ਦਿਲੀਪ ਕੁਮਾਰ ਦੀ ਪਤਨੀ ਨੇ ਪੀਐਮ ਮੋਦੀ ਤੋਂ ਘਰ ਬਚਾਉਣ ਦੀ ਮੰਗੀ ਮਦਦ
Published : Dec 19, 2018, 6:14 pm IST
Updated : Dec 19, 2018, 6:14 pm IST
SHARE ARTICLE
Dilip Kumars wife request  Pm Modi
Dilip Kumars wife request Pm Modi

ਬਾਲੀਵੁਡ ਦੇ ਦਿੱਗਜ ਕਲਾਕਾਰ ਦਿਲੀਪ ਕੁਮਾਰ ਤੇ ਸਾਇਰਾ ਬਾਨੋ ਨੇ ਟਵੀਟ ਕਰਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੋਂ ਮਦਦ ਮੰਗੇ ਜਾਣ ਦੀ ਖਬਰ ਸਾਹਮਣੇ ਆਈ ਹੈ। ਦੱਸ ਦਈਏ...

ਮੁੰਬਈ (ਭਾਸ਼ਾ): ਬਾਲੀਵੁਡ ਦੇ ਦਿੱਗਜ ਕਲਾਕਾਰ ਦਿਲੀਪ ਕੁਮਾਰ ਤੇ ਸਾਇਰਾ ਬਾਨੋ ਨੇ ਟਵੀਟ ਕਰਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੋਂ ਮਦਦ ਮੰਗੇ ਜਾਣ ਦੀ ਖਬਰ ਸਾਹਮਣੇ ਆਈ ਹੈ। ਦੱਸ ਦਈਏ ਕਿ ਉਨ੍ਹਾਂ ਨੂੰ ਲੈਂਡ ਮਾਫੀਆ ਬਿਲਡਰ ਸਮੀਰ ਭੋਜਵਾਨੀ ਉਨ੍ਹਾਂ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਦੇ ਰਹੇ ਹਨ ਤੇ ਉਨ੍ਹਾਂ ਦੇ ਮਕਾਨ 'ਤੇ ਕਬਜ਼ਾ ਕਰਨਾ ਚਾਹੁੰਦੇ ਹਨ।


ਦੂਜੇ ਪਾਸੇ ਦਿਲੀਪ ਕੁਮਾਰ ਦੇ ਟਵਿੱਟਰ ਹੈਂਡਲ ਤੋਂ ਹਾਲ ਹੀ 'ਚ ਟਵੀਟ ਕੀਤਾ ਗਿਆ ਕਿ ਸਾਇਰਾ ਬਾਨੋ ਖ਼ਾਨ ਵੱਲੋਂ  ਨਰਿੰਦਰ ਮੋਦੀ ਨੂੰ ਗੁਜ਼ਾਰਿਸ਼ ਹੈ ਕਿ ਅਸੀਂ ਤੁਹਾਡੇ ਨਾਲ ਮੀਟਿੰਗ ਦੀ ਉਡੀਕ ਕਰ ਰਹੇ ਹਾਂ। ਮੈਂ ਮਹਾਰਾਸ਼ਟਰ ਦੇ ਮੁੱਖ ਮੰਤਰੀ ਦੇਵੇਂਦਰ ਫਡਨਵਿਸ ਦੇ ਲਾਰਿਆਂ ਤੋਂ ਥੱਕ ਗਈ ਹਾਂ ਕਿ ਉਹ ਕੋਸ਼ਿਸ਼ ਕਰ ਰਹੇ ਹਨ। ਸਿਰਫ ਤੁਸੀਂ ਹੀ ਦਿਲੀਪ ਸਾਬ ਦਾ ਇਕਲੌਤਾ ਘਰ ਲੈਂਡ ਮਾਫੀਆ ਤੋਂ ਬਚਾ ਸਕਦੇ ਹੋ। 

