ਕ੍ਰਿਕਟਰ ਨਾਲ ਵਿਆਹ ਕਰਵਾਉਣ ਤੋਂ ਬਾਅਦ ਬਾਲੀਵੁਡ ਦੀਆਂ ਇਹਨਾਂ ਅਭਿਨੇਤਰੀਆਂ ਨੇ ਛੱਡੀ ਐਕਟਿੰਗ
Published : Sep 18, 2021, 12:14 pm IST
Updated : Sep 18, 2021, 12:15 pm IST
SHARE ARTICLE
FILE PHOTO
FILE PHOTO

ਅਭਿਨੇਤਰੀਆਂ ਨੇ ਐਕਟਿੰਗ ਛੱਡ ਘਰ ਬਣਾਉਣ ਵੱਲ ਦਿੱਤਾ ਧਿਆਨ

 

 ਨਵੀਂ ਦਿੱਲੀ: ਕ੍ਰਿਕਟਰਾਂ ਅਤੇ ਬਾਲੀਵੁੱਡ ਦੇ ਵਿੱਚ ਰਿਸ਼ਤਾ ਲੰਮੇ ਸਮੇਂ ਤੋਂ ਰਿਹਾ ਹੈ। ਬਹੁਤ ਸਾਰੇ ਖਿਡਾਰੀ ਬਾਲੀਵੁੱਡ ਅਭਿਨੇਤਰੀਆਂ ਨਾਲ ਆਪਣੇ ਅਫੇਅਰ ਨੂੰ ਲੈ ਕੇ ਚਰਚਾ ਵਿੱਚ ਰਹੇ ਹਨ। ਕਈਆਂ ਦੇ ਵਿਆਹ ਵੀ ਹੋ (After marrying a cricketer, these Bollywood actresses quit acting) ਚੁੱਕੇ ਹਨ। ਇਸ ਵਿੱਚ ਸਭ ਤੋਂ ਮਸ਼ਹੂਰ ਜੋੜੀ ਅਨੁਸ਼ਕਾ ਸ਼ਰਮਾ ਅਤੇ ਵਿਰਾਟ ਕੋਹਲੀ ਹੈ।

 

 ਇਹ ਵੀ ਪੜ੍ਹੋ:   ਉੱਤਰ ਪ੍ਰਦੇਸ਼ 'ਚ ਮਹਿਲਾ ਯਾਤਰੀਆਂ ਨਾਲ ਭਰੀ ਬੱਸ ਪਲਟੀ, 1 ਦੀ ਮੌਤ  

Virat Kohli With Anushka SharmaVirat Kohli With Anushka Sharma

 

ਹਾਲਾਂਕਿ, ਅਨੁਸ਼ਕਾ ਸ਼ਰਮਾ ਫਿਲਮੀ ਦੁਨੀਆ ਵਿੱਚ ਅਜੇ ਵੀ ਬਹੁਤ ਸਰਗਰਮ ਹੈ। ਉਸਦਾ ਇੱਕ ਪ੍ਰੋਡਕਸ਼ਨ ਹਾਊਸ ਵੀ ਹੈ, ਪਰ ਕੁਝ ਅਜਿਹੀਆਂ ਅਭਿਨੇਤਰੀਆਂ ਵੀ ਹਨ ਜਿਨ੍ਹਾਂ ਨੇ ਵਿਆਹ ਤੋਂ ਬਾਅਦ ਅਦਾਕਾਰੀ ਦਾ ਖੇਤਰ ਛੱਡ ਦਿੱਤਾ ਹੈ ਅਤੇ ਘਰ ਵੱਲ ਧਿਆਨ (After marrying a cricketer, these Bollywood actresses quit acting)  ਦਿੱਤਾ ਹੈ। 

 

Anushka Sharma, Virat Kohli Anushka Sharma, Virat Kohli

 

