16 ਸਾਲ ਦੀ ਅਦਾਕਾਰਾ ਤੋਂ ਲਵ ਸੀਨ ਕਰਵਾਉਣ 'ਤੇ ਭੜਕੀ ਮਾਂ
Published : Mar 13, 2018, 11:47 am IST
Updated : Mar 19, 2018, 7:01 pm IST
SHARE ARTICLE
Jannat Zubair Rahmani
Jannat Zubair Rahmani

ਟੀ.ਵੀ. ਦੀ ਦੁਨੀਆਂ 'ਚ ਅਜਕਲ ਸੀਰੀਅਲ 'ਤੂੰ ਆਸ਼ਿਕੀ' ਦੇ 'ਪੰਕਤੀ' ਤੇ 'ਅਹਾਨ' ਦੀ ਲਵ ਸਟੋਰੀ ਨੂੰ ਦਰਸ਼ਕਾਂ ਵਲੋਂ ਖ਼ੂਬ ਪਸੰਦ ਕੀਤਾ ਜਾ ਰਿਹਾ ਹੈ

ਟੀ.ਵੀ. ਦੀ ਦੁਨੀਆਂ 'ਚ ਅਜਕਲ ਸੀਰੀਅਲ 'ਤੂੰ ਆਸ਼ਿਕੀ' ਦੇ 'ਪੰਕਤੀ' ਤੇ 'ਅਹਾਨ' ਦੀ ਲਵ ਸਟੋਰੀ ਨੂੰ ਦਰਸ਼ਕਾਂ ਵਲੋਂ ਖ਼ੂਬ ਪਸੰਦ ਕੀਤਾ ਜਾ ਰਿਹਾ ਹੈ। ਬਹੁਤ ਘੱਟ ਸਮੇਂ 'ਚ ਟੀਵੀ ਦੀ ਇਸ ਜੋੜੀ ਨੇ ਕਾਫ਼ੀ ਲੋਕਪ੍ਰਿਯਤਾ ਹਾਸਲ ਕਰ ਲਈ ਹੈ। ਤੁਹਾਨੂੰ ਦਸ ਦੇਈਏ ਕਿ ਪੰਕਤੀ ਦੇ ਕਿਰਦਾਰ 'ਚ ਜੰਨਤ ਜੁਬੇਰ ਰਹਿਮਾਨੀ ਤੇ ਅਹਾਨ ਦੇ ਕਿਰਦਾਰ ਵਿਚ ਰਿਥਵਿਕ ਅਰੋੜਾ ਨਜ਼ਰ ਆ ਰਹੇ ਹਨ ਪਰ ਹਾਲ ਹੀ ਦੇ ਵਿਚ ਖ਼ਬਰ ਸਾਹਮਣੇ ਆਈ ਹੈ ਕਿ ਇਹ ਸ਼ੋਅ ਵਿਵਾਦਾਂ ਵਿਚ ਆ ਗਿਆ ਹੈ। 

ਦਰਅਸਲ ਇਸ ਸ਼ੋਅ ਦੇ ਵਿਚ ਪੰਕਤੀ ਅਤੇ ਰਿਥਵਿਕ ਦੇ ਰੋਮਾਂਟਿਕ ਸੀਨ ਫ਼ਿਲਮਾਏ ਜਾਣ ਤੋਂ ਅਦਾਕਾਰਾ ਪੰਕਤੀ ਯਾਨੀ ਕਿ ਜੰਨਤ ਦੀ ਮਾਂ ਰੋਮਾਂਟਿਕ ਸੀਨਜ਼ ਤੋਂ ਬੇਹੱਦ ਨਾਰਾਜ਼ ਹੈ। ਇਕ ਸੀਨ 'ਚ ਰਿਥਵਿਕ ਨੇ ਜੰਨਤ ਨੂੰ ਕਿਸ ਕਰਨਾ ਸੀ। ਸੂਤਰਾਂ ਮੁਤਾਬਕ ਅਹਾਨ ਤੇ ਪੰਕਤੀ ਵਿਚਕਾਰ ਇਕ ਕਿਸਿੰਗ ਸੀਨ ਦੀ ਯੋਜਨਾ ਬਣਾਈ ਗਈ ਸੀ ਪਰ ਪੰਕਤੀ ਦੀ ਮਾਂ ਨੂੰ ਇਹ ਪਸੰਦ ਨਹੀਂ ਆਇਆ ਤੇ ਉਨ੍ਹਾਂ ਨੇ ਨਿਰਮਾਤਾ ਸਾਹਮਣੇ ਇਸ ਸੀਨ 'ਤੇ ਇਤਰਾਜ਼ ਪ੍ਰਗਟਾਇਆ। ਜਿਸ ਨੂੰ ਲੈ ਕੇ ਜੰਨਤ ਦੀ ਮਾਂ ਅਤੇ ਨਿਰਮਾਤਾਵਾਂ ਵਿਚਕਾਰ ਤਿਖੀ ਬਹਿਸ ਵੀ ਹੋ ਗਈ।

