
'ਮਹਾਭਾਰਤ' ਵਰਗੀ ਮੇਗਾ ਬਜਟ ਫਿਲਮ ਦੇ ਨਿਰਮਾਣ 'ਚ ਬਿਜ਼ਨੈੱਸ ਦੀ ਦੁਨੀਆ ਦੇ ਸਭ ਤੋਂ ਵੱਡੇ ਟਾਇਕੂਨ ਮੁਕੇਸ਼ ਅੰਬਾਨੀ ਪੈਸਾ ਲਗਾਉਣ ਜਾ ਰਹੇ ਹਨ
ਬਾਲੀਵੁਡ ਦੇ ਸੁਪਰ ਸਟਾਰ ਮਿਸਟਰ ਪ੍ਰਫੈਕਸ਼ਨਿਸਟ ਆਮਿਰ ਖਾਨ ਦਾ ਸਭ ਤੋਂ ਮੱਹਤਵਪੂਰਨ ਪ੍ਰੋਜੈਕਟ 'ਮਹਾਭਾਰਤ' ਨੂੰ ਲੈ ਕੇ ਆ ਰਹੇ ਹਨ। ਜਿਸ ਨੂੰ ਲੈ ਕੇ ਇਕ ਵੱਡੀ ਖਬਰ ਸਾਹਮਣੇ ਆਈ ਹੈ । ਦੱਸਿਆ ਜਾ ਰਿਹਾ ਹੈ ਕਿ ਆਮਿਰ ਖਾਨ ਦਾ ਇਸ ਮਹਾਨ ਕਥਾ ਨੂੰ ਲੈ ਕੇ ਵੱਡੇ ਪੱਧਰ 'ਤੇ ਫਿਲਮ ਬਣਾਉਣ ਦਾ ਸੁਪਨਾ ਹੈ। 'ਮਹਾਭਾਰਤ' ਵਰਗੀ ਮੇਗਾ ਬਜਟ ਫਿਲਮ ਦੇ ਨਿਰਮਾਣ 'ਚ ਬਿਜ਼ਨੈੱਸ ਦੀ ਦੁਨੀਆ ਦੇ ਸਭ ਤੋਂ ਵੱਡੇ ਟਾਇਕੂਨ ਮੁਕੇਸ਼ ਅੰਬਾਨੀ ਪੈਸਾ ਲਗਾਉਣ ਜਾ ਰਹੇ ਹਨ।
Aamir Khan
ਜੀ ਹਾਂ ਇਹ ਕੋਈ ਅਫਵਾਹ ਨਹੀਂ ਹੈ ਇਸ ਖਬਰ ਦੀ ਪੁਸ਼ਟੀ ਟ੍ਰੇਂਡ ਐਨਾਲਿਸਟ ਰਮੇਸ਼ ਬਾਲਾ ਨੇ ਆਪਣੇ ਟਵਿਟਰ ਅਕਾਊਂਟ ਰਾਹੀ ਕੀਤੀ ਹੈ। ਇਸ ਨੂੰ ਭਾਰਤ ਦੀ ਸਭ ਤੋਂ ਮਹਿੰਗੀ ਫਿਲਮ ਕਿਹਾ ਜਾ ਰਿਹਾ ਹੈ। ਖਬਰ ਮੁਤਾਬਕ ਮੁਕੇਸ਼ ਅੰਬਾਨੀ ਆਮਿਰ ਖਾਨ ਦੀ 'ਮਹਾਭਾਰਤ' ਨੂੰ ਸਹਿ-ਨਿਰਮਾਣ ਕਰਨਗੇ ਤੇ ਮੂਵੀ ਲਈ 1000 ਕਰੋੜ ਦਾ ਬਜਟ ਦੇਣਗੇ।
Aamir Khan
ਜਾਣਕਾਰੀ ਮੁਤਾਬਕ ਆਮਿਰ ਚਾਹੁੰਦੇ ਹਨ ਕਿ ਮਹਾਭਾਰਚ ਭਾਰਤ ਦੀ ਸਭ ਤੋਂ ਬਿਹਤਰੀਨ ਫਿਲਮਾਂ 'ਚ ਗਿਣੀ ਜਾਵੇ, ਇਸ ਲਈ ਉਹ ਇਸ ਦਾ ਨਿਰਮਾਣ ਵੱਡੇ ਪੱਧਰ 'ਤੇ ਕਰਨਾ ਚਾਹੁੰਦੇ ਹਨ, ਬਿਲਕੁੱਲ ਹਾਲੀਵੁੱਡ ਸੀਰੀਜ਼ 'ਦਿ ਲਾਰਡ ਆਫ ਦਿ ਰਿੰਗਸ' ਤੇ 'ਗੇਮ ਆਫ ਥ੍ਰੋਨਸ' ਵਾਂਗ। ਸੂਤਰਾਂ ਦੀ ਮੰਨੀਏ ਤਾਂ ਗੱਲ ਇਹ ਵੀ ਸਾਹਮਣੇ ਆਉਂਦੀ ਹੈ ਕਿ 'ਮਹਾਭਾਰਤ' ਨੂੰ ਬਣਾਉਣ 'ਚ ਸਹਿਯੋਗ ਡੈਂਮ 'ਚ ਕਾਫੀ ਹੱਦ ਤਕ ਵਜ੍ਹਾ ਬਜਟ ਦੀ ਜ਼ਰੂਰਤ ਹੋ ਸਕਦੀ ਹੈ ।
Aamir Khan
ਇਸ ਦੇ ਨਾਲ ਇਹ ਵੀ ਦਸ ਦੀਏ ਕਿ ਫਿਲਹਾਲ ਇਹ ਸਾਫ ਨਹੀਂ ਹੋਇਆ ਹੈ ਕਿ ਬਿਜ਼ਨੈੱਸਮੈਨ ਇਸ ਫਿਲਮ ਲਈ ਨਵਾਂ ਪ੍ਰੋਡਕਸ਼ਨ ਹਾਊਸ ਖੋਲ੍ਹਣਗੇ ਜਾਂ ਆਪਣੀ ਦੂਜੀ ਮੀਡੀਆ ਕੰਪਨੀ ਜਿਵੇਂ ਜਿਓ ਤੇ ਵਾਇਕਮ 18 ਰਾਹੀਂ ਪ੍ਰੋਡਿਊਸ ਕਰਨਗੇ। ਮੁਕੇਸ਼ ਅੰਬਾਨੀ ਨੇ ਆਮਿਰ ਖਾਨ ਦੇ ਡ੍ਰੀਮ ਪ੍ਰੋਜੈਕਟ 'ਮਹਾਭਾਰਤ' 'ਚ ਦਿਲਚਸਪੀ ਦਿਖਾਈ ਹੈ। ਹਾਲਾਂਕਿ ਮੁਕੇਸ਼ ਅੰਬਾਨੀ ਤੇ ਆਮਿਰ ਖਾਨ ਵਲੋਂ ਕੋਈ ਆਫੀਸ਼ੀਅਲ ਬਿਆਨ ਸਾਹਮਣੇ ਨਹੀਂ ਆਇਆ ਹੈ।