RRR ਫ਼ਿਲਮ ਦੇ ਅਦਾਕਾਰ ਨੇ ਨਿੱਜੀ ਰਸੋਈਏ ਨੂੰ ਬੁਲਾ ਕੇ BSF ਜਵਾਨਾਂ ਨੂੰ ਖਵਾਇਆ ਦੱਖਣੀ ਭਾਰਤ ਦਾ ਪ੍ਰਸਿੱਧ ਖਾਣਾ
Published : Apr 20, 2022, 12:17 pm IST
Updated : Apr 20, 2022, 12:17 pm IST
SHARE ARTICLE
RRR hero Ram charan visit BSF Attari and interact with soldiers
RRR hero Ram charan visit BSF Attari and interact with soldiers

ਸਾਊਥ ਸਟਾਰ ਅਤੇ ਆਰਆਰਆਰ ਮੂਵੀ ਫੇਮ ਰਾਮ ਚਰਨ ਅੰਮ੍ਰਿਤਸਰ ਵਿਚ ਬੀਐਸਐਫ ਕੈਂਪ ਪਹੁੰਚੇ ਅਤੇ ਉਹਨਾਂ ਨੇ ਜਵਾਨਾਂ ਨਾਲ ਮੁਲਾਕਾਤ ਕੀਤੀ।


ਅੰਮ੍ਰਿਤਸਰ: ਸਾਊਥ ਸਟਾਰ ਅਤੇ ਆਰਆਰਆਰ ਮੂਵੀ ਫੇਮ ਰਾਮ ਚਰਨ ਅੰਮ੍ਰਿਤਸਰ ਵਿਚ ਬੀਐਸਐਫ ਕੈਂਪ ਪਹੁੰਚੇ ਅਤੇ ਉਹਨਾਂ ਨੇ ਜਵਾਨਾਂ ਨਾਲ ਮੁਲਾਕਾਤ ਕੀਤੀ। ਇਸ ਦੌਰਾਨ ਉਹਨਾਂ ਨੇ ਜਵਾਨਾਂ ਦੀ ਮੇਸ 'ਚ ਉਹਨਾਂ ਨਾਲ ਸਮਾਂ ਬਿਤਾਇਆ। ਹੈਦਰਾਬਾਦ ਤੋਂ ਆਪਣੇ ਨਿੱਜੀ ਸ਼ੈੱਫ ਨੂੰ ਵਿਸ਼ੇਸ਼ ਤੌਰ 'ਤੇ ਬੁਲਾ ਕੇ ਉਹਨਾਂ ਨੇ ਸੈਨਿਕਾਂ ਲਈ ਦੱਖਣੀ ਭਾਰਤੀ ਭੋਜਨ ਤਿਆਰ ਕਰਵਾਇਆ।

RRR hero Ram charan visit BSF Attari and interact with soldiersRRR hero Ram charan visit BSF Attari and interact with soldiers

ਇਸ ਮੁਲਾਕਾਤ ਦੀਆਂ ਤਸਵੀਰਾਂ ਸੋਸ਼ਲ ਮੀਡੀਆ ’ਤੇ ਕਾਫੀ ਵਾਇਰਲ ਹੋ ਰਹੀਆਂ ਹਨ। ਖਾਣਾ ਖਾ ਕੇ ਅਤੇ ਸਿਪਾਹੀਆਂ ਨਾਲ ਸਮਾਂ ਬਿਤਾਉਣ ਤੋਂ ਬਾਅਦ ਰਾਮ ਚਰਨ ਕਾਫ਼ੀ ਖ਼ੁਸ਼ ਨਜ਼ਰ ਆਏ। ਇਸ ਤੋਂ ਪਹਿਲਾਂ ਫਿਲਮ 'ਆਰਆਰਆਰ' ਦੀ ਸਫਲਤਾ ਤੋਂ ਬਾਅਦ ਰਾਮ ਚਰਨ ਨੇ ਸ੍ਰੀ ਦਰਬਾਰ ਸਾਹਿਬ 'ਚ ਲੰਗਰ ਲਗਾਇਆ ਸੀ।

RRR hero Ram charan visit BSF Attari and interact with soldiersRRR hero Ram charan visit BSF Attari and interact with soldiers