ਜੰਨਤ ਦੀ ਮਾਂ ਦਾ ਕਹਿਣਾ ਹੈ ਕਿ ਜੰਨਤ ਮਹਿਜ਼ 16 ਸਾਲ ਦੀ ਹੈ ਅਤੇ ਉਸ ਤੋਂ ਅਜਿਹੇ ਸੀਨ ਕਰਵਾਉਣਾ ਠੀਕ ਨਹੀਂ ਹੈ । ਮੈਂ ਨਹੀਂ ਚਾਹੁੰਦੀ ਕਿ ਇੰਨੀ ਘੱਟ ਉਮਰ 'ਚ ਉਹ ਅਜਿਹੇ ਸੀਨ ਕਰੇ। ਖ਼ਬਰਾਂ ਤਾਂ ਇਹ ਵੀ ਕਹਿੰਦੀਆਂ ਹਨ ਕਿ ਜੰਨਤ ਦੀ ਮਾਂ ਨੇ ਸ਼ੋਅ ਸਾਈਨ ਕਰਨ ਤੋਂ ਪਹਿਲਾਂ ਨੋ ਕਿਸਿੰਗ ਸੀਨ ਦੀ ਸ਼ਰਤ ਵੀ ਰੱਖੀ ਸੀ ਪਰ ਹੁਣ ਉਹ ਅਪਣੇ ਇਸ ਵਾਅਦੇ ਤੋਂ ਮੁੱਕਰ ਰਹੇ ਹਨ। ਤੁਹਾਨੂੰ ਇਹ ਵੀ ਦਸ ਦੇਈਏ ਕਿ ਇਸ ਮਾਮਲੇ 'ਚ ਜਦੋਂ ਪੱਤਰਕਾਰਾਂ ਨੇ ਦੋਹਾਂ ਪੱਖਾਂ ਨਾਲ ਗੱਲ ਕਰਨ ਦੀ ਕੋਸ਼ਿਸ਼ ਕੀਤੀ ਤਾਂ ਨਾ ਹੀ ਪ੍ਰੋਡਕਸ਼ਨ ਹਾਊਸ ਨੇ ਇਸ ਮੁੱਦੇ 'ਤੇ ਗੱਲ ਕੀਤੀ ਅਤੇ ਨਾ ਹੀ ਜੰਨਤ ਦੇ ਪਰਵਾਰ ਵਲੋਂ ਕਿਸੇ ਨੇ ਗੱਲ ਕੀਤੀ। 

ਉਧਰ ਇਸ ਪੂਰੇ ਮੁੱਦੇ 'ਤੇ ਕੀਤੀ ਗਈ ਬਹਿਸ ਵੀ ਕਿਸੇ ਨਤੀਜੇ 'ਤੇ ਨਹੀਂ ਪਹੁੰਚੀ। ਦੱਸ ਦੇਈਏ ਕਿ ਜੰਨਤ ਇਸ ਤੋਂ ਪਹਿਲਾਂ ਸੀਰੀਅਲ 'ਫੁਲਵਾ' 'ਚ ਫੁਲਵਾ ਦੇ ਬਚਪਨ ਦਾ ਕਿਰਦਾਰ ਨਿਭਾ ਕੇ ਵੀ ਪ੍ਰਸਿੱਧੀ ਹਾਸਲ ਕਰ ਚੁਕੀ ਹੈ। ਇਸ ਤੋਂ ਇਲਾਵਾ ਜੰਨਤ ਸਾਵਧਾਨ ਇੰਡੀਆ ਅਤੇ ਮਹਾਰਾਣਾ ਪ੍ਰਤਾਪ ਵਿਚ ਵੀ ਨਜ਼ਰ ਆ ਚੁਕੀ ਹੈ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

'700 ਸਾਲ ਗੁਲਾਮ ਰਿਹਾ ਭਾਰਤ, ਸਭ ਤੋਂ ਪਹਿਲਾਂ ਬਾਬਾ ਨਾਨਕ ਨੇ ਹੁਕਮਰਾਨਾਂ ਖ਼ਿਲਾਫ਼ ਬੁਲੰਦ ਕੀਤੀ ਸੀ ਆਵਾਜ਼'

16 Nov 2025 2:57 PM

ਧੀ ਦੇ ਵਿਆਹ ਮਗਰੋਂ ਭੱਦੀ ਸ਼ਬਦਲਈ ਵਰਤਣ ਵਾਲਿਆਂ ਨੂੰ Bhai Hardeep Singh ਦਾ ਜਵਾਬ

16 Nov 2025 2:56 PM

ਸਾਡੇ ਮੋਰਚੇ ਦੇ ਆਗੂ ਨਹੀਂ ਚਾਹੁੰਦੇ ਬੰਦੀ ਸਿੰਘ ਰਿਹਾਅ ਹੋਣ | Baba Raja raj Singh

15 Nov 2025 3:17 PM

ਅੱਗੇ- ਅੱਗੇ ਬਦਮਾਸ਼ ਪਿੱਛੇ-ਪਿੱਛੇ ਪੁਲਿਸ,SHO ਨੇ ਫ਼ਿਲਮੀ ਸਟਾਈਲ 'ਚ ਦੇਖੋ ਕਿੰਝ ਕੀਤੇ ਕਾਬੂ

15 Nov 2025 3:17 PM

ਜਾਣੋ, ਕੌਣ ਐ ਜੈਸ਼ ਦੀ ਲੇਡੀ ਡਾਕਟਰ ਸ਼ਾਹੀਨ? ਗੱਡੀ 'ਚ ਹਰ ਸਮੇਂ ਰੱਖਦੀ ਸੀ ਏਕੇ-47

13 Nov 2025 3:30 PM
Advertisement