
31 ਦਸੰਬਰ ਨੂੰ ਨਵੀਂ ਪਾਰਟੀ ਦਾ ਕਰਨਾ ਸੀ ਐਲਾਨ
ਨਵੀਂ ਦਿੱਲੀ: ਤਾਮਿਲ ਫਿਲਮਾਂ ਦੇ ਦਿੱਗਜ ਅਭਿਨੇਤਾ ਅਤੇ ਮੱਕਲ ਨਿਧੀ ਮਾਇਆਅਮ ਪਾਰਟੀ ਦੇ ਚੀਫ ਕਮਲ ਹਸਨ ਨੇ ਸੁਪਰਸਟਾਰ ਰਜਨੀਕਾਂਤ ਨਾਲ ਮੁਲਾਕਾਤ ਕੀਤੀ। ਰਜਨੀਕਾਂਤ ਨੇ ਰਾਜਨੀਤੀ ਵਿਚ ਨਾ ਆਉਣ ਦਾ ਐਲਾਨ ਕਰਨ ਤੋਂ ਬਾਅਦ ਇਹ ਪਹਿਲਾ ਮੌਕਾ ਹੈਜਦੋਂ ਹਾਸਨ ਉਨ੍ਹਾਂ ਨੂੰ ਮਿਲਣ ਲਈ ਪਹੁੰਚੇ।
kamal haasan
ਹਸਨ ਦੀ ਪਾਰਟੀ ਨੇ ਇਸ ਸਾਲ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਲਈ ਮੁਹਿੰਮ ਦੀ ਸ਼ੁਰੂਆਤ ਕੀਤੀ ਹੈ। ਅਜਿਹੀ ਸਥਿਤੀ ਵਿੱਚ ਉਸਦੀ ਮੁਲਾਕਾਤ ਨੂੰ ਲੈ ਕੇ ਕਈ ਤਰ੍ਹਾਂ ਦੇ ਸਵਾਲ ਖੜੇ ਹੋ ਗਏ ਹਨ। ਹਾਲਾਂਕਿ, ਸੂਤਰਾਂ ਅਨੁਸਾਰ, ਦੋਵਾਂ ਵਿਚਾਲੇ ਰਾਜਨੀਤੀ ਬਾਰੇ ਕੋਈ ਗੱਲਬਾਤ ਨਹੀਂ ਹੋਈ।
rajnikanth
31 ਦਸੰਬਰ ਨੂੰ ਨਵੀਂ ਪਾਰਟੀ ਦਾ ਕਰਨਾ ਸੀ ਐਲਾਨ
ਪਿਛਲੇ ਸਾਲ 3 ਦਸੰਬਰ ਨੂੰ ਰਜਨੀਕਾਂਤ ਨੇ ਕਿਹਾ ਸੀ ਕਿ ਉਹ ਨਵੀਂ ਪਾਰਟੀ ਬਣਾਉਣਗੇ ਅਤੇ 2021 ਦੀਆਂ ਵਿਧਾਨ ਸਭਾ ਚੋਣਾਂ ਵੀ ਲੜੇਗੀ। ਨਵੀਂ ਪਾਰਟੀ ਦਾ ਐਲਾਨ 31 ਦਸੰਬਰ ਨੂੰ ਹੋਣਾ ਸੀ।
Tamil Nadu: Makkal Needhi Maiam (MNM) chief Kamal Haasan met actor Rajinikanth at his residence at Poes Garden in Chennai today. pic.twitter.com/beF69VzGux
— ANI (@ANI) February 20, 2021