Bharti Singh : ਕਾਮੇਡੀਅਨ ਭਾਰਤੀ ਸਿੰਘ ਦਾ ਯੂ-ਟਿਊਬ ਚੈਨਲ ਹੋਇਆ ਹੈਕ , ਪ੍ਰੇਸ਼ਾਨ ਹੋ ਕੇ ਲਗਾਈ ਮਦਦ ਦੀ ਗੁਹਾਰ
Published : Jul 18, 2024, 5:47 pm IST
Updated : Jul 18, 2024, 5:51 pm IST
SHARE ARTICLE
Bharti Singh YouTube channel hack
Bharti Singh YouTube channel hack

ਕਿਹਾ- ਹੈਕਰ ਨੇ ਸਾਰੀ ਜਾਣਕਾਰੀ ਬਦਲ ਦਿੱਤੀ

  Bharti Singh : ਕਾਮੇਡੀਅਨ ਭਾਰਤੀ ਸਿੰਘ ਇਸ ਸਮੇਂ ਕਾਫੀ ਪ੍ਰੇਸ਼ਾਨ ਹੈ। ਉਸ ਦਾ ਯੂਟਿਊਬ ਚੈਨਲ ਹੈਕ ਹੋ ਗਿਆ ਹੈ। ਇੰਨਾ ਹੀ ਨਹੀਂ ਹੈਕਰ ਨੇ ਉਸਦੇ  ਯੂਟਿਊਬ ਚੈਨਲ ਦਾ ਨਾਂ ਵੀ ਬਦਲ ਦਿੱਤਾ ਹੈ। ਭਾਰਤੀ ਨੇ ਇਹ ਜਾਣਕਾਰੀ ਆਪਣੇ ਇੰਸਟਾਗ੍ਰਾਮ ਅਕਾਊਂਟ ਰਾਹੀਂ ਦਿੱਤੀ ਹੈ। ਭਾਰਤੀ ਨੇ ਕਿਹਾ ਕਿ ਉਨ੍ਹਾਂ ਨੇ ਇਸ ਸਬੰਧੀ ਯੂਟਿਊਬ ਇੰਡੀਆ ਤੋਂ ਵੀ ਮਦਦ ਮੰਗੀ ਹੈ। ਭਾਰਤੀ ਸਿੰਘ ਸਦਮੇ 'ਚ ਹੈ ਅਤੇ ਪਤੀ ਹਰਸ਼ ਲਿੰਬਾਚੀਆ ਵੀ ਪਰੇਸ਼ਾਨ ਹਨ।

ਤੁਹਾਨੂੰ ਪਤਾ ਹੋਵੇਗਾ ਕਿ ਕਾਮੇਡੀਅਨ ਭਾਰਤੀ ਸਿੰਘ ਅਤੇ ਹਰਸ਼ ਦੇ 2 ਯੂ-ਟਿਊਬ ਚੈਨਲ ਹਨ। ਇੱਕ LOL ਦੇ ਨਾਮ ਨਾਲ ਹੈ, ਜਿਸ 'ਤੇ  5.82 ਮਿਲੀਅਨ ਸਬਸਕ੍ਰਾਈਬਸ ਹਨ। ਦੂਜਾ ਭਾਰਤੀ ਟੀਵੀ ਨੈੱਟਵਰਕ ਦੇ ਨਾਂ 'ਤੇ ਹੈ, ਜਿਸ ਨੂੰ ਹੈਕ ਕਰ ਲਿਆ ਗਿਆ ਹੈ।

ਭਾਰਤੀ ਨੇ ਲਗਾਈ ਮਦਦ ਦੀ ਗੁਹਾਰ , ਲਿਖਿਆ- ਗੰਭੀਰ ਮਾਮਲਾ 

ਭਾਰਤੀ ਸਿੰਘ ਨੇ ਇੰਸਟਾਗ੍ਰਾਮ ਸਟੋਰੀ 'ਤੇ ਲਿਖਿਆ, 'ਅਸੀਂ ਗੰਭੀਰ ਸਮੱਸਿਆ ਦਾ ਸਾਹਮਣਾ ਕਰ ਰਹੇ ਹਾਂ। ਯੂਟਿਊਬ 'ਤੇ ਸਾਡੇ ਪੌਡਕਾਸਟ ਚੈਨਲ @bhartitvnetwork ਨੂੰ ਹੈਕ ਕਰ ਲਿਆ ਗਿਆ ਹੈ। ਸਾਡੇ ਚੈਨਲ ਦਾ ਨਾਮ ਅਤੇ ਵੇਰਵੇ ਬਦਲਣ ਤੋਂ ਪਹਿਲਾਂ ਇਹ ਮੁੱਦਾ ਉਠਾਇਆ ਸੀ। YouTube ਇੰਡੀਆ ਸਾਨੂੰ ਤੁਹਾਡੀ ਤੁਰੰਤ ਮਦਦ ਦੀ ਲੋੜ ਹੈ ਤਾਂ ਜੋ ਅਸੀਂ ਆਪਣੀ ਸਮੱਗਰੀ ਦੀ ਸੁਰੱਖਿਆ ਕਰ ਸਕੀਏ। ਇਸ ਸਮੱਸਿਆ ਨੂੰ ਹੱਲ ਕਰਨ ਵਿੱਚ ਮਦਦ ਕਰੋ।

