
ਜਨਮ ਦਿਨ ਵਿਸ਼ੇਸ਼ : ਭਾਰਤੀ ਥਿਏਟਰ 'ਚ ਰਹੀ ਸ਼ਸ਼ੀ ਕਪੂਰ ਦੀ ਅਹਿਮ ਭੂਮਿਕਾ
ਬਾਲੀਵੁਡ ਇੰਡਸਟਰੀ 'ਚ ਕਪੂਰ ਖ਼ਾਨਦਾਨ ਨੂੰ ਹਿੰਦੀ ਸਿਨੇਮਾ ਦੇ ਭੀਸ਼ਮ ਪਿਤਾਮਾ ਵਜੋਂ ਜਾਣਿਆ ਜਾਂਦਾ ਹੈ। ਕਪੂਰ ਖ਼ਾਨਦਾਨ 'ਚ ਪ੍ਰਿਥਵੀਰਾਜ ਕਪੂਰ ਦੇ ਇਸ ਪਰਿਵਾਰ ਦਾ ਸਿਨੇਮਾ ਪ੍ਰਤੀ ਯੋਗਦਾਨ ਨੂੰ ਪੂਰੀ ਦੁਨੀਆ ਚੰਗੀ ਤਰ੍ਹਾਂ ਜਾਣਦੀ ਹੈ। ਪ੍ਰਿਥਵੀ ਰਾਜ ਕਪੂਰ ਦਾ ਸੁਪਨਾ ਸੀ ਕਿ ਉਹ ਇੱਕ ਥਿਏਟਰ ਦੀ ਸ਼ੁਰੂਆਤ ਕਰਨ। ਉਨ੍ਹਾਂ ਦਾ ਇਹ ਸੁਪਨਾ ਪੂਰਾ ਹੋਇਆ ਜੁਹੂ ਦੇ ਜਾਨਕੀ ਝੌਂਪੜੀ ਦੇ ਕੋਲ। ਭਾਰਤੀ ਥਿਏਟਰ ਜਗਤ ਵਿਚ ਪ੍ਰਿਥਵੀ ਰਾਜ ਕਪੂਰ ਦੀ ਤਰ੍ਹਾਂ ਹੀ ਸ਼ਸ਼ੀ ਕਪੂਰ ਦਾ ਵੀ ਕਾਫ਼ੀ ਮਹੱਤਵਪੂਰਨ ਯੋਗਦਾਨ ਹੈ।
Birthday Special: Shashi Kapoor
ਕਪੂਰ ਪਰਿਵਾਰ 'ਚ 18 ਮਾਰਚ 1938 ਨੂੰ ਸ਼ਸ਼ੀ ਕਪੂਰ ਦਾ ਜਨਮ ਹੋਇਆ। ਆਪਣੇ ਭਰਾਵਾਂ 'ਚ ਉਹ ਸਭ ਤੋਂ ਛੋਟੇ ਸਨ ਤੇ ਇਸ ਲਈ ਪਿਆਰ ਨਾਲ ਉਨ੍ਹਾਂ ਦੇ ਵੱਡੇ ਭਰਾ ਸ਼ਮੀ ਕਪੂਰ, ਉਨ੍ਹਾਂ ਨੂੰ ਸ਼ਾਸ਼ਾ ਆਖ ਕੇ ਬੁਲਾਉਂਦੇ ਸਨ। ਪਿਤਾ ਤੇ ਭਰਾਵਾਂ ਨੂੰ ਦੇਖਦੇ ਹੋਏ ਸ਼ਸ਼ੀ ਕਪੂਰ ਨੇ ਵੀ ਅਦਾਕਾਰ ਬਣਨ ਦੀ ਸੋਚੀ। ਉਨ੍ਹਾਂ ਦੇ ਪਿਤਾ ਪ੍ਰਿਥਵੀਰਾਜ ਕਪੂਰ ਨੇ ਸ਼ਸ਼ੀ ਕਪੂਰ ਨੂੰ ਖ਼ੁਦ ਆਪਣਾ ਸਫ਼ਰ ਤੈਅ ਕਰਨ ਨੂੰ ਆਖਿਆ। ਇਸ ਤੋਂ ਬਾਅਦ ਉਨ੍ਹਾਂ ਨੇ ਬਾਲ ਕਲਾਕਾਰ ਦੇ ਰੂਪ 'ਚ ਫ਼ਿਲਮ 'ਆਗ', 'ਆਵਾਰਾ' ਵਰਗੀਆਂ ਫਿਲਮਾਂ 'ਚ ਕੰਮ ਕੀਤਾ।
