
ਸ਼ਾਹਿਦ ਅਤੇ ਮੀਰਾ ਦੀ ਇਸ ਪੋਸਟ ਨੂੰ ਦੇਖਣ ਤੋਂ ਬਾਅਦ ਫੈਨਸ ਕਾਫ਼ੀ ਖੁਸ਼ ਹਨ
ਹਾਲ ਹੀ 'ਚ ਫ਼ਿਲਮ ਪਦਮਾਵਤ ਵਿਚ ਰਾਜਾ ਰਤਨ ਸਿੰਘ ਦੇ ਕਿਰਦਾਰ ਨਾਲ ਪ੍ਰਸ਼ੰਸਾ ਖੱਟਣ ਵਾਲੇ ਬਾਲੀਵੁੱਡ ਅਦਾਕਾਰ ਸ਼ਾਹਿਦ ਕਪੂਰ ਇਕ ਵਾਰ ਫਿਰ ਤੋਂ ਪਿਤਾ ਬਨਣ ਵਾਲੇ ਹਨ। ਇਸ ਦੀ ਪੁਸ਼ਟੀ ਖ਼ੁਦ ਤੇ ਬੜੇ ਹੀ ਪਿਆਰੇ ਜਿਹੇ ਤਰੀਕੇ ਨਾਲ ਕੀਤੀ । ਸ਼ਾਹਿਦ ਨੇ ਬੇਹੱਦ ਕਿਊਟ ਅੰਦਾਜ਼ 'ਚ ਫੈਂਨਸ ਨਾਲ ਆਪਣੀ ਗੁੱਡ ਨਿਊਜ ਨੂੰ ਸ਼ੇਅਰ ਕਰਨ ਲਈ ਸ਼ਾਹਿਦ ਅਤੇ ਮੀਰਾ ਨੇ ਬੇਟੀ ਮੀਸ਼ਾ ਦੀ ਇਕ ਪਿਆਰੀ ਤਸਵੀਰ ਪੋਸਟ ਕੀਤੀ। Meeshaਤਸਵੀਰ ਵਿਚ ਮੀਰਾ ਦੇ ਬਰਾਬਰ 'ਚ ਚਾਕ ਨਾਲ ਗੁੱਬਾਰੇ ਬਣੇ ਹੋਏ ਹਨ ਅਤੇ ਅਤੇ ਲਿਖਿਆ ਹੈ 'ਬਿੱਗ ਸਿਸਟਰ।' ਸ਼ਾਹਿਦ ਕਪੂਰ ਅਤੇ ਮੀਰਾ ਕਪੂਰ ਨੇ ਇਕ ਜਿਹੀ ਤਸਵੀਰ ਸਾਂਝੀ ਕਰਦੇ ਹੋਏ ਇਹ ਆਫੀਸ਼ਿਅਲ ਕਰ ਦਿੱਤਾ ਹੈ ਕਿ ਮੀਸ਼ਾ ਬਹੁਤ ਛੇਤੀ ਵੱਡੀ ਭੈਣ ਬਨਣ ਵਾਲੀ ਹੈ। ਸ਼ਾਹਿਦ ਅਤੇ ਮੀਰਾ ਦੀ ਇਸ ਪੋਸਟ ਨੂੰ ਦੇਖਣ ਤੋਂ ਬਾਅਦ ਫੈਨਸ ਕਾਫ਼ੀ ਖੁਸ਼ ਹਨ ਅਤੇ ਉਨ੍ਹਾਂ ਦੀ ਇਸ ਤਸਵੀਰ ਨੂੰ ਬੇਹਿਸਾਬ ਪਸੰਦ ਕਰ ਰਹੇ ਹਨ। ਇਸ ਦੇ ਨਾਲ ਹੀ ਸੋਸ਼ਲ ਮੀਡੀਆ ਤੇ ਸ਼ਾਹਿਦ ਅਤੇ ਮੀਰਾ ਨੂੰ ਵਧਾਈਆਂ ਵੀ ਮਿਲਣੀਆਂ ਸ਼ੁਰੂ ਹੋ ਗਈਆਂ ਹਨ।