ਨਤਾਸ਼ਾ ਸਟੈਨਕੋਵਿਕ (Nataša Stanković)  ਟੀਮ ਇੰਡੀਆ ਦੇ ਸਟਾਰ ਆਲਰਾਊਂਡਰ ਹਾਰਦਿਕ ਪਾਂਡਯਾ ( Hardik pandya) ਨਾਲ ਰਿਸ਼ਤੇ ਵਿੱਚ ਹੈ। ਨਤਾਸ਼ਾ ਨੇ ਬਹੁਤ ਸਾਰੇ ਹਿੱਟ ਗੀਤਾਂ ਵਿੱਚ ਡਾਂਸ ਕੀਤਾ ਹੈ ਅਤੇ ਉਸਨੇ 2014 ਦੀ ਫਿਲਮ 'ਸੱਤਿਆਗ੍ਰਹਿ' ਨਾਲ ਬਾਲੀਵੁੱਡ ਵਿੱਚ ਸ਼ੁਰੂਆਤ (After marrying a cricketer, these Bollywood actresses quit acting)  ਕੀਤੀ ਸੀ। ਉਸਨੇ ਵੈਬ ਸੀਰੀਜ਼ ਵਿੱਚ ਕੰਮ ਕੀਤਾ ਹੈ। ਨਤਾਸ਼ਾ ਨੇ ਪਾਂਡਯਾ ਦੇ ਨਾਲ ਮੰਗਣੀ ਦੇ ਬਾਅਦ ਕਿਸੇ ਵੀ ਫਿਲਮ ਵਿੱਚ ਕੰਮ ਨਹੀਂ ਕੀਤਾ।

 

Hardik pandya and Hardik pandya and Nataša Stanković

 

ਬਾਲੀਵੁੱਡ ਅਦਾਕਾਰਾ ਹੇਜ਼ਲ ਕੀਚ ਦਾ ਨਾਂ ਵੀ ਇਸ ਵਿੱਚ ਸ਼ਾਮਲ ਹੈ। ਹੇਜ਼ਲ ਕੀਚ (Hazel Keech)  ਅਤੇ ਯੁਵਰਾਜ ਸਿੰਘ (Yuvraj singh)  ਦਾ ਵਿਆਹ 2016 ਵਿੱਚ ਹੋਇਆ ਸੀ ਅਤੇ ਕੀਚ (Hazel Keech )ਨੇ ਆਖਰੀ ਵਾਰ 2016 ਵਿੱਚ ਆਈ ਫਿਲਮ 'ਬਾਂਕੇ ਕੀ ਕ੍ਰੇਜ਼ੀ ਬਾਰਾਤ' ਵਿੱਚ ਆਈਟਮ ਨੰਬਰ ਕੀਤਾ ਸੀ। ਇਸ ਤੋਂ ਪਹਿਲਾਂ ਉਹ 2013 ਵਿੱਚ 'ਬਿੱਗ ਬੌਸ' ਦਾ ਹਿੱਸਾ ਵੀ ਰਹਿ ਚੁੱਕੀ ਸੀ। ਵਿਆਹ ਤੋਂ ਬਾਅਦ (After marrying a cricketer, these Bollywood actresses quit acting)  ਹੇਜ਼ਲ (Hazel Keech ) ਨੇ ਫਿਰ ਕਦੇ ਫਿਲਮ ਜਗਤ ਵਿੱਚ ਕਦਮ ਨਹੀਂ ਰੱਖਿਆ। ਹੇਜ਼ਲ (Hazel Keech ) ਨੇ ਸਲਮਾਨ ਖਾਨ ਨਾਲ 2011 ਦੀ ਹਿੱਟ ਫਿਲਮ 'ਬਾਡੀਗਾਰਡ' ਵਿੱਚ ਵੀ ਕੰਮ ਕੀਤਾ ਸੀ।

 ਇਹ ਵੀ ਪੜ੍ਹੋ:  ਸ੍ਰੀ ਗੁਰੂ ਰਾਮਦਾਸ ਜੀ ਦੇ ਗੁਰਗੱਦੀ ਦਿਵਸ ਮੌਕੇ ਸੰਗਤਾਂ ਦਰਬਾਰ ਸਾਹਿਬ ਹੋਈਆਂ ਨਤਮਸਤਕ

Hazel Keech andHazel Keech and Yuvraj singh

 