ਉਹਨਾਂ ਦੀ ਪਤਨੀ ਉਪਾਸਨਾ ਨੇ ਵੀ ਸ੍ਰੀ ਦਰਬਾਰ ਸਾਹਿਬ ਮੱਥਾ ਟੇਕਿਆ ਅਤੇ ਉਥੇ ਲੰਗਰ ਸੇਵਾ ਵਿਚ 5 ਲੱਖ ਦੀ ਰਾਸ਼ੀ ਭੇਟ ਕੀਤੀ ਸੀ। ਦੱਸ ਦੇਈਏ ਕਿ ਨਿਰਦੇਸ਼ਕ ਐਸਐਸ ਰਾਜਾਮੌਲੀ ਦੀ ਫ਼ਿਲਮ 'ਆਰਆਰਆਰ' ਦੇ ਰਿਲੀਜ਼ ਹੋਣ ਤੋਂ ਬਾਅਦ ਅਭਿਨੇਤਾ ਰਾਮ ਚਰਨ ਦੀ ਲੋਕਪ੍ਰਿਯਤਾ ਕਾਫੀ ਵਧ ਗਈ ਹੈ।

RRR hero Ram charan visit BSF Attari and interact with soldiersRRR hero Ram charan visit BSF Attari and interact with soldiers

ਹੁਣ ਉਹ ਪਿਛਲੇ ਕੁਝ ਦਿਨਾਂ ਤੋਂ ਅੰਮ੍ਰਿਤਸਰ ਵਿਚ ਨਿਰਦੇਸ਼ਕ ਸ਼ੰਕਰ ਦੀ ਆਉਣ ਵਾਲੀ ਫਿਲਮ ਆਰਸੀ 15 ਦੀ ਸ਼ੂਟਿੰਗ ਕਰ ਰਹੇ ਹਨ। ਉਹਨਾਂ ਨਾਲ ਅਦਾਕਾਰਾ ਕਿਆਰਾ ਅਡਵਾਨੀ ਨਜ਼ਰ ਆਵੇਗੀ। ਅਭਿਨੇਤਾ ਆਪਣੇ ਪਿਤਾ ਚਿਰੰਜੀਵੀ ਦੇ ਨਾਲ ਨਿਰਦੇਸ਼ਕ ਕੋਰਤਾਲਾ ਸਿਵਾ ਦੀ ਅਚਾਰੀਆ ਵਿਚ ਵੀ ਨਜ਼ਰ ਆਉਣਗੇ।

Location: India, Punjab, Amritsar

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Bittu Balial Death News : ਵੱਡੇ ਹਾਦਸੇ ਤੋਂ ਬਾਅਦ ਵੀ ਇਸ Kabaddi player ਨੇ ਨਹੀਂ ਛੱਡੀ ਸੀ ਕੱਬਡੀ | Last Raid

08 Nov 2025 3:01 PM

Wrong E challan : ਘਰ ਖੜ੍ਹੇ ਮੋਟਰਸਾਈਕਲ ਦਾ ਕੱਟਿਆ ਗਿਆ ਚਲਾਨ, ਸਾਰੀ ਕਹਾਣੀ ਸੁਣ ਤੁਹਾਡੇ ਵੀ ਉੱਡ ਜਾਣਗੇ ਹੋਸ਼

08 Nov 2025 3:00 PM

Bathinda married couple Suicide Case : BlackMail ਕਰ ਕੇ ਗੁਆਂਢਣ ਨਾਲ਼ ਬਣਾਉਂਦਾ ਸੀ ਸਰੀਰਕ ਸਬੰਧ | Bathinda

07 Nov 2025 3:08 PM

Raja warring Gangster Controversy : ਇੱਕ ਹੋਰ ਬਿਆਨ ਦੇ ਕੇ ਕਸੂਤੇ ਫ਼ਸੇ Raja warring

07 Nov 2025 3:08 PM

ਦੇਖੋ ਆਖਰ ਕਿਹੜੀ ਦੁਸ਼ਮਣੀ ਬਣੀ ਵਾਰਦਾਤ ਦੀ ਵਜ੍ਹਾ?| Ludhiana

05 Nov 2025 3:27 PM
Advertisement