Meeshaਦਸ ਦਈਏ ਕਿ ਕਪੂਰ ਕੱਪਲ ਵੱਲੋਂ ਇਸ ਗੱਲ ਦੀ ਪੁਸ਼ਟੀ ਕਰਨ ਤੋਂ ਪਹਿਲਾਂ ਹੀ ਮੀਰਾ ਦੇ ਗਰਭਵਤੀ ਹੋਣ ਦੇ ਅੰਦਾਜ਼ੇ ਲਗਾਏ ਜਾ ਰਹੇ ਸਨ। ਇਸ ਦੀ ਵਜ੍ਹਾ ਸੀ ਕਿ ਮੀਰਾ ਦੀਆਂ ਕੁਝ ਤਸਵੀਰਾਂ ਸਾਹਮਣੇ ਆਈਆਂ ਸਨ ਜਿਨ੍ਹਾਂ 'ਚ ਮੀਰਾ ਦਾ ਬੇਬੀ ਬੰਪ ਨਜ਼ਰ ਆਉਂਦਾ ਸੀ। ਉਨ੍ਹਾਂ ਨੂੰ ਦੇਖ ਕੇ ਅਜਿਹਾ ਲੱਗ ਰਿਹਾ ਹੈ ਕਿ ਉਹ ਗਰਭਵਤੀ ਹਨ ਅਤੇ ਛੇਤੀ ਹੀ ਮਾਂ ਵੀ ਬਨਣ ਵਾਲੀ ਹੈ। ਪਰ ਉਸ ਵੇਲੇ ਤਕ ਇਸ ਦੇ ਸਿਰਫ ਅੰਦਾਜ਼ੇ ਹੀ ਸਨ। ਪਰ ਇਸ ਪਿਆਰੀ ਜਿਹੀ ਤਸਵੀਰ ਨਾਲ ਬੇਬੀ ਮੀਸ਼ਾ ਨੇ ਅਪਣੇ ਨਨ੍ਹੇ ਭੈਣ ਭਾਈ ਦੇ ਆਉਣ ਦੀ ਪੁਸ਼ਟੀ ਕੀਤੀ ਜੋ ਬੇਹੱਦ ਹੀ ਪਿਆਰਾ ਅੰਦਾਜ਼ ਸੀ।
Meeshaਜ਼ਿਕਰਯੋਗ ਹੈ ਕਿ ਸ਼ਾਹਿਦ ਕਪੂਰ ਨੇ ਸਾਲ 2015 'ਚ ਮੀਰਾ ਰਾਜਪੂਤ ਨਾਲ ਵਿਆਹ ਕਰਵਾਇਆ ਸੀ ।ਜਿਸ ਤੋਂ ਬਾਅਦ ਦੋਹਾਂ ਦੀ ਇੱਕ ਛੋਟੀ ਜਿਹੀ ਬੇਟੀ ਮੀਸ਼ਾ ਹੈ। ਜਿਸ ਦਾ ਨਾਲ ਦੋਹਾਂ ਦੇ ਨਾਮ ਦਾ ਹੀ ਸੁਮੇਲ ਹੈ। ਦਸ ਦਈਏ ਕਿ ਜਿਥੇ ਸ਼ਾਹਿਦ ਬਾਲੀਵੁਡ ਸਟਾਰ ਹਨ ਉਥੇ ਹੀ ਮੀਰਾ ਇਕ ਸਾਧਾਰਣ ਪਰਿਵਾਰ ਨਾਲ ਤਾਲੁਕ ਰੱਖਦੀ ਹੈ । ਦੋਹਾਂ ਦੀ ਅਰੇਂਜ ਮੈਰਿਜ ਹੋਈ ਹੈ। ਪਰ ਦੋਹਾਂ ਵਿਚ ਬਹੁਤ ਪਿਆਰ ਹੈ ਅਤੇ ਇਨ੍ਹਾਂ ਨੂੰ ਫੈਨਸ ਵੀ ਕਾਫ਼ੀ ਪਸੰਦ ਕਰਦੇ ਹਨ । ਅਕਸਰ ਦੋਵੇਂ ਇਕੱਠੇ ਇਵੈਂਟਸ ਅਤੇ ਸਟਾਰ ਪਾਰਟੀਆਂ 'ਚ ਨਜ਼ਰ ਆਉਂਦੇ ਹਨ।
Meesha