋ ਮਹੀਨੇ ਹੋ ਗਏ ਹਨ ਪਰ ਅਜੇ ਤਕ ਕੋਈ ਉਨ੍ਹਾ ਦੀ ਯਾਦ ਨੂੰ ਭੁਲਾ ਨਹੀਂ ਸਕਿਆ। ਉਨ੍ਹਾਂ ਦੀ ਇਸ ਯਾਦ ਨੂੰ ਤਾਜ਼ਾ ਕੀਤਾ ਹੈ ਫੈਸ਼ਨ ਡਿਜ਼ਾਈਨਰ ਮਨੀਸ਼ ਮਲਹੋਤਰਾ ਨੇ ਵੋਗ ਮੈਗਜ਼ੀਨ ਦੇ ਲੇਟੈਸਟ ਐਡੀਸ਼ਨ 'ਚ। ਜਿਥੇ ਉਨ੍ਹਾਂ ਸ਼੍ਰੀਦੇਵੀ ਨੂੰ ਸ਼ਰਧਾਂਜਲੀ ਅਰਪਿਤ ਕਰਦੇ ਹੋਏ ਇਕ ਭਾਵੁਕ ਚਿਠੀ ਲਿਖੀ ਹੈ। ਇਸ ਚਿੱਠੀ 'ਚ ਉਨ੍ਹਾਂ ਨੇ ਸ਼੍ਰੀਦੇਵੀ ਨਾਲ ਅਪਣੀ ਨੇੜਤਾ ਅਤੇ ਉਨ੍ਹਾਂ ਨਾਲ ਗੁਜ਼ਾਰੇ ਹੋਏ ਸਾਰੇ ਪਲਾਂ ਨੂੰ ਯਾਦ ਕੀਤਾ ਹੈ। ਇਸ ਮੈਗਜ਼ੀਨ 'ਚ ਸ਼੍ਰੀ ਦੇਵੀ ਅਤੇ ਬੋਨੀ ਕਪੂਰ ਦੀ ਇਕ ਤਸਵੀਰ ਵੀ ਛਪੀ ਹੈ ।shri devi with husbandਇਹ ਤਸਵੀਰ ਸ਼੍ਰੀਦੇਵੀ ਅਤੇ ਬੋਨੀ ਕਪੂਰ ਦੇ ਖੂਬਸੂਰਤ ਪਲਾਂ ਨੂੰ ਦਰਸਾਉਂਦੀ ਹੈ। ਮੈਗਜ਼ੀਨ ਦੀ ਇਸ ਲੜੀ ਨੂੰ ਮਨੀਸ਼ ਨੇ ਅਪਣੇ ਇੰਸਟਾਗਰਾਮ ਅਕਾਊਂਟ 'ਤੇ ਸਾਂਝਾ ਕੀਤਾ ਹੈ। ਇਹ ਕੋਈ ਪਹਿਲਾ ਸਮਾਂ ਨਹੀਂ ਹੈ ਕਿ ਮਨੀਸ਼ ਨੇ ਸ਼੍ਰੀ ਦੇਵੀ ਨੂੰ ਇੰਝ ਯਾਦ ਕੀਤਾ ਹੋਵੇ। ਇਸ ਤੋਂ ਪਹਿਲਾਂ ਵੀ ਮਨੀਸ਼ ਮਲਹੋਤਰਾ ਸ਼੍ਰੀ ਦੇਵੀ ਨੂੰ ਯਾਦ ਕਰਦੇ ਹੋਏ ਕਈ ਵੀਡੀਓ ਅਤੇ ਤਸਵੀਰਾਂ ਸਾਂਝੀਆਂ ਕਰ ਚੁਕੇ ਹਨ ਜਿਨ੍ਹਾਂ ਚ ਉਨ੍ਹਾਂ ਦਾ ਪਰਿਵਾਰ ਵੀ ਨਾਲ ਮੌਜੂਦ ਹੁੰਦਾ ਹੈ।
Late Shri devi
ਜ਼ਿਕਰਯੋਗ ਹੈ ਕਿ ਇਸ ਸਾਲ 24 ਫਰਵਰੀ ਨੂੰ ਸ਼੍ਰੀਦੇਵੀ ਦੀ ਦੁਬਈ 'ਚ ਹੋਟਲ ਦੇ ਬਾਥ ਟੱਬ 'ਚ ਡੁੱਬਣ ਨਾਲ ਮੌਤ ਹੋ ਗਈ ਸੀ। ਉਨ੍ਹਾਂ ਦੇ ਦਿਹਾਂਤ ਦੀ ਖ਼ਬਰ ਨਾਲ ਬਾਲੀਵੁਡ ਹੀ ਨਹੀਂ ਬਲਕਿ ਉਨ੍ਹਾਂ ਦੇ ਲੱਖਾਂ ਪ੍ਰਸ਼ੰਸਕਾਂ ਦੇ ਦਿਲ ਸਦਮੇ 'ਚ ਚਲੇ ਗਏ। ਬਹੁਤ ਸਮੇਂ ਤਕ ਤਾਂ ਉਨ੍ਹਾਂ ਦੀ ਮੌਤ ਦਾ ਕਿਸੇ ਨੂੰ ਯਕੀਨ ਹੀ ਨਾ ਹੋਇਆ। ਕਿ ਉਨ੍ਹਾਂ ਦੀ ਚਹੇਤੀ ਅਦਾਕਾਰਾ ਸ਼੍ਰੀ ਦੇਵੀ ਹੁਣ ਉਨ੍ਹਾਂ ਵਿਚਕਾਰ ਨਹੀਂ ਰਹੀ ।Dhadak ਸ਼੍ਰੀ ਦੇਵੀ ਦੇ ਪਰਿਵਾਰ ਸਮੇਤ ਉਨ੍ਹਾਂ ਦੇ ਦੋਸਤਾਂ ਨੂੰ ਵੀ ਇਸ ਦਾ ਬਹੁਤ ਗਮ ਹੈ ਜੋ ਕਿ ਅੱਜ ਵੀ ਕੀਤੇ ਨਾ ਕੀਤੇ ਝਲਕ ਆਉਂਦਾ ਹੈ। ਹੁਣ ਸਾਰਿਆਂ ਸ਼੍ਰੀ ਦੇਵੀ ਦੀ ਵੱਡੀ ਬੇਟੀ ਜਾਹਨਵੀ ਕਪੂਰ 'ਤੇ ਟੀਕੀਆ ਹਨ, ਅਤੇ ਸ਼੍ਰੀ ਸਭ ਨੂੰ ਉਮੀਦ ਹੈ ਕਿ ਜਾਹਨਵੀ ਅਪਣੇ ਆਪ ਨੂੰ ਸਾਬਤ ਕਰ ਦੇਵੇਗੀ। ਦਸ ਦਈਏ ਕਿ ਜਾਹਨਵੀ ਦੀ ਫਿਲਮ ਧੜਕ ਜੁਲਾਈ 'ਚ ਆਉਣ ਵਾਲੀ ਹੈ।