Birthday Special: Shashi Kapoor
ਇਸ ਤੋਂ ਬਾਅਦ ਸ਼ਸ਼ੀ ਕਪੂਰ ਨੇ ਸਾਲ 1961 'ਚ ਫ਼ਿਲਮ 'ਧਰਮ ਪੁੱਤਰ' ਤੋਂ ਫਿ਼ਲਮੀ ਕਰੀਅਰ ਦੀ ਸ਼ੁਰੂਆਤ ਕੀਤੀ। ਇਸ ਤੋਂ ਬਾਅਦ ਸ਼ਸ਼ੀ ਕਪੂਰ ਨੇ ਫ਼ਿਲਮ 'ਇਮਾਨ ਧਰਮ', 'ਤ੍ਰਿਸ਼ੂਲ', 'ਸ਼ਾਨ', 'ਕਭੀ-ਕਭੀ', 'ਰੋਟੀ ਕਪੜਾ ਔਰ ਮਕਾਨ', 'ਸੁਹਾਗ', 'ਸਿਲਸਿਲਾ' 'ਨਮਕ ਹਲਾਲ', 'ਕਾਲਾ ਪੱਥਰ' ਤੇ 'ਅਕੇਲਾ' 'ਚ ਵੀ ਕੰਮ ਕੀਤਾ, ਜਿਨ੍ਹਾਂ ਨੂੰ ਦਰਸ਼ਕਾਂ ਵਲੋਂ ਕਾਫ਼ੀ ਸਰਾਹਿਆ ਗਿਆ। ਇਹਨਾਂ ਵਿਚੋਂ 'ਦੀਵਾਰ' ਫਿਲਮ 'ਚ ਸ਼ਸ਼ੀ ਅਮਿਤਾਭ ਬਚਨ 'ਤੇ ਫਿਲਮਾਏ ਗਏ ਕਈ ਡਾਈਲਾਗਸ ਲੋਕਾਂ ਦੀ ਜ਼ੁਬਾਨ 'ਤੇ ਅੱਜ ਤਕ ਚੜ੍ਹੇ ਹੋਏ ਹਨ।
Birthday Special: Shashi Kapoor
ਇੱਥੇ ਇਹ ਵੀ ਦੱਸਣਯੋਗ ਹੈ ਕਿ ਅਦਾਕਾਰੀ ਤੋਂ ਕਮਾਏ ਪੈਸੇ ਸ਼ਸ਼ੀ ਕਪੂਰ ਨੇ ਫਿ਼ਲਮਾਂ 'ਚ ਹੀ ਲਗਾਉਂਦੇ ਸਨ। ਉਨ੍ਹਾਂ ਨੇ 'ਪ੍ਰਿਥਵੀ ਥੀਏਟਰ' ਸਥਾਪਿਤ ਕੀਤਾ, ਜਿਸ ਦੇ ਜ਼ਰੀਏ ਕਈ ਪ੍ਰਤਿਭਾਸ਼ਾਲੀ ਕਲਾਕਾਰ ਸਾਹਮਣੇ ਆਏ। ਇੰਨਾ ਹੀ ਨਹੀਂ ਸ਼ਸ਼ੀ ਕਪੂਰ ਨੇ ਬਹੁਤ ਸਾਰਥਕ ਫਿ਼ਲਮਾਂ ਬਣਾਈਆਂ। ਉਨ੍ਹਾਂ ਦੇ ਬੈਨਰ ਹੇਠ ਬਣੀ 'ਜੁਨੂੰਨ', 'ਕਲਯੁੱਗ', '36 ਚੌਰੰਗੀ ਲੇਨ', 'ਵਿਜੇਤਾ', 'ਉਤਸਵ' ਅੱਜ ਵੀ ਯਾਦ ਆਉਂਦੀਆਂ ਹਨ।
ਦੱਸਿਆ ਜਾਂਦਾ ਹੈ ਕਿ ਇਨ੍ਹਾਂ ਫਿਲਮਾਂ ਨੂੰ ਬਣਾਉਣ 'ਚ ਸ਼ਸ਼ੀ ਕਪੂਰ ਨੂੰ ਕਾਫੀ ਘਾਟਾ ਪਿਆ ਸੀ। ਜਿਸ ਤੋਂ ਬਾਅਦ ਸ਼ਸ਼ੀ ਨੇ ਕਮਰਸ਼ੀਅਲ ਫਿ਼ਲਮ ਬਣਾਉਣ ਦਾ ਫ਼ੈਸਲਾ ਕੀਤਾ। ਜਿਸ ਦੇ ਲਈ ਉਨ੍ਹਾਂ ਨੇ ਅਪਣੇ ਦੋਸਤ ਅਮਿਤਾਭ ਬੱਚਨ ਨੂੰ ਲੈ ਕੇ ਉਨ੍ਹਾਂ ਨੇ 'ਅਜੂਬਾ' ਫਿਲਮ ਨਿਰਦੇਸ਼ਤ ਕੀਤੀ ਪਰ ਇਸ ਫਿ਼ਲਮ ਦੀ ਅਸਫ਼ਲਤਾ ਨੇ ਉਨ੍ਹਾਂ ਨੂੰ ਹੋਰ ਘਾਟੇ 'ਚ ਪਾ ਦਿੱਤਾ ਸੀ।
Birthday Special: Shashi Kapoor
ਇਹਨਾਂ ਤੋਂ ਇਲਾਵਾ ਸ਼ਸ਼ੀ ਕਪੂਰ ਨੂੰ 2011 'ਚ ਪਦਮ ਭੂਸ਼ਨ ਨਾਲ ਸਨਮਾਨਿਤ ਕੀਤਾ ਗਿਆ ਅਤੇ ਸਾਲ 2014 'ਚ ਦਾਦਾ ਸਾਹਿਬ ਫਾਲਕੇ ਪੁਰਸਕਾਰ ਨਾਲ ਨਿਵਾਜ਼ਿਆ ਗਿਆ। ਨਾਲ ਹੀ ਲਾਈਫ਼ ਟਾਈਮ ਅਚੀਵਮੈਂਟ ਪੁਰਸਕਾਰ ਨਾਲ ਵੀ ਨਿਵਾਜ਼ਿਆ ਗਿਆ ਸੀ। ਕਈ ਸਾਲਾਂ ਤਕ ਕਲਾ ਜਗਤ ਨਾਲ ਜੁੜੇ ਰਹਿਣ ਤੋਂ ਬਾਅਦ ਹਾਲ ਹੀ 'ਚ ਸ਼ਸ਼ੀ ਕਪੂਰ ਨੇ 79 ਦੀ ਉਮਰ 'ਚ ਦੁਨੀਆਂ ਨੂੰ ਅਲਵਿਦਾ ਕਹਿ ਦਿੱਤਾ। ਅੱਜ ਵੀ ਉਨ੍ਹਾਂ ਨੂੰ ਫਿ਼ਲਮਾਂ ਰਾਹੀਂ ਯਾਦ ਕੀਤਾ ਜਾਂਦਾ ਹੈ।