
ਇਹ ਹਾਈ ਹੀਲਸ Delpozo ਬ੍ਰਾਂਡ ਦੀਆਂ ਸਨ
ਬਾਲੀਵੁੱਡ ਅਦਾਕਾਰਾ ਸੋਨਮ ਕਪੂਰ ਅੱਜ ਕੱਲ ਵਿਆਹ ਦੀਆਂ ਖਬਰਾਂ ਨੂੰ ਲੈ ਕੇ ਚਰਚਾ 'ਚ ਬਣੀ ਹੋਈ ਹੈ। ਜਿਸ ਦੇ ਚਲਦਿਆਂ ਪੂਰਾ ਕਪੂਰ ਖਾਨਦਾਨ 'ਚ ਜ਼ੋਰਾਂ-ਸ਼ੋਰਾਂ ਨਾਲ ਵਿਆਹ ਦੀਆਂ ਤਿਆਰੀਆਂ 'ਚ ਰੁਝਿਆ ਹੋਇਆ ਹੈ। ਹਾਲਾਂਕਿ ਸੋਨਮ ਦੇ ਵਿਆਹ ਨੂੰ ਲੈ ਕੇ ਕੋਈ ਪੁਖ਼ਤਾ ਗੱਲ ਸਾਹਮਣੇ ਨਹੀਂ ਆਈ ਕਿ ਵਿਆਹ ਕਦ ਹੋਵੇਗਾ । Sonam Kapoorਉਧਰ ਵਿਆਹ ਦੀਆਂ ਚਰਚਾਵਾਂ ਦੇ ਵਿਚ ਸੋਨਮ ਹਾਲ ਹੀ 'ਚ ਇਕ ਲਗਜ਼ਰੀ ਵਾਚ ਬ੍ਰੈਂਡ ਦੇ 150 ਸਾਲ ਪੂਰੇ ਹੋਣ 'ਤੇ ਦੁਬਈ ਪਹੁੰਚੀ ।ਜਿਥੇ ਸੋਨਮ ਅਪਣੇ ਜਾਣੇ ਮਾਣੇ ਅਵਤਾਰ ਯਾਨੀ ਕਿ ਸਟਾਈਲਿਸਟ ਲੁੱਕ 'ਚ ਹੀ ਨਜ਼ਰ ਆਈ । ਦਸ ਦਈਏ ਕਿ ਇਸ ਮੌਕੇ ਸੋਨਮ ਸਭ ਤੋਂ ਸਟਾਈਲਿਸ਼ ਅਤੇ ਫੈਸ਼ਨੇਬਲ ਨਜ਼ਰ ਆਈ |
Sonam Kapoorਜਿਥੇ ਉਨ੍ਹਾਂ ਨੇ ਸਫੈਦ ਰੰਗ ਦਾ ਬਲੇਜ਼ਰ ਅਤੇ ਪੈਂਟ ਪਾਇਆ ਸੀ ਅਤੇ ਮੇਕਅੱਪ ਦੀ ਗੱਲ ਕਰੀਏ ਤਾਂ ਪਿੰਕ ਲਿਪਸਟਿਕ ਅਤੇ ਅੱਖਾਂ 'ਤੇ ਪੀਲੇ ਰੰਗ ਦੇ ਆਈ ਸ਼ੈਡੋ ਨੇ ਸੋਨਮ ਦੇ ਲੁੱਕ ਨੂੰ ਕੰਪਲੀਟ ਕੀਤਾ ਇਸ ਨਾਲ ਉਹ ਕਿਸੇ ਖ਼ੂਬਸੂਰਤ ਤਿਤਲੀ ਤੋਂ ਘਟ ਨਹੀਂ ਲਗ ਰਹੀ ਸੀ। ਇਸ ਦੇ ਨਾਲ ਹੀ ਬਲੇਜ਼ਰ ਵਿਚਕਾਰ ਲੱਗੀ ਬੈਲਟ ਨੇ ਬੇਹੱਦ ਆਕਰਸ਼ਕ ਲੁੱਕ ਦਿੱਤਾ। ਹੱਥ 'ਚ ਪਾਈ ਘੜੀ, ਸੋਨਮ ਦੇ ਡਿਜ਼ਾਈਨਰ ਕੱਪੜਿਆਂ ਤੋਂ ਇਲਾਵਾ ਉਨ੍ਹਾ ਦੀ ਹਾਈ ਹੀਲ ਅਤੇ ਜੁਰਾਬਾਂ ਨੇ ਲੋਕਾਂ ਦਾ ਧਿਆਨ ਆਪਣੇ ਵੱਲ ਵਧੇਰੇ ਆਰਕਸ਼ਕ ਕੀਤਾ। ਸੋਨਮ ਨੇ ਪਹਿਲੀ ਵਾਰ ਇਸ ਡਿਜ਼ਾਈਨ ਦੀ ਹੀਲਸ ਪਹਿਨੀ ਸੀ।ਇਸ ਦੇ ਨਾਲ ਹੀ ਉਨ੍ਹਾਂ ਨੇ ਜੁੱਤੀ ਦਾ ਨਵਾਂ ਟ੍ਰੈਂਡ ਵੀ ਸੈੱਟ ਕਰ ਦਿੱਤਾ ਹੈ ।
