ਸਪਾਈਜੈੱਟ ਨੇ ਬੋਇੰਗ 737 'ਤੇ ਲਗਾਈ ਸੋਨੂੰ ਸੂਦ ਦੀ ਤਸਵੀਰ, ਕੀਤਾ ਅਨੋਖੇ ਢੰਗ ਨਾਲ ਸਲਾਮ
Published : Mar 20, 2021, 4:24 pm IST
Updated : Mar 20, 2021, 4:38 pm IST
SHARE ARTICLE
sonu sood
sonu sood

'A Salute to the Saviour Sonu Sood' ਯਾਨੀ "ਮਸੀਹਾ ਸੋਨੂੰ ਸੂਦ ਨੂੰ ਸਲਾਮ।"

ਮੁੰਬਈ: ਦੇਸ਼ਭਰ 'ਚ ਕੋਰੋਨਾ ਫੈਲਣ ਨਾਲ ਬਾਲੀਵੁੱਡ ਅਭਿਨੇਤਾ ਸੋਨੂੰ ਸੂਦ ਵੱਲੋਂ ਲੋਕਾਂ ਦੀ ਮਦਦ ਲਗਾਤਾਰ ਜਾਰੀ ਹੈ। ਲੌਕਡਾਊਨ ਦੌਰਾਨ ਸੋਨੂੰ ਸੂਦ ਕਈ ਵਾਰ ਲੋੜਵੰਦਾਂ ਦਾ ਮਸੀਹਾ ਬਣ ਕੇ ਸਾਹਮਣੇ ਆਏ ਹਨ। ਕੋਈ ਵੀ ਮੁਸ਼ਕਿਲ ਹੋਣ 'ਤੇ ਲੋਕ ਹੁਣ ਸੋਨੂੰ ਸੂਦ ਨੂੰ ਯਾਦ ਕਰਦੇ ਹਨ।ਇਸ ਵਿਚਕਾਰ ਅੱਜ ਫਲਾਈਟ ਕੰਪਨੀ ਸਪਾਈਸ ਜੈੱਟ ਨੇ ਆਪਣੇ ਵਖਰੇ ਅੰਦਾਜ਼ ਨਾਲ ਐਕਟਰ ਸੋਨੂੰ ਸੂਦ ਨੂੰ ਸਨਮਾਨ ਦਿੱਤਾ ਹੈ।  

sonu soodsonu sood

ਘਰੇਲੂ ਹਵਾਬਾਜ਼ੀ ਕੰਪਨੀ ਸਪਾਈਸ ਜੇਟ ਨੇ ਸੋਨੂੰ ਸੂਦ ਨੂੰ ਸਲਾਮ ਕਰਦੇ ਹੋਏ ਆਪਣੀ ਕੰਪਨੀ ਦੀ ਸਪਾਈਜੈੱਟ ਬੋਇੰਗ 737 'ਤੇ ਉਸ ਦੀ ਇੱਕ ਵੱਡੀ ਤਸਵੀਰ ਲਗਾਈ ਹੈ।

sonu soodsonu sood

ਇਸ ਤਸਵੀਰ ਦੇ ਨਾਲ ਕੰਪਨੀ ਨੇ ਸੋਨੂੰ ਲਈ ਅੰਗਰੇਜ਼ੀ 'ਚ ਇੱਕ ਖਾਸ ਲਾਈਨ ਲਿਖੀ ਗਈ ਹੈ - 'A Salute to the Saviour Sonu Sood' ਯਾਨੀ "ਮਸੀਹਾ ਸੋਨੂੰ ਸੂਦ ਨੂੰ  ਸਲਾਮ।"

 

 