ਭਾਰਤੀ ਕ੍ਰਿਕਟ ਟੀਮ ਦੇ ਸਾਬਕਾ ਕਪਤਾਨ ਮੁਹੰਮਦ ਅਜ਼ਹਰੂਦੀਨ (Mohammad Azharuddin)  ਨੇ ਸਾਲ 1996 ਵਿੱਚ ਆਪਣੀ ਪਹਿਲੀ ਪਤਨੀ ਨੂੰ ਤਲਾਕ ਦੇ ਦਿੱਤਾ ਅਤੇ ਬਾਲੀਵੁੱਡ ਅਦਾਕਾਰਾ ਸੰਗੀਤਾ ਬਿਜਲਾਨੀ  (Sangeeta Bijlani) ਨਾਲ ਵਿਆਹ ਕਰ ਲਿਆ। ਲੰਮੇ ਅਫੇਅਰ ਤੋਂ ਬਾਅਦ ਦੋਵਾਂ ਨੇ ਵਿਆਹ ਕਰਨ ਦਾ ਫੈਸਲਾ ਕੀਤਾ। ਸੰਗੀਤਾ ਨੇ ਆਖਰੀ ਵਾਰ ਮਿਥੁਨ ਚੱਕਰਵਰਤੀ ਨਾਲ ਫਿਲਮ 'ਨਿਰਭੈ' ਵਿੱਚ ਕੰਮ ਕੀਤਾ ਸੀ। ਇਸ ਤੋਂ ਬਾਅਦ ਉਸ ਨੂੰ ਦੁਬਾਰਾ ਕਦੇ ਪਰਦੇ 'ਤੇ ਨਹੀਂ ਦੇਖਿਆ ਗਿਆ। ਬਾਅਦ ਵਿੱਚ ਦੋਵਾਂ ਨੇ 2010 ਵਿੱਚ ਤਲਾਕ ਲੈ ਲਿਆ।

 

Mohammad Azharuddin andMohammad Azharuddin and Sangeeta Bijlani

 

ਗੀਤਾ ਬਸਰਾ (Geeta Basra)   ਉਨ੍ਹਾਂ ਅਭਿਨੇਤਰੀਆਂ ਵਿੱਚੋਂ ਇੱਕ ਹੈ ਜਿਨ੍ਹਾਂ ਨੇ ਵਿਆਹ ਤੋਂ ਬਾਅਦ ਆਪਣੇ ਐਕਟਿੰਗ ਕਰੀਅਰ ਨੂੰ ਅਲਵਿਦਾ ਕਹਿ ਦਿੱਤਾ। ਗੀਤਾ ਬਸਰਾ (Geeta Basra)  ਅਤੇ ਹਰਭਜਨ (Harbhajan Singh) ਨੇ ਅੱਠ ਸਾਲਾਂ ਤੱਕ ਰਿਸ਼ਤੇ ਵਿੱਚ ਰਹਿਣ ਤੋਂ ਬਾਅਦ 2015 ਵਿੱਚ ਵਿਆਹ ਕਰਵਾ ਲਿਆ ਸੀ। ਗੀਤਾ (Geeta Basra)  ਨੇ ਆਖਰੀ ਵਾਰ 2016 ਵਿੱਚ ਪੰਜਾਬੀ ਫਿਲਮ ‘ਲੌਕ’ ਵਿੱਚ ਕੰਮ ਕੀਤਾ ਸੀ।

Harbhajan Singh andHarbhajan Singh and Geeta Basra

 

 ਹੋਰ ਵੀ ਪੜ੍ਹੋ: ਦਰਦਨਾਕ: ਪਰਿਵਾਰ ਦੇ ਚਾਰ ਜੀਆਂ ਨੇ ਲਿਆ ਫਾਹਾ, ਨੌਂ ਮਹੀਨਿਆਂ ਦੇ ਮਾਸੂਮ ਨੇ ਭੁੱਖ ਨਾਲ ਤੋੜਿਆ ਦਮ

 

Location: India, Delhi, New Delhi

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਜਿਗਰੀ ਯਾਰ ਰਾਜਵੀਰ ਜਵੰਦਾ ਦੀ ਅੰਤਮ ਅਰਦਾਸ 'ਚ ਰੋ ਪਿਆ ਰੇਸ਼ਮ ਅਨਮੋਲ

18 Oct 2025 3:17 PM

Haryana: Pharma company owner gifts Brand New Cars to Employees on Diwali | Panchkula Diwali

17 Oct 2025 3:21 PM

Rajvir Jawanda daughter very emotional & touching speech on antim ardaas of Rajvir Jawanda

17 Oct 2025 3:17 PM

2 ਭੈਣਾਂ ਨੂੰ ਕੁਚਲਿਆ Thar ਨੇ, ਇਕ ਦੀ ਹੋਈ ਮੌਤ | Chd Thar News

16 Oct 2025 3:10 PM

DIG ਰੋਪੜ ਰੇਂਜ ਹਰਚਰਨ ਸਿੰਘ ਭੁੱਲਰ ਗ੍ਰਿਫ਼ਤਾਰ, CBI ਨੇ ਕੱਸਿਆ ਸ਼ਿਕੰਜਾ, DIG 'ਤੇ ਲੱਗੇ ਰਿਸ਼ਵਤ ਲੈਣ ਦੇ ਇਲਜ਼ਾਮ...

16 Oct 2025 3:09 PM
Advertisement