
ਪਲਕ ਤਿਵਾਰੀ ਦੇ ਇਸ ਅੰਦਾਜ਼ ਨੂੰ ਦੇਖ ਕੇ ਫ਼ੈਨਜ ਵੀ ਦੀਵਾਨੇ ਹੋ ਰਹੇ ਹਨ
Palak Tiwari : ਪਲਕ ਤਿਵਾਰੀ ਬਿਲਕੁੱਲ ਆਪਣੀ ਮਾਂ ਦੇ ਨਕਸ਼ੇ-ਕਦਮਾਂ 'ਤੇ ਚੱਲ ਰਹੀ ਹੈ। ਹਾਲ ਹੀ ਵਿੱਚ ਪਲਕ ਤਿਵਾਰੀ ਨੇ ਇੱਕ ਕਾਰਸੈਟ ਟੌਪ ਪਹਿਨ ਕੇ ਆਪਣੀ ਕਰਵੀ ਫਿਗਰ ਨੂੰ ਫਲਾਂਟ ਕੀਤਾ। ਜਿਸ ਤੋਂ ਬਾਅਦ ਇਹ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਿਹਾ ਹੈ।
ਪਲਕ ਤਿਵਾਰੀ ਦੇ ਇਸ ਅੰਦਾਜ਼ ਨੂੰ ਦੇਖ ਕੇ ਫ਼ੈਨਜ ਵੀ ਦੀਵਾਨੇ ਹੋ ਰਹੇ ਹਨ। ਹਾਲ ਹੀ ਵਿੱਚ ਪਲਕ ਤਿਵਾਰੀ ਮੁੰਬਈ ਵਿੱਚ ਇੱਕ ਰੈਸਟੋਰੈਂਟ ਲਾਂਚ ਈਵੈਂਟ ਵਿੱਚ ਸ਼ਾਮਲ ਹੋਈ। ਜਿੱਥੇ ਉਸਨੇ ਗੋਲਡਨ ਕਾਰਸੈਟ ਟਾਪ ਅਤੇ ਡੈਨਿਮ ਜੀਨਸ ਪਹਿਨੀ ਸੀ ਅਤੇ ਲੁੱਕ ਨੂੰ ਪੂਰਾ ਕਰਨ ਲਈ ਹਾਈ ਹੀਲ ਵੀ ਕੈਰੀ ਕੀਤੀ ਸੀ।
ਮਾਂ ਸ਼ਵੇਤਾ ਤਿਵਾਰੀ ਹੀ ਬੇਹਤਰ ਹੈ
ਇਸ ਦੌਰਾਨ ਪਲਕ ਤਿਵਾਰੀ ਨੇ ਪਾਪਰਾਜ਼ੀ ਦਾ ਜਨਮ ਦਿਨ ਵੀ ਮਨਾਇਆ। ਕੇਕ ਕੱਟਣ ਤੋਂ ਬਾਅਦ ਪੈਪਸ ਨੇ ਅਭਿਨੇਤਰੀ ਨੂੰ ਆਪਣੇ ਹੱਥਾਂ ਨਾਲ ਕੇਕ ਖੁਆਇਆ ਪਰ ਅਭਿਨੇਤਰੀ ਨੇ ਕੇਕ ਮੂੰਹ 'ਚ ਰੱਖਿਆ ਅਤੇ ਅੱਧਾ ਹੱਥ 'ਚ ਰੱਖਿਆ, ਜਿਸ ਤੋਂ ਬਾਅਦ ਯੂਜ਼ਰਸ ਨੇ ਟਿੱਪਣੀ ਕੀਤੀ ਕਿ ਉਸ ਨੇ ਅੱਗੇ ਜਾ ਕੇ ਕੇਕ ਜ਼ਰੂਰ ਸੁੱਟਿਆ ਹੋਵੇਗਾ।
ਪਲਕ ਤਿਵਾਰੀ ਦੇ ਇਸ ਅੰਦਾਜ਼ ਨੂੰ ਦੇਖ ਕੇ ਇਕ ਨੇ ਲਿਖਿਆ ਕਿ ਮਾਂ ਸ਼ਵੇਤਾ ਤਿਵਾਰੀ ਹੀ ਬਿਹਤਰ ਹੈ। ਇਸ ਦੇ ਨਾਲ ਹੀ ਕਈਆਂ ਨੇ ਪਲਕ ਨੂੰ ਖੂਬਸੂਰਤ ਕੁੜੀ ਦੱਸਿਆ। ਜਦਕਿ ਇੱਕ ਨੇ ਲਿਖਿਆ- ਤੁਸੀਂ ਸ਼ਵੇਤਾ ਤਿਵਾਰੀ ਦੇ ਸਾਹਮਣੇ ਕੁਝ ਵੀ ਨਹੀਂ ਹੋ। ਇਕ ਹੋਰ ਨੇ ਲਿਖਿਆ- ਇਸ ਤੋਂ ਹੌਟ ਤਾਂ ਇਸ ਮਾਂ ਲੱਗਦੀ ਹੈ।
ਇਸ ਫਿਲਮ 'ਚ ਆਈ ਸੀ ਨਜ਼ਰ
ਪਲਕ ਤਿਵਾਰੀ ਨੇ ਆਪਣੇ ਬਾਲੀਵੁੱਡ ਕਰੀਅਰ ਦੀ ਸ਼ੁਰੂਆਤ ਸਲਮਾਨ ਖਾਨ ਦੀ ਫਿਲਮ 'ਕਿਸੀ ਕਾ ਭਾਈ ,ਕਿਸ ਕੀ ਜਾਨ' ਨਾਲ ਕੀਤੀ ਸੀ। ਇਸ ਫਿਲਮ ਤੋਂ ਬਾਅਦ ਪਲਕ ਤਿਵਾਰੀ ਲਾਈਮਲਾਈਟ 'ਚ ਆਈ ਸੀ। ਇਹੀ ਅਦਾਕਾਰਾ ਹਾਰਡੀ ਸੰਧੂ ਦੇ ਗੀਤ ‘ਬਿਜਲੀ ਬਿਜਲੀ’ ਵਿੱਚ ਵੀ ਨਜ਼ਰ ਆਈ ਸੀ।