
ਸੰਜੇ ਦੱਤ ਦੀ ਜ਼ਿੰਦਗੀ 'ਤੇ ਬਣੀ ਫਿਲਮ ਸੰਜੂ 29 ਜੂਨ ਨੂੰ ਰਿਲੀਜ਼ ਹੋਵੇਗੀ।
ਸੰਜੇ ਦੱਤ ਦੀ ਜ਼ਿੰਦਗੀ 'ਤੇ ਬਣੀ ਫਿਲਮ ਸੰਜੂ 29 ਜੂਨ ਨੂੰ ਰਿਲੀਜ਼ ਹੋਵੇਗੀ। ਜਿਵੇਂ ਜਿਵੇਂ ਫਿਲਮ ਦੀ ਰਿਲੀਜ਼ ਤਰੀਕ ਨੇੜੇ ਆ ਰਹੀ ਹੈ ਲੋਕਾਂ ਵਿਚ ਅਦਾਕਾਰ ਦੀ ਜ਼ਿੰਦਗੀ ਦੇ ਲੰਘੇ ਪਲਾਂ ਨੂੰ ਜਾਣਨ ਲਈ ਬੇਸਬਰੀ ਵੱਧਦੀ ਜਾ ਰਹੀ ਹੈ। ਫਾਦਰਸ ਡੇ ਦੇ ਮੌਕੇ ਉਤੇ ਸੰਜੇ ਦੱਤ ਨੇ ਇਕ ਇੰਟਰਵਿਊ ਵਿਚ ਦੱਸਿਆ ਕਿ ਉਨ੍ਹਾਂ ਦੇ ਆਪਣੇ ਪਿਤਾ ਸੁਨੀਲ ਦੱਤ ਨਾਲ ਰਿਸ਼ਤੇ ਕਦੇ ਚੰਗੇ ਨਹੀਂ ਰਹੇ।
sanjay dutt with his father
ਐਤਵਾਰ ਨੂੰ ਫਾਦਰਸ ਡੇ ਦੇ ਮੌਕੇ 'ਤੇ ਪਿਤਾ ਨੂੰ ਯਾਦ ਕਰਦੇ ਹੋਏ ਉਨ੍ਹਾਂ ਨੇ ਕਿਹਾ, ਅੱਜ ਮੈਂ ਜੋ ਕੁੱਝ ਵੀ ਹਾਂ, ਆਪਣੇ ਪਿਤਾ ਦੇ ਕਾਰਨ ਹਾਂ। ਉਹ ਮੇਰੀ ਪ੍ਰੇਰਨਾ ਹਨ ਅਤੇ ਮੈਨੂੰ ਹਰ ਰੋਜ਼ ਉਨ੍ਹਾਂ ਦੀ ਯਾਦ ਆਉਂਦੀ ਹੈ। ਉਨ੍ਹਾਂ ਦੇ ਨਾਲ ਮੇਰੇ ਰਿਸ਼ਤੇ ਹਮੇਸ਼ਾ ਤੋਂ ਹੀ ਚੰਗੇ ਨਹੀਂ ਰਹੇ ਪਰ ਉਹ ਹਮੇਸ਼ਾ ਮੇਰੇ ਨਾਲ ਖੜੇ ਰਹੇ। ਕਾਸ਼, ਉਹ ਮੈਨੂੰ ਆਜ਼ਾਦ ਦੇਖਣ ਲਈ ਅਤੇ ਮੇਰੇ ਸੋਹਣੇ ਜਿਹੇ ਪਰਵਾਰ ਨੂੰ ਦੇਖਣ ਲਈ ਇਥੇ ਹੁੰਦੇ ਤਾਂ ਉਨ੍ਹਾਂ ਨੂੰ ਮੇਰੇ ਉਤੇ ਜ਼ਰੂਰ ਮਾਣ ਹੁੰਦਾ।
sanjay dutt with his father
