ਕੇਰਲ ਦੇ ਮੁੱਖ ਮੰਤਰੀ ਪਿਨਾਰਾਈ ਵਿਜਯਨ ਨੇ ਜਤਾਇਆ ਦੁੱਖ
Kaviyoor Ponnamma Died : ਸਾਊਥ ਫਿਲਮ ਇੰਡਸਟਰੀ ਤੋਂ ਲਗਾਤਾਰ ਦੁਖਦ ਖਬਰਾਂ ਸਾਹਮਣੇ ਆ ਰਹੀਆਂ ਹਨ। ਇੱਕ ਹੋਰ ਦਿੱਗਜ ਅਦਾਕਾਰਾ ਨੇ ਸਿਨੇਮਾ ਜਗਤ ਨੂੰ ਅਲਵਿਦਾ ਕਹਿ ਦਿੱਤਾ ਹੈ। ਦਿੱਗਜ ਮਲਿਆਲਮ ਅਦਾਕਾਰਾ ਕਵੀਯੂਰ ਪੋਨੰਮਾ ਦਾ ਦੇਹਾਂਤ ਹੋ ਗਿਆ ਹੈ।
ਅਦਾਕਾਰਾ ਉਮਰ ਨਾਲ ਸਬੰਧਤ ਬਿਮਾਰੀਆਂ ਤੋਂ ਪੀੜਤ ਸੀ। ਇਸ ਹਫਤੇ ਉਨ੍ਹਾਂ ਦੀ ਹਾਲਤ ਨਾਜ਼ੁਕ ਬਣੀ ਹੋਈ ਸੀ। ਉਨ੍ਹਾਂ ਨੂੰ ਕੋਚੀ ਦੇ ਇੱਕ ਨਿੱਜੀ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਸੀ ,ਜਿੱਥੇ ਅਦਾਕਾਰਾ ਨੇ ਆਖਰੀ ਸਾਹ ਲਏ। ਉਹ 79 ਸਾਲਾਂ ਦੇ ਸਨ।
ਅਭਿਨੇਤਰੀ ਕਵੀਯੂਰ ਪੋਨੰਮਾ ਨੇ ਮਲਿਆਲਮ ਸਿਨੇਮਾ ਨੂੰ ਲੰਮਾ ਸਮਾਂ ਦਿੱਤਾ। ਇਸ ਦੌਰਾਨ ਉਨ੍ਹਾਂ ਨੇ ਆਪਣੀ ਸ਼ਾਨਦਾਰ ਅਦਾਕਾਰੀ ਦਾ ਪ੍ਰਦਰਸ਼ਨ ਕੀਤਾ। ਬਾਲੀਵੁੱਡ ਤੋਂ ਮਲਿਆਲਮ ਸਿਨੇਮਾ ਤੱਕ ਦੀਆਂ ਕਈ ਮਸ਼ਹੂਰ ਹਸਤੀਆਂ ਨੇ ਉਨ੍ਹਾਂ ਦੇ ਦੇਹਾਂਤ 'ਤੇ ਸੋਗ ਪ੍ਰਗਟ ਕੀਤਾ ਹੈ।
ਕੇਰਲ ਦੇ ਮੁੱਖ ਮੰਤਰੀ ਪਿਨਾਰਾਈ ਵਿਜਯਨ ਨੇ ਦਿੱਗਜ ਮਲਿਆਲਮ ਅਦਾਕਾਰਾ ਕਵੀਯੂਰ ਪੋਨੰਮਾ ਦੇ ਦੇਹਾਂਤ 'ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕਰਦੇ ਹੋਏ ਕਿਹਾ ਕਿ ਮਲਿਆਲਮ ਸਿਨੇਮਾ ਅਤੇ ਥੀਏਟਰ ਦੇ ਇਤਿਹਾਸ ਵਿਚ ਇਕ ਸ਼ਾਨਦਾਰ ਅਧਿਆਏ ਦਾ ਅੰਤ ਹੋ ਗਿਆ ਹੈ।
ਅਦਾਕਾਰਾ ਦੀ ਮ੍ਰਿਤਕ ਦੇਹ ਨੂੰ ਸ਼ਨੀਵਾਰ ਨੂੰ ਕਲਾਮਾਸੇਰੀ ਮਿਉਂਸਪਲ ਹਾਲ 'ਚ ਲੋਕਾਂ ਦੇ ਦਰਸ਼ਨਾਂ ਲਈ ਰੱਖਿਆ ਜਾਵੇਗਾ ਅਤੇ ਅਲੁਵਾ ਕਰੂਮਾਲੂਰ 'ਚ ਅੰਤਿਮ ਸਸਕਾਰ ਕੀਤਾ ਜਾਵੇਗਾ। ਛੋਟੀ ਉਮਰ ਵਿੱਚ ਮਾਂ ਦੀ ਭੂਮਿਕਾ ਅਮਰ ਕਰਨ ਵਾਲੀ ਕਵੀਯੂਰ ਪੋਨੰਮਾ ਇੱਕ ਅਜਿਹੀ ਅਭਿਨੇਤਰੀ ਹੈ ,ਜਿਨ੍ਹਾਂ ਨੇ ਮਲਿਆਲਮ ਲੋਕਾਂ ਦੇ ਦਿਲਾਂ ਵਿੱਚ ਮਾਂ ਦੇ ਰੂਪ ਨੂੰ ਅਮਰ ਕਰ ਦਿੱਤਾ ਹੈ।