ਟੀਵੀ 'ਤੇ ਗੀਤ ਸੁਣ ਕੇ ਰਿਆਜ਼ ਕਰਦੀ ਸੀ 'ਦਿ ਵਾਇਸ ਇੰਡੀਆ ਕਿਡਜ਼ 2' ਦੀ ਜੇਤੂ ਮਾਨਸੀ
Published : Mar 12, 2018, 4:36 pm IST
Updated : Mar 19, 2018, 7:38 pm IST
SHARE ARTICLE
Manashi Sahariah
Manashi Sahariah

'ਦਿ ਵਾਇਸ ਇੰਡੀਆ ਕਿਡਜ਼ 2' ਦੇ ਜੇਤੂ ਦਾ ਤਾਜ ਅਸਾਮ ਦੀ 11 ਸਾਲ ਦੀ ਮਾਨਸੀ ਦੇ ਸਿਰ 'ਤੇ ਸਜਿਆ

ਟੀਵੀ ਦੇ ਮਿਊਜ਼ਿਕਲ ਰਿਐਲਿਟੀ ਸ਼ੋਅ 'ਦਿ ਵਾਇਸ ਇੰਡੀਆ ਕਿਡਜ਼ 2' ਦੇ ਜੇਤੂ ਦਾ ਤਾਜ ਅਸਾਮ ਦੀ 11 ਸਾਲ ਦੀ ਮਾਨਸੀ ਦੇ ਸਿਰ 'ਤੇ ਸਜਿਆ ਹੈ। ਤੁਹਾਨੂੰ ਦਸ ਦੇਈਏ ਕਿ ਮਾਨਸ਼ੀ ਅਸਾਮ ਦੇ ਇਕ ਅਜਿਹੇ ਪਿੰਡ ਤੋਂ ਹੈ, ਜਿਸਦੀ ਆਬਾਦੀ ਮਹਿਜ਼ 300 ਦੇ ਕਰੀਬ ਹੈ। ਗੱਲ ਕਰੀਏ ਮਾਸੀ ਦੇ ਸੰਗੀਤ ਦੀ ਸ਼ੁਰੂਆਤ ਦੀ ਤਾਂ ਮਾਨਸੀ ਅਜੇ 3 ਸਾਲ ਦੀ ਉਮਰ 'ਚ ਹੀ ਸੀ ਪਰ ਪਿੰਡ ਵਿਚ ਕੋਈ ਸੰਗੀਤ ਦੀ ਸਿਖਿਆ ਦੇਣ ਵਾਲਾ ਨਹੀਂ ਸੀ। ਮਾਨਸੀ ਦੀ ਮਾਂ ਦੇ ਹੌਂਸਲੇ ਕਾਰਨ ਉਸ ਨੇ ਕਦੇ ਹਾਰ ਨਹੀਂ ਮੰਨੀ ਅਤੇ ਘਰ ਦੇ ਵਿਚ ਹੀ ਗੀਤ ਸੁਣ-ਸੁਣ ਕੇ ਰਿਆਜ਼ ਸ਼ੁਰੂ ਕੀਤਾ ਅਤੇ ਮਾਂ ਨੂੰ ਹੀ ਸੁਣਾਉਂਦੀ ਸੀ। 

ਦੱਸਿਆ ਜਾਂਦਾ ਹੈ ਕਿ ਜਦੋਂ ਮਾਨਸੀ ਨੇ ਇਸ ਸ਼ੋਅ 'ਚ ਆਉਣ ਦੀ ਸੋਚੀ ਤਾਂ ਉਨ੍ਹਾਂ ਕੋਲ ਕਿਰਾਏ ਤਕ ਦੇ ਪੈਸੇ ਨਹੀਂ ਸਨ। ਅਜਿਹੇ 'ਚ ਉਸਦੇ ਪਿੰਡ ਵਾਲਿਆਂ ਨੇ ਪੈਸੇ ਇਕੱਠੇ ਕਰਕੇ ਉਸ ਨੂੰ ਮੁੰਬਈ ਭੇਜਿਆ, ਜਿਥੇ ਉਸ ਨੇ ਅਡੀਸ਼ਨ ਦਿਤਾ ਅਤੇ ਉਸ ਦੀ ਕਾਮਯਾਬੀ ਦਾ ਸਫ਼ਰ ਸ਼ੁਰੂ ਹੋਇਆ। ਅੱਜ ਉਸਨੇ ਇਸ ਸ਼ੋਅ ਵਿਚ ਜਿੱਤ ਹਾਸਲ ਕਰਕੇ ਆਪਣੇ ਮਾਂ-ਬਾਪ ਦੇ ਨਾਲ-ਨਾਲ ਪਿੰਡ ਵਾਲਿਆਂ ਦਾ ਵੀ ਮਾਣ ਵਧਾਇਆ ਹੈ।
ਜੇਤੂ ਬਣਨ ਤੋਂ ਬਾਅਦ ਮਾਨਸੀ ਨੇ ਸਭ ਤੋਂ ਪਹਿਲਾਂ ਆਪਣੇ ਪਿੰਡ ਵਾਲਿਆਂ ਦਾ ਧੰਨਵਾਦ ਕੀਤਾ ਅਤੇ ਕਿਹਾ ਕਿ ਮੇਰੇ ਪਿੰਡ ਵਾਲਿਆਂ ਨੇ ਮੇਰੇ ਹੁਨਰ 'ਤੇ ਭਰੋਸਾ ਕੀਤਾ ਅਤੇ ਮੇਰੇ ਸੁਪਨਿਆਂ ਦਾ ਸਮਰਥਨ ਕੀਤਾ। 

ਇਸ ਦੇ ਨਾਲ ਹੀ ਉਸ ਨੇ ਅਪਣੀ ਸੰਗੀਤ ਕੋਚ ਪਲਕ ਦਾ ਧੰਨਵਾਦ ਵੀ ਕੀਤਾ। ਦਸਣਯੋਗ ਹੈ ਕਿ ਫਿਨਾਲੇ 'ਚ ਮਾਨਸੀ ਦਾ ਮੁਕਾਬਲਾ ਸ਼ਰੂਤੀ ਗੋਸਵਾਮੀ, ਸਕੀਨਾ ਮੁਖੀਆ, ਗੁੰਤਾਸ ਕੌਰ, ਨਿਲਾਂਜਨਾ ਰਾਏ ਅਤੇ ਮੁਹੰਮਦ ਫਾਜ਼ਿਲ ਨਾਲ ਹੋਇਆ, ਜਿਨ੍ਹਾਂ ਵਿਚੋਂ ਸ਼ਰੂਤੀ ਸੈਕਿੰਡ ਰਨਰ-ਅੱਪ ਬਣੀ ਅਤੇ ਨਿਲਾਂਜਨਾ ਪਹਿਲੀ ਰਨਰ-ਅੱਪ ਰਹੀ। 

ਤੁਹਾਨੂੰ ਦਸ ਦੇਈਏ ਕਿ ਮਾਨੁਸ਼ੀ ਨੂੰ ਇਸ ਜਿੱਤ ਦੀ ਟ੍ਰਾਫੀ ਦੇ ਨਾਲ 25 ਲੱਖ ਰੁਪਏ ਦਾ ਚੈੱਕ ਮਿਲਿਆ ਅਤੇ ਰਨਰ-ਅੱਪ ਰਹੇ ਮੁਕਾਬਲੇਬਾਜ਼ਾਂ ਨੂੰ 10-10 ਲੱਖ ਰੁਪਏ ਦੀ ਇਨਾਮੀ ਰਾਸ਼ੀ ਦਿਤੀ ਗਈ। ਇਸ ਮੁਕਾਬਲੇ ਦੇ ਜੇਤੂਆਂ ਵਿਚ ਕਿਸੇ ਲੜਕੀ ਦੀ ਜਿੱਤ ਨੂੰ ਦੇਖ ਕੇ ਕਹਿ ਸਕਦੇ ਹਾਂ ਕਿ ਇਹ ਜਿੱਤ ਹੁਣ ਹੋਰਨਾਂ ਕੁੜੀਆਂ ਲਈ ਵੀ ਪ੍ਰੇਰਣਾ ਬਣੇਗੀ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

'ਭਾਜਪਾ ਝੂਠੀ ਰਾਜਨੀਤੀ ਕਰਦੀ, ਅਸੀਂ ਦੇਸ਼ ਦੀ ਰਾਜਨੀਤੀ ਨੂੰ ਬਦਲਣ ਤੇ ਇਮਾਨਦਾਰੀ ਭਰਨ ਆਏ ਹਾਂ'

01 Mar 2026 1:59 PM

'ਚੰਡੀਗੜ੍ਹ ਵਿਖੇ ਵਰਲਡ ਮੈਰਾਥਨ 'ਚ ਪੰਜਾਬ ਦੇ ਰਾਜਪਾਲ ਨੇ ਵੀ ਲਿਆ ਹਿੱਸਾ'

01 Mar 2026 1:55 PM

Navkiran Singh: ਜੇ ਬੱਚੇ ਨੂੰ ਘਰੋਂ ਲੈ ਕੇ ਗਏ ਸੀ ਤਾਂ ਐਨਕਾ.ਊਂਟਰ ਕਿਵੇਂ ਬਣ ਗਿਆ,ਫਿਰ ਸਬੂਤ ਮਿਟਾਉਣ ਦੀ ਕੀ ਲੋੜ ਪਈ?

28 Feb 2026 11:38 AM

ਖਰੜ 'ਚ ਬਿਲਡਰ ਮਾਫ਼ੀਆਂ ਵੱਲੋਂ ਗੈਰ-ਕਾਨੂੰਨੀ ਤਰੀਕੇ ਨਾਲ ਕੱਟੀਆਂ ਜਾ ਰਹੀਆਂ ਕਾਲੋਨੀਆਂ

28 Feb 2026 11:37 AM

ਕੇਜਰੀਵਾਲ ਦੇ ਬਰੀ ਹੋਣ 'ਤੇ ਪਤਨੀ ਸੁਨੀਤਾ ਕੇਜਰੀਵਾਲ ਦਾ ਵੱਡਾ ਬਿਆਨ "

27 Feb 2026 2:23 PM
Advertisement