ਭਾਵੁਕ ਕਰ ਦੇਵੇਗਾ ਸੰਜੂ ਦਾ ਨਵਾਂ ਪੋਸਟਰ, ਪਿਤਾ ਨਾਲ ਦਿਖੀ ਬੋਡਿੰਗ
sanjay dutt with his father
ਆਪਣੇ ਬੱਚਿਆਂ ਬਾਰੇ ਵਿਚ ਬੋਲਦੇ ਹੋਏ ਸੰਜੇ ਨੇ ਕਿਹਾ, ਤਰਿਸ਼ਾਲਾ, ਇਕਰਾ ਅਤੇ ਸ਼ਾਹਰਾਨ ਬਹੁਤ ਚੰਗੇ ਬੱਚੇ ਹਨ ਤੇ ਮੈਨੂੰ ਉਨ੍ਹਾਂ 'ਤੇ ਮਾਣ ਹੈ। ਮੈਂ ਆਪਣੇ ਘਰ ਜਾਣ ਅਤੇ ਉਨ੍ਹਾਂ ਦੇ ਨਾਲ ਸਮਾਂ ਗੁਜ਼ਾਰਣ ਦਾ ਹੋਰ ਇੰਤਜ਼ਾਰ ਨਹੀਂ ਕਰ ਸਕਦਾ। ਦਸ ਦਈਏ ਕਿ ਸੰਜੇ ਦੱਤ ਦਾ ਆਪਣੇ ਪਿਤਾ ਸੁਨੀਲ ਦੱਤ ਨਾਲ ਚੰਗਾ ਰਿਸ਼ਤਾ ਸੀ। ਸੰਜੇ ਦੀ ਪਰਸਨਲ ਅਤੇ ਪ੍ਰੋਫੈਸ਼ਨਲ ਲਾਇਫ ਵਿਚ ਕਈ ਉਤਰਾਅ ਚੜਾਅ , ਪਰ ਉਨ੍ਹਾਂ ਦੇ ਪਿਤਾ ਨੇ ਹਮੇਸ਼ਾ ਉਨ੍ਹਾਂ ਨੂੰ ਸਪੋਰਟ ਕੀਤਾ ਅਤੇ ਹਰ ਮੁਸ਼ਕਲ ਵਿਚ ਉਨ੍ਹਾਂ ਦੇ ਨਾਲ ਮਜਬੂਤੀ ਨਾਲ ਖੜੇ ਰਹੇ।
sanjay dutt with his father
ਫਾਦਰਸ ਡੇ ਦੇ ਮੌਕੇ ਉਤੇ ਰਾਜਕੁਮਾਰ ਹਿਰਾਨੀ ਵਿਚ ਫਿਲਮ ਸੰਜੂ ਦਾ ਇੱਕ ਨਵਾਂ ਪੋਸਟਰ ਰਿਲੀਜ਼ ਕੀਤਾ ਸੀ। ਜਿਸ ਵਿਚ ਪਿਤਾ ਅਤੇ ਪੁੱਤ ਦੀ ਚੰਗੀ ਬੋਡਿੰਗ ਵਿਖਾਈ ਗਈ। ਪਰੇਸ਼ ਰਾਵਲ ਸੰਜੇ ਦੱਤ ਦੇ ਪਿਤਾ ਸੁਨੀਲ ਦੱਤ ਦੀ ਭੂਮਿਕਾ ਵਿਚ ਹਨ। ਇਸ ਵਿੱਚ ਅਨੁਸ਼ਕਾ ਸ਼ਰਮਾ, ਸੋਨਮ ਕਪੂਰ , ਵਿੱਕੀ ਕੌਸ਼ਲ , ਜਿਮ ਸਰਭ, ਮਨੀਸ਼ਾ ਕੋਇਰਾਲਾ, ਦਿਯਾ ਮਿਰਜ਼ਾ , ਬੋਮਨ ਈਰਾਨੀ ਅਤੇ ਮਹੇਸ਼ ਮਾਂਜਰੇਕਰ ਹੋਰ ਅਹਿਮ ਕਿਰਦਾਰ ਨਿਭਾਅ ਰਹੇ ਹਨ।