
ਦੋਵੇਂ ਭੈਣਾਂ ਨੂੰ ਬਾਂਦਰਾ ਪੁਲਿਸ ਸਾਹਮਣੇ ਆਪਣੇ ਬਿਆਨ ਦਰਜ ਕਰਵਾਉਣੇ
ਨਵੀਂ ਦਿੱਲੀ: ਮੁੰਬਈ ਪੁਲਿਸ ਨੇ ਹੁਣ ਕੰਗਨਾ ਰਨੌਤ ਅਤੇ ਉਸਦੀ ਭੈਣ ਰੰਗੋਲੀ ਨੂੰ ਨਵਾਂ ਸੰਮਨ ਜਾਰੀ ਕੀਤਾ ਹੈ। ਕੰਗਨਾ ਨੂੰ ਬਿਆਨ ਦੇਣ ਲਈ 23 ਨਵੰਬਰ ਅਤੇ ਰੰਗੋਲੀ ਨੂੰ 24 ਨਵੰਬਰ ਨੂੰ ਆਉਣ ਲਈ ਕਿਹਾ ਗਿਆ ਹੈ।
kangana ranaut
ਮੁੰਬਈ ਪੁਲਿਸ ਨੇ ਕੰਗਨਾ ਰਨੌਤ ਅਤੇ ਰੰਗੋਲੀ ਨੂੰ ਤੀਜੀ ਵਾਰ ਨੋਟਿਸ ਜਾਰੀ ਕੀਤਾ ਹੈ। ਦੋਵੇਂ ਭੈਣਾਂ ਨੂੰ ਬਾਂਦਰਾ ਪੁਲਿਸ ਸਾਹਮਣੇ ਆਪਣੇ ਬਿਆਨ ਦਰਜ ਕਰਵਾਉਣੇ ਹਨ।
kangana ranaut
ਬਾਂਦਰਾ ਦੀ ਅਦਾਲਤ ਨੇ ਕਾਸਟਿੰਗ ਡਾਇਰੈਕਟਰ ਸਾਹਿਲ ਅਸ਼ਰਫ ਸਯਦ ਦੀ ਸ਼ਿਕਾਇਤ ਤੋਂ ਬਾਅਦ ਕੰਗਨਾ ਅਤੇ ਉਸਦੀ ਭੈਣ ਦੇ ਖ਼ਿਲਾਫ਼ ਐਫਆਈਆਰ ਦਰਜ ਕਰਨ ਦਾ ਆਦੇਸ਼ ਦਿੱਤੇ ਗਏ ਸਨ।
Kangana Ranaut
ਇਹ ਸ਼ਿਕਾਇਤ ਆਈਪੀਸੀ ਦੀ ਧਾਰਾ 295 (ਏ) 153 (ਏ) ਅਤੇ 124 (ਏ) ਦੇ ਤਹਿਤ ਦਰਜ ਕੀਤੀ ਗਈ ਸੀ। ਐਫਆਈਆਰ ਦੇ ਅਨੁਸਾਰ, ਕੰਗਨਾ ਰਣੌਤ ਅਤੇ ਉਸਦੀ ਭੈਣ ਰੰਗੋਲੀ ਚੰਦੇਲ ਨੇ ਆਪਣੇ ਟਵੀਟਾਂ ਰਾਹੀਂ ਧਾਰਮਿਕ ਸਦਭਾਵਨਾ ਨੂੰ ਵਿਗਾੜਨ ਦੀ ਕੋਸ਼ਿਸ਼ ਕੀਤੀ ਹੈ। ਉਹਨਾਂ 'ਤੇ ਦੋਸ਼ ਹੈ ਕਿ ਕੰਗਨਾ ਨੇ ਬਾਲੀਵੁੱਡ ਦੇ ਹਿੰਦੂ ਅਤੇ ਮੁਸਲਿਮ ਕਲਾਕਾਰਾਂ ਵਿਚ ਪਾੜਾ ਪੈਦਾ ਕਰ ਦਿੱਤਾ ਹੈ।