Dilip Kumars wife request  Pm ModiDilip Kumars wife request Pm Modi

ਦੱਸ ਦਈਏ ਕਿ ਇਸ ਤੋਂ ਪਹਿਲਾਂ 16 ਦਸੰਬਰ ਨੂੰ ਵੀ ਸਾਇਰਾ ਬਾਨੋ ਨੇ ਟਵੀਟ ਕੀਤਾ ਸੀ, ''ਲੈਂਡ ਮਾਫੀਆ ਸਮੀਰ ਭੋਜਵਾਨੀ ਜੇਲ 'ਚੋਂ ਬਾਹਰ ਆ ਗਿਆ ਹੈ, ਸਾਨੂੰ ਤਾਕਤ ਵਿਖਾ ਕੇ ਡਰਾਇਆ ਜਾ ਰਿਹਾ ਹੈ। ਤੁਹਾਡੇ ਨਾਲ ਮੁੰਬਈ ਵਿੱਚ ਮਿਲਣਾ ਚਾਹੁੰਦੀ ਹਾਂ।'' ਸੋਸ਼ਲ ਮੀਡੀਆ ਯੂਜ਼ਰਸ ਨੇ ਇਨ੍ਹਾਂ ਟਵੀਟਸ 'ਤੇ ਕਮੈਂਟ ਵੀ ਕੀਤੇ। ਗਿੱਲ ਪਿੰਡ ਨੇ ਲਿਖਿਆ ''ਜੇ ਰੱਬ ਮੰਨੇ ਜਾਣ ਵਾਲੇ ਨਾਲ ਅਜਿਹਾ ਹੋ ਸਕਦਾ ਹੈ, ਤਾਂ ਭਾਰਤ 'ਚ ਆਮ ਆਦਮੀ ਦਾ ਕੀ ਬਣੂ?''

ਸਾਇਰਾ ਬਾਨੋ ਪ੍ਰਧਾਨ ਮੰਤਰੀ ਨੂੰ ਉਨ੍ਹਾਂ ਦੇ ਮਹਾਰਾਸ਼ਟਰ ਦੌਰੇ 'ਤੇ ਆਉਣ ਵੇਲੇ ਵੀ ਮਿਲਣ 'ਚ ਨਾਕਾਮ ਰਹੀ ਸੀ। ਇਸ ਤੋਂ ਬਾਅਦ ਉਨ੍ਹਾਂ ਨੇ ਕਿਹਾ ਕਿ ਜੇ ਲੋੜ ਪਈ ਤਾਂ ਉਹ ਦਿੱਲੀ ਵੀ ਜਾਵੇਗੀ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

'DM ਗਗਨ ਰੰਧਾਵਾ ਦੀ ਘਰ ਬੁਲਾ ਕੇ ਕੀਤੀ ਸੀ ਕੁੱਟਮਾਰ, ਇਹ ਘਟਨਾ ਉਨ੍ਹਾਂ ਦੇ ਦਿਲ 'ਤੇ ਲੱਗ ਗਈ'

21 Mar 2026 4:40 PM

ਚਰਨਪ੍ਰੀਤ ਸਿੰਘ ਦਾ ਹੋਇਆ ਅੰਤਮ ਸਸਕਾਰ, ਭੁੱਬਾਂ ਮਾਰ ਰੋਏ ਪਰਿਵਾਰਕ ਮੈਂਬਰ

21 Mar 2026 4:39 PM

ਨਸ਼ੇ ਦੀ ਖੇਪ ਨਾਲ਼ ਫੜੇ ਕਥਿਤ ਸਰਪੰਚ ਮਾਮਲੇ 'ਤੇ ਤਲਬੀਰ ਗਿੱਲ ਨੇ ਘੇਰੇ ਅਕਾਲੀ

20 Mar 2026 3:01 PM

ਜਲੰਧਰ 'ਚ ਜ਼ਬਰਦਸਤ ਹੰਗਾਮਾ, ਪੁਲਿਸ ਤੇ ਪਰਿਵਾਰ ਵਿਚਾਲੇ ਝੜਪ, CCTV ਆਈ ਸਾਹਮਣੇ

20 Mar 2026 3:00 PM

Auto Driver ਨਾਲ ਦਿਲ ਦੀਆ ਗੱਲਾਂ ! ਡਰਾਈਵਰਾਂ ਦੀ ਜ਼ਿੰਦਗੀ ਨਜ਼ਾਰੇਦਾਰ ਜਾਂ…Life Easy or Tough?

18 Mar 2026 2:44 PM
Advertisement