ਕਈ ਮਸ਼ਹੂਰ ਹਸਤੀਆਂ ਪੌਡਕਾਸਟ ਵਿੱਚ ਨਜ਼ਰ ਆਈਆਂ, ਇੱਕ ਮਹੀਨੇ ਵਿੱਚ ਕਰੋੜਾਂ ਰੁਪਏ ਕਮਾਏ

ਭਾਰਤੀ ਸਿੰਘ ਅਤੇ ਹਰਸ਼ ਲਿੰਬਾਚੀਆ ਨੇ ਆਪਣੇ ਪੋਡਕਾਸਟ ਸ਼ੋਅ ਵਿੱਚ ਕਈ ਮਸ਼ਹੂਰ ਹਸਤੀਆਂ ਨੂੰ ਬੁਲਾਇਆ ਸੀ, ਜਿਸ ਵਿੱਚ ਸੁਨੀਲ ਸ਼ੈਟੀ ਤੋਂ ਲੈ ਕੇ ਓਰੀ, ਸੋਨਮ ਬਾਜਵਾ, ਐਮੀ ਵਿਰਕ ਅਤੇ ਨਵਾਜ਼ੂਦੀਨ ਸਿੱਦੀਕੀ ਦਾ ਨਾਮ ਸ਼ਾਮਲ ਹੈ। ਖਬਰਾਂ ਮੁਤਾਬਕ ਭਾਰਤੀ ਅਤੇ ਹਰਸ਼ ਲਿੰਬਾਚੀਆ ਆਪਣੇ ਯੂਟਿਊਬ ਚੈਨਲ ਤੋਂ ਹਰ ਮਹੀਨੇ ਕਰੋੜਾਂ ਰੁਪਏ ਕਮਾ ਰਹੇ ਸਨ।

ਰਿਐਲਿਟੀ ਅਤੇ ਕਾਮੇਡੀ ਸ਼ੋਅ ਤੋਂ ਕਮਾਈ

ਇਸ ਤੋਂ ਇਲਾਵਾ ਭਾਰਤੀ ਕਾਮੇਡੀ ਅਤੇ ਰਿਐਲਿਟੀ ਸ਼ੋਅ ਵੀ ਕਰਦੀ ਹੈ, ਜਿਸ ਨੂੰ ਹੋਸਟ ਕਰਨ ਲਈ ਉਸ ਨੂੰ ਲੱਖਾਂ ਰੁਪਏ ਦੀ ਫੀਸ ਮਿਲਦੀ ਹੈ। ਭਾਰਤੀ ਇਸ ਸਮੇਂ Laughter Chefs Unlimited Entertainment ਹੋਸਟ ਕਰ ਰਹੀ ਹੈ।

 

SHARE ARTICLE

ਏਜੰਸੀ

Advertisement

Jaswinder Bhalla Mother Death News: ਮਰਹੂਮ ਜਸਵਿੰਦਰ ਭੱਲਾ ਦੇ ਪਰਿਵਾਰ 'ਤੇ ਟੁੱਟਿਆ ਦੁੱਖਾਂ ਦਾ ਪਹਾੜ

28 Jan 2026 3:20 PM

ਗੈਂਗਸਟਰ ਗੋਲਡੀ ਬਰਾੜ ਦੇ ਮਾਤਾ-ਪਿਤਾ ਨੂੰ ਕੀਤਾ ਗਿਆ ਗ੍ਰਿਫ਼ਤਾਰ

27 Jan 2026 10:38 AM

ਨਾਭਾ 'ਚ ਹੈੱਡ ਕਾਂਸਟੇਬਲ ਦਾ ਹੋਇਆ ਅੰਤਮ ਸਸਕਾਰ

27 Jan 2026 10:24 AM

ਹਰਜੀਤ ਸਿੰਘ ਰਸੂਲਪੁਰ ਦਾ ਬਾਬਾ ਬਲਬੀਰ ਸਿੰਘ 96 ਕਰੋੜੀ ਖ਼ਿਲਾਫ਼ ਵੱਡਾ ਬਿਆਨ

25 Jan 2026 2:09 PM

Deadly Chinese Dor Kite String: ਹਾਏ ਮੇਰਾ ਤਰਨਜੋਤ,China Dor ਨੇ ਰੋਲ ਦਿੱਤਾ ਮਾਂ ਦਾ ਇਕਲੌਤਾ ਪੁੱਤ

25 Jan 2026 2:08 PM
Advertisement