
india's got latent Controversy : ਬਿਆਨ ਦਰਜ ਕਰਵਾਉਣ ਲਈ ਪੇਸ਼ ਹੋਣਾ ਪਵੇਗਾ
Maharashtra Cyber Cell summons Rakhi Sawant Latest News in Punjabi : ਸੈਮਯ ਰੈਨਾ ਦੇ ਸ਼ੋਅ 'ਇੰਡੀਆਜ਼ ਗੌਟ ਲੇਟੈਂਟ' 'ਚ ਰਣਵੀਰ ਅਲਾਹਬਾਦੀਆ ਦੀ ਵਿਵਾਦਤ ਅਤੇ ਅਸ਼ਲੀਲ ਟਿੱਪਣੀ ਨੂੰ ਲੈ ਕੇ ਕਈ ਹੋਰ ਸਿਤਾਰੇ ਵੀ ਜਾਂਚ ਦੇ ਘੇਰੇ 'ਚ ਹਨ। ਮਹਾਰਾਸ਼ਟਰ ਸਾਈਬਰ ਸੈੱਲ ਨੇ ਅਦਾਕਾਰਾ ਰਾਖੀ ਸਾਵੰਤ ਨੂੰ ਤਲਬ ਕੀਤਾ ਹੈ।
ਮਹਾਰਾਸ਼ਟਰ ਸਾਈਬਰ ਸੈੱਲ ਨੇ ਰਾਖੀ ਸਾਵੰਤ ਨੂੰ ਸਮੈ ਰੈਨਾ ਦੇ ਯੂਟਿਊਬ ਸ਼ੋਅ 'ਇੰਡੀਆਜ਼ ਗੌਟ ਲੇਟੈਂਟ' 'ਚ ਵਿਵਾਦਿਤ ਟਿੱਪਣੀਆਂ ਅਤੇ ਅਸ਼ਲੀਲ ਸਮੱਗਰੀ ਨਾਲ ਜੁੜੇ ਮਾਮਲੇ ਸਬੰਧੀ ਸੰਮਨ ਜਾਰੀ ਕੀਤਾ ਹੈ। ਇਸ ਸਬੰਧੀ ਰਾਖੀ ਸਾਵੰਤ ਨੂੰ 27 ਫ਼ਰਵਰੀ ਨੂੰ ਬਿਆਨ ਦਰਜ ਕਰਵਾਉਣ ਲਈ ਬੁਲਾਇਆ ਗਿਆ ਹੈ।
ਮਹਾਰਾਸ਼ਟਰ ਸਾਈਬਰ ਸੈੱਲ ਨੇ 24 ਫ਼ਰਵਰੀ ਨੂੰ ਆਸ਼ੀਸ਼ ਚੰਚਲਾਨੀ ਅਤੇ ਰਣਵੀਰ ਅਲਾਹਬਾਦੀਆ ਨੂੰ ਇਸ ਮਾਮਲੇ 'ਚ ਪਣਾ ਬਿਆਨ ਦਰਜ ਕਰਵਾਉਣ ਲਈ ਬੁਲਾਇਆ ਹੈ। ਜਦਕਿ ਕਾਮੇਡੀਅਨ ਸਮਯ ਰੈਨਾ ਨੇ 17 ਮਾਰਚ ਤਕ ਦਾ ਸਮਾਂ ਮੰਗਿਆ ਸੀ। ਹਾਲਾਂਕਿ ਮਹਾਰਾਸ਼ਟਰ ਸਾਈਬਰ ਨੇ ਰੈਨਾ ਨੂੰ 17 ਮਾਰਚ ਤਕ ਦਾ ਸਮਾਂ ਦੇਣ ਤੋਂ ਇਨਕਾਰ ਕਰ ਦਿਤਾ ਹੈ। ਇਹ ਜਾਣਕਾਰੀ ਮਹਾਰਾਸ਼ਟਰ ਸਾਈਬਰ ਦੇ ਆਈਜੀ ਯਸ਼ਸਵੀ ਯਾਦਵ ਨੇ ਦਿਤੀ ਹੈ।