ਸੋਨੂੰ ਸੂਦ ਨੇ ਲੱਖਾਂ ਮਜ਼ਦੂਰਾਂ ਅਤੇ ਗਰੀਬ ਲੋਕਾਂ ਨੂੰ ਪਿਛਲੇ ਸਾਲ ਕੋਰੋਨਾ ਮਹਾਮਾਰੀ ਵਿੱਚ ਬੱਸਾਂ, ਰੇਲ ਗੱਡੀਆਂ ਅਤੇ ਹਵਾਈ ਜਹਾਜ਼ਾਂ ਰਾਹੀਂ ਮੁਫਤ ਵਿੱਚ ਉਨ੍ਹਾਂ ਦੇ ਘਰਾਂ ਤੱਕ ਪਹੁੰਚਣ ਵਿੱਚ ਮਦਦ ਕੀਤੀ ਸੀ ਜਿਸ ਕਰਕੇ ਦੇਸ਼-ਵਿਦੇਸ਼ ਵਿੱਚ ਉਨ੍ਹਾਂ ਨੂੰ ਸ਼ਲਾਘਾ ਹਾਸਲ ਹੋਈ।

Sonu soodSonu sood

ਦੱਸਣਯੋਗ ਹੈ ਕਿ ਬੀਤੇ ਦਿਨੀ ਸੋਨੂੰ ਸੂਦ ਨੇ ਜ਼ਰੂਰਤਮੰਦਾਂ ਦੀ ਮਦਦ ਲਈ ਹਾਲ ਹੀ ਵਿੱਚ ਇੱਕ ਐਪ ਲਾਂਚ ਕੀਤੀ ਹੈ ਜਿਸ ਵਿੱਚ ਉਹ ਇੱਕ ਲੱਖ ਲੋਕਾਂ ਲਈ ਨੌਕਰੀ ਦੇ ਮੌਕੇ ਪੈਦਾ ਕਰਨਗੇ। ਸੋਨੂੰ ਸੂਦ ਨੇ ਇਸ ਖ਼ਬਰ ਨੂੰ ਖੁਦ ਸੋਸ਼ਲ ਮੀਡੀਆ 'ਤੇ ਸ਼ੇਅਰ ਕੀਤਾ ਹੈ।

sonu soodsonu sood

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਮੁੱਖ ਮੰਤਰੀ ਭਗਵੰਤ ਮਾਨ ਦਾ ਵੱਡਾ ਐਲਾਨ, 8 ਮਾਰਚ ਨੂੰ ਪੇਸ਼ ਹੋਵੇਗਾ ਪੰਜਾਬ ਦਾ ਬਜਟ

23 Feb 2026 3:02 PM

ਟੈਰਿਫ਼ 'ਚ ਬਦਲਾਅ ਕਾਰਨ ਭਾਰਤ-ਅਮਰੀਕਾ ਵਪਾਰ ਸਮਝੌਤੇ ਦੀ ਮੀਟਿੰਗ ਟਲੀ

23 Feb 2026 3:01 PM

'ਸਿੱਖਿਆ ਕੋਈ ਤਰਸ ਦੀ ਭਾਵਨਾ ਨਹੀਂ, ਇਹ ਹਰ ਇੱਕ ਇਨਸਾਨ ਦਾ ਹੱਕ ਹੈ'

22 Feb 2026 1:38 PM

ਚੰਡੀਗੜ੍ਹ 'ਚ ਲੱਗੇ ਗੁਲਾਬ ਮੇਲੇ 'ਚ ਲੱਗੀਆਂ ਰੌਣਕਾਂ, ਹਿਮਾਚਲ ਦੇ ਸੱਭਿਆਚਾਰਕ ਨਾਚ ਦਾ ਲੋਕਾਂ ਨੇ ਲਿਆ ਲੁਤਫ਼,

22 Feb 2026 1:37 PM

ਕੰਜ਼ਿਊਮਰ ਕੋਰਟਾਂ 'ਚ ਬੇਹੱਦ ਜ਼ਿਆਦਾ ਖ਼ਾਲੀ ਅਸਾਮੀਆਂ ! ਸਟਾਫ਼ ਦੀ ਕਮੀ ਤੇ ਲੋੜੀਂਦਾ ਸਹੂਲਤਾਂ ਦੀ ਘਾਟ ਨੂੰ ਲੈ ਕੇ ਵਕ.

21 Feb 2026 3:02 PM
Advertisement