Sonam Kapoorਤੁਹਾਨੂੰ ਦਸ ਦਈਏ ਕਿ ਜੋ ਸਪਾਰਕਲ ਜੁਰਾਬਾਂ ਅਤੇ ਹੀਲਸ ਪਾ ਕੇ ਸੋਨਮ ਨੇ ਇਸ ਈਵੈਂਟ 'ਚ ਕਹਿਰ ਪਾਇਆ ਸੀ ਉਥੇ ਹੀ ਇਹ ਵੀ ਦਸਣਯੋਗ ਹੈ ਕਿ ਸੋਨਮ ਦੇ ਇਸ ਡਿਜ਼ਾਈਨਰ ਸੈੱਟ ਦੀ ਮਾਰਕੀਟ 'ਚ ਕੁਲ ਕੀਮਤ 2000 ਡਾਲਰ ਯਾਨੀ ਕਿ ਕਰੀਬ 13 ਲੱਖ ਰੁਪਏ ਹੈ। ਇਹ ਹਾਈ ਹੀਲਸ Delpozo ਬ੍ਰਾਂਡ ਦੀਆਂ ਸਨ ਅਤੇ ਪੂਰੇ ਕਪੜੇ ਵੀ ਸੋਨਮ ਨੇ ਇਸੇ ਬ੍ਰਾਂਡ ਦੇ ਪਾਏ ਸਨ ।
Sonam Kapoorਉਥੇ ਹੀ ਇਸ ਤੋਂ ਇਲਾਵਾ ਸੋਨਮ ਕਪੂਰ ਨੇ ਹੋਰ ਵੀ ਕਈ ਲੁਕ ਬਦਲੇ ਅਤੇ ਆਪਣੇ ਆਪ ਨੂੰ ਪ੍ਰਿਸੈਂਟ ਕੀਤਾ ਇਸ ਦੌਰਾਨ ਸੋਨਮ ਨੇ ਨੀਲੇ ਰੰਗ ਦਾ ਗਾਉਣ ਪਾਇਆ ਹੋਇਆ ਸੀ ਜੋ ਬੇਹੱਦ ਖੂਬਸੂਰਤ ਲੁਕ ਦੇ ਰਿਹਾ ਸੀ।
Sonam Kapoorਦਸ ਦੀਏ ਕਿ ਇਸ ਫੈਸ਼ਨ ਡੀਵਾ ਦੀ ਪਸੰਦ ਵੀ ਇਕ ਫੈਸ਼ਨ ਕੰਪਨੀ ਦਾ ਮਲਿਕ ਹੀ ਹੈ। ਜੀ ਅਸੀਂ ਗੱਲ ਕਰ ਰਹੇ ਹਾਂ ਅਨੰਦ ਅਹੂਜਾ ਦੀ ਜਿਸ ਨਾਲ ਉਹ ਵਿਆਹ ਕਰਵਾਉਣ ਜਾ ਰਹੀ ਹੈ। ਦਸ ਦਈਏ ਕਿ ਆਨੰਦ ਅਹੂਜਾ ਅਪੈਰਲ ਬ੍ਰਾਂਡ Bhane ਦੇ ਮਾਲਕ ਹਨ ।ਜੋ ਕਿ ਦੇਸ਼ ਦੀ ਸਭ ਤੋਂ ਵੱਡੀ ਐਕਸਪੋਰਟ ਕੰਪਨੀ ਵਿਚੋਂ ਇਕ ਦੱਸਿਆ ਜਾਂਦਾ ਹੈ।
Sonam Kapoorਇਸ ਦੇ ਨਾਲ ਹੀ ਆਨੰਦ ਆਪਣੇ ਪਰਿਵਾਰਕ ਕਾਰੋਬਾਰ ਨੂੰ ਵੀ ਸੰਭਾਲਦੇ ਹਨ ਅਤੇ ਸ਼ਾਹੀ ਐਕਸਪੋਰਟਸ ਦੇ ਐੱਮ. ਡੀ. ਵੀ ਹਨ। ਆਨੰਦ ਨੂੰ ਕੱਪੜੇ ਅਤੇ ਜੁੱਤੀਆਂ 'ਚ ਖਾਸ ਦਿਲਚਸਪੀ ਹੈ। ਉਹ VegNonVeg ਸਟੋਰੀ ਦੇ ਸਹਿ-ਸੰਸਥਾਪਕ ਹਨ।