
ਬਾਲੀਵੁਡ ਅਦਾਕਾਰਾ ਦੀਪੀਕਾ ਪਾਦੁਕੋਣ ਹਮੇਸ਼ਾ ਅਪਣੀ ਬੇਮਿਸਾਲ ਅਦਾਕਾਰੀ ਅਤੇ ਸਟਾਈਲ ਨਾਲ ਸੱਭ ਨੂੰ ਅਪਣਾ ਮੁਰੀਦ ਬਣਾ ਲੈਂਦੀ ਹੈ।
ਬਾਲੀਵੁਡ ਅਦਾਕਾਰਾ ਦੀਪੀਕਾ ਪਾਦੁਕੋਣ ਹਮੇਸ਼ਾ ਅਪਣੀ ਬੇਮਿਸਾਲ ਅਦਾਕਾਰੀ ਅਤੇ ਸਟਾਈਲ ਨਾਲ ਸੱਭ ਨੂੰ ਅਪਣਾ ਮੁਰੀਦ ਬਣਾ ਲੈਂਦੀ ਹੈ। ਇਸੇ ਤਰ੍ਹਾਂ ਜਦੋਂ ਉਨ੍ਹਾਂ ਨੇ ਨਿਰਮਾਤਾ ਨਿਰਦੇਸ਼ਕ ਸ਼ੂਜਿਤ ਸਰਕਾਰ ਦੀ ਫ਼ਿਲਮ ਪੀਕੂ ਵਿਚ ਕੰਮ ਕੀਤਾ ਸੀ ਤਾਂ ਉਹ ਸ਼ੂਜਿਤ ਦੀ ਵੀ ਪਸੰਦੀਦਾ ਬਣ ਗਈ ਅਤੇ ਦਰਸ਼ਕਾਂ ਵਲੋਂ ਵੀ ਦੀਪਿਕਾ ਨੂੰ ਕਾਫ਼ੀ ਵਾਹ-ਵਾਹ ਮਿਲੀ ਸੀ ਪਰ ਹੁਣ ਸ਼ੂਜਿਤ ਸਰਕਾਰ ਨੇ ਅਪਣੀ ਨਵੀਂ ਫ਼ਿਲਮ ਅਕਤੂਬਰ ਵਿਚ ਵਰੁਣ ਧਵਨ ਅਤੇ ਉਨ੍ਹਾਂ ਦੇ ਨਾਲ ਅਹਿਮ ਕਿਰਦਾਰ 'ਚ ਬਨਿਤਾ ਸੰਧੂ ਨੂੰ ਕਾਸਟ ਕੀਤਾ ਹੈ।
ਸ਼ਾਇਦ ਇਹੀ ਵਜ੍ਹਾ ਹੈ ਕਿ ਹੁਣ ਦੀਪਿਕਾ ਦਾ ਦਿਲ ਸੜ ਰਿਹਾ ਹੈ। ਜੀ ਹਾਂ, ਤੁਸੀਂ ਬਿਲਕੁਲ ਸਹੀ ਸਮਝਿਆ ਹੈ। ਦਰਅਸਲ ਸ਼ੂਜਿਤ ਦੀ ਨਵੀਂ ਫ਼ਿਲਮ ਅਕਤੂਬਰ ਦੇ ਟ੍ਰੇਲਰ ਲਾਂਚ ਦੌਰਾਨ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਸ਼ੂਜਿਤ ਨੇ ਵਰੁਣ ਧਵਨ ਦੀ ਤਾਰੀਫ਼ ਕਰਦਿਆਂ ਉਸ ਨੂੰ ਅਪਣੇ ਦਿਲ ਦਾ ਟੁਕੜਾ ਕਿਹਾ ਅਤੇ ਜਿਸ ਦਾ ਪਤਾ ਚਲਦਿਆਂ ਹੀ ਦੀਪਿਕਾ ਨੂੰ ਕਾਫ਼ੀ ਈਰਖ਼ਾ ਹੋਈ ਜਿਸ ਤੋਂ ਬਾਅਦ ਉਨ੍ਹਾਂ ਤੋਂ ਰਿਹਾ ਨਹੀਂ ਗਿਆ ਅਤੇ ਉਨ੍ਹਾਂ ਨੇ ਸ਼ੂਜਿਸ ਨੂੰ ਸਰੇਆਮ ਸਵਾਲ ਕਰ ਹੀ ਲਿਆ।
ਦੀਪਿਕਾ ਨੇ ਸੁਜੀਤ ਨੂੰ ਟਵੀਟ ਕਰ ਕੇ ਕਿਹਾ 'ਅੱਛਾ' ? ਜਿਸ ਤੋਂ ਬਾਅਦ ਦੀਪਿਕਾ ਦੇ ਇਸ ਟਵੀਟ ਦਾ ਜਵਾਬ ਦਿੰਦੇ ਹੋਏ ਸ਼ੂਜਿਤ ਨੇ ਕਿਹਾ ਕਿ ਸ਼ੂਟਿੰਗ ਦੌਰਾਨ ਅਸੀਂ ਅਕਸਰ ਤੁਹਾਡੀ ਹੀ ਗੱਲ ਕਰਦੇ ਸੀ ਅਤੇ ਅੱਗੇ ਦੀਪਿਕਾ ਨੇ ਜਵਾਬ 'ਚ ਲਿਖਿਆ ਕਿ 'ਪਰੂਫ਼ ਚਾਹੀਦਾ ਹੈ ਦਾਦਾ' ਪਰੂਫ਼।
ਉਸ ਦੀ ਇਸ ਗੱਲ ਦਾ ਪਤਾ ਲੱਗਣ 'ਤੇ ਵਰੁਣ ਵੀ ਆਪਣੇ ਆਪ ਨੂੰ ਰੋਕ ਨਾ ਸਕੇ ਅਤੇ ਉਨ੍ਹਾਂ ਨੇ ਟਵੀਟ ਕੀਤਾ ਕਿ ਜਿਵੇਂ ਤੁਹਾਨੂੰ ਦਾਦਾ ਨਾਲ ਗੱਲ ਕਰਨ ਦੀ ਜ਼ਰੂਰਤ ਹੈ ਉਸ ਤਰ੍ਹਾਂ ਹੀ ਸਾਨੂੰ ਵੀ ਦਾਦਾ ਸ਼ੁਜਿਤ ਨਾਲ ਗੱਲ ਕਰ ਕੇ ਵਧੀਆ ਲਗਦਾ ਹੈ। ਪੀਕੂ ਤੁਹਾਨੂੰ ਸਾਰੇ ਹੀ ਪਿਆਰ ਕਰਦੇ ਹਨ।
ਦਸਣਯੋਗ ਹੈ ਕਿ ਕਲਾਕਾਰਾਂ ਦਾ ਇਕ ਦੂਜੇ ਤੋਂ ਈਰਖ਼ਾ ਕਰਨ ਦਾ ਦੌਰ ਬੜਾ ਪੁਰਾਣਾ ਹੈ। ਜਿਥੇ ਅੱਜ ਵਰੁਣ ਦੀਪਿਕਾ ਦੀ ਈਰਖ਼ਾ ਦੀ ਵਜ੍ਹਾ ਬਣੇ ਹਨ ਉਥੇ ਹੀ ਕੁੱਝ ਸਾਲ ਪਹਿਲਾਂ ਵਰੁਣ ਨੂੰ ਵੀ ਆਯੂਸ਼ਮਾਨ ਖੁਰਾਣਾ ਦੀ ਫ਼ਿਲਮ ਵਿੱਕੀ ਡੋਨਰ ਤੋਂ ਈਰਖ਼ਾ ਹੋਈ ਸੀ ਕਿਉਂਕਿ ਵਰੁਣ ਹਮੇਸ਼ਾ ਤੋਂ ਹੀ ਸ਼ੂਜਿਤ ਸਰਕਾਰ ਦੇ ਨਾਲ ਕੰਮ ਕਰਨਾ ਚਾਹੁੰਦੇ